ਹਰੀਸ਼ ਕਾਲੜਾ
ਰੈਲਮਾਜਰਾ, 22 ਸਤੰਬਰ 2020 - ਰਿਆਤ ਇੰਸਟੀਚਿਊਟ ਆਫ਼ ਮੈਨੇਜਮੈਂਟ ਰੈਲਮਾਜਰਾ ਵਿਖੇ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਤੇਕਨਾਲੋਜੀ ਵਿੱਚ ਕੈਰੀਅਰ ਤੇ ਵੈਬੀਨਾਰ ਕਰਵਾਇਆ ਗਿਆ ।ਕਾਲਜ ਦੇ ਡਾਇਰੈਕਟਰ ਡਾਕਟਰ ਆਸ਼ੂਤੋਂਸ਼ ਸ਼ਰਮਾ ਨੇ ਦੱਸਿਆ ਕਿ ਇਸ ਵੈਬੀਨਾਰ ਵਿੱਚ ਮਾਹਰ ਸਪੀਕਰ ਦੇ ਤੌਰ ਤੇ ਚੈਫ ਸੰਜੇ ਠਾਕੁਰ ਵਾਈਸ ਪ੍ਰੇਜੀਡੈਂਟ ਯੰਗ ਚੈਂਫਸ ਇੰਡੀਆ, ਗਿਨੀਜ਼ ਰਿਕਾਰਡ ਹੋਲਡਰ ਨੇ ਹੋਟਲ ਮੈਨੇਜਮੈਂਟ ਅਤੇ ਕੈਟਰਿਗ ਟੈਕਨਾਲੋਜੀ ਤੇ ਆਧਾਰਿਤ ਕੈਰੀਅਰ ਵਿੱਚ ਸੰਭਾਵਨਾਵਾਂ ਹੋਟਲ ਇਡਸਟਰੀ ਦੇ ਵੱਧਦੇ ਗ੍ਰਾਫ ਤੇ ਪ੍ਰਕਾਸ਼ ਪਾਇਆ।
ਠਾਕੁਰ ਨੇ ਦੱਸਿਆ ਕਿ ਹੋਟਲ ਇੰਡਸਟਰੀ ਵਿੱਚ ਰੁਜ਼ਗਾਰ ਦੇ ਨਾਲ ਨਾਲ ਆਪਣਾ ਬਿਜ਼ਨੈੱਸ ਕਰਨ ਦੇ ਭਰਪੂਰ ਮੌਕੇ ਹਨ ਭਾਰਤ ਵਿੱਚ ਹੋਟਲ ਉਦਯੋਗ ਕਾਫੀ ਤਰੱਕੀ ਕਰ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ ।ਗੁਰਪ੍ਰੀਤ ਸਿੰਘ ਸੈਣੀ ਐਡਮਿਨਿਸਟਰੇਸ਼ਨ ਨੇ ਮੁੱਖ ਪ੍ਰਵਕਤਾ ਦਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਨਵੀਂ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਕਾਲਜ ਡਾਇਰੈਕਟਰ ਡਾ.ਆਸ਼ੂਤੋਸ਼ ਸ਼ਰਮਾ ਨੇ ਮੁੱਖ ਬੁਲਾਰੇ ਸ੍ਰੀ ਸੰਜੇ ਠਾਕੁਰ ਦਾ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਆਭਾਰ ਵਿਅਕਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਖੇਤਰ ਵਿਚ ਆਪਣਾ ਕੈਰੀਅਰ ਚੁਣ ਕੇ ਮਿਹਨਤ ਨਾਲ ਆਪਣਾ ਜੀਵਨ ਸਵਾਰ ਸਕਦੇ ਹਨ।
ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਟੈਕਨਾਲੋਜੀ ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ ਇਸ ਵਿੱਚ ਭਵਿੱਖ ਅੱਛਾ ਬਣਾਇਆ ਜਾ ਸਕਦਾ ਹੈ। ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ ਸੰਦੀਪ ਕੌੜਾ ਅਤੇ ਰਿਆਤ ਗਰੁੱਪ ਦੇ ਚੇਅਰਮੈਨ ਸ. ਐੱਨ. ਐੱਸ. ਰਿਆਤ ਨੇ ਇਸ ਵੈਬੀਨਾਰ ਨੂੰ ਆਯੋਜਿਤ ਕਰਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਵੈਬੀਨਾਰ ਆਯੋਜਿਤ ਕਰਵਾਉਣ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਬੱਚੇ ਆਪਣੇ ਮਨ ਪਸੰਦੀਦਾ ਕੈਰੀਅਰ ਨੂੰ ਚੁਣਨ ਦਾ ਮੌਕਾ ਪ੍ਰਾਪਤ ਕਰਨ ਵਿੱਚ ਸਹਾਈ ਹੁੰਦਾ ਹੈ।