ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ ’ਤੇ ਵਾਪਰਿਆ ਭਿਆਨਕ ਹਾਦਸਾ
ਮੋਰਿੰਡਾ, 12 ਸਤੰਬਰ 2021 - ਖਮਾਣੋਂ ਦੇ ਨਜ਼ਦੀਕੀ ਪਿੰਡ ਖੰਟ ਵਿਖੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਅਤੇ ਆਦਾਕਾਰ ਨੀਰੂ ਬਾਜਵਾ ਦੀ ਫਿਲਮ ‘ਕਲੀ ਜੋਟਾ’ ਦੀ ਸੂਟਿੰਗ ਵਾਲੀ ਥਾਂ ਕੋਲ ਇਕ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਅੱਜ ਸਵੇਰ ਵੇਲੇ ਹੋਇਆ ਅਤੇ ਕਈ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ। ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ। ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮਿਲੀ ਜਾਣਕਾਰੀ ਅਨੁਸਾਰ ਵੈਨਿਟੀ ਵੈਨਾਂ ਹਾਈਵੇਅ ਉਤੇ ਖੜ੍ਹੀਆਂ ਸਨ ਅਤੇ ਇਕ ਨਿੱਜੀ ਬੱਸ ਜੋ ਸ੍ਰੀ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ, ਬੱਸ ਖੜ੍ਹੀਆਂ ਵੈਨਾਂ ਨਾਲ ਟਕਰਾ ਗਈ।