ਚੰਡੀਗੜ੍ਹ 06 ਜਨਵਰੀ 2020: ਚੰਡੀਗੜ੍ਹ ਯੂਨੀਵਰਸਿਟੀ ਦੀ ਮਹਿਲਾ ਟੀਮ ਨੇ ਦੂਜੇ ਸਥਾਨ 'ਤੇ ਰਹਿੰਦਿਆਂ ਚਾਂਦੀ ਦਾ ਤਮਗ਼ਾ ਜਿੱਤਿਆ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਚੱਲ ਰਹੀ 'ਆਲ ਇੰਡੀਆ ਅੰਤਰ ਯੂਨੀਵਰਸਿਟੀ ਵੁੱਡਬਾਲ (ਮਹਿਲਾ/ਪੁਰਸ਼ ਵਰਗ) ਚੈਂਪੀਅਨਸ਼ਿਪ 2019-20 ਦੇ ਤੀਜੇ ਦਿਨ ਸਟ੍ਰੋਕ ਟੀਮ ਈਵੰਟ ਤਹਿਤ ਬਾਕੀ ਦੇ 6 ਗੇਟਾਂ ਤਹਿਤ ਵੱਖ-ਵੱਖ ਯੂਨੀਵਰਸਿਟੀਆਂ ਦੇ ਮੁਕਾਬਲੇ ਕਰਵਾਏ ਗਏ। ਜ਼ਿਕਰਯੋਗ ਹੈ ਕਿ ਟੀਮ ਸਟ੍ਰੋਕ ਈਵੰਟ ਮੁਕਾਬਲਿਆਂ ਵਿੱਚ ਪੁਰਸ਼ ਵਰਗ ਦੀਆਂ 15 ਅਤੇ ਮਹਿਲਾ ਵਰਗ ਅਧੀਨ 7 ਯੂਨੀਵਰਸਿਟੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ.ਬੀ.ਐਸ ਸੋਹੀ ਨੇ ਦੱਸਿਆ ਕਿ ਟੀਮ ਸਟ੍ਰੋਕ ਈਵੰਟ ਮੁਕਾਬਲਿਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਦੋਵੇਂ ਵਰਗਾਂ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿਥੇ ਪੁਰਸ਼ ਵਰਗ ਨੇ ਪਹਿਲੇ ਸਥਾਨ ਲਈ ਸੋਨ ਤਮਗਾ ਜਿੱਤਿਆ ਉਥੇ ਮਹਿਲਾ ਵਰਗ ਦੀ ਟੀਮ ਨੇ ਚੰਗੀ ਕਾਰਗੁਜ਼ਾਰੀ ਵਿਖਾਉਂਦਿਆਂ ਚਾਂਦੀ ਦਾ ਤਮਗ਼ਾ ਝਟਕਿਆ।
ਅੱਜ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੋਹੀ ਨੇ ਦੱਸਿਆ ਕਿ ਮਹਿਲਾ ਵਰਗ ਅਧੀਨ ਹੋਏ ਮੁਕਾਬਲਿਆਂ ਵਿੱਚ ਕੁੱਲ 12 ਗੇਟਾਂ ਤਹਿਤ ਖੇਡ ਮੁਕੰਮਲ ਕਰਦਿਆਂ ਕਲੀਂਗਾ ਯੂਨੀਵਰਸਿਟੀ ਰਾਏਪੁਰ ਦੀ ਖਿਡਾਰਣ ਅਨਾਮਿਕਾ, ਕਰੀਸ਼ਨਾ, ਸੰਘ ਮਿੱਤਰਾ, ਵਾਰਸ਼ਾ, ਅਕਰੀਤੀ, ਨੀਤਿਕਾ, ਸ਼ਿਵਾਨੀ ਅਤੇ ਅਵਨੀ ਨੇ ਸੱਭ ਤੋਂ ਘੱਟ 248 ਸਟ੍ਰੋਕ ਖੇਡ ਕੇ ਟੀਮ ਨੂੰ ਪਹਿਲੇ ਸਥਾਨ 'ਤੇ ਜਿੱਤ ਦਰਜ ਕਰਵਾਕੇ ਸੋਨ ਤਮਗ਼ੇ 'ਤੇ ਕਬਜ਼ਾ ਕਰਵਾਇਆ। ਉਨ੍ਹਾਂ ਦੱਸਿਆ ਕਿ ਮੇਜ਼ਬਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਦੀ ਖਿਡਾਰਣ ਸ਼ਰਵਤੀ, ਪੂਨਮ, ਕੋਮਲ, ਸ਼ੀਰਾਏ ਅਲੀ, ਮੋਕਸ਼ੀਕਾ, ਸਿਮਰਨਜੀਤ, ਮਨਪ੍ਰੀਤ ਅਤੇ ਰਮਨਦੀਪ ਨੇ ਟੀਮ ਲਈ ਦੂਜੇ ਸਥਾਨ ਲਈ ਸੱਭ ਤੋਂ ਘੱਟ 249 ਸਟ੍ਰੋਕ ਖੇਡ ਕੇ ਚਾਂਦੀ ਦੇ ਤਮਗ਼ੇ ਨੂੰ ਚੁੰਮਿਆ। ਇਸੇ ਤਰ੍ਹਾਂ ਯੂਨੀਵਰਸਿਟੀ ਆਫ਼ ਰਾਂਚੀ ਦੀ ਖਿਡਾਰਣ ਕਰੀਪਾ, ਪੂਜਾ, ਕਾਜਲ, ਰੋਸ਼ਨੀ, ਸਵੀਟੀ ਅਤੇ ਹਿਮਾਸ਼ੀ ਨੇ 252 ਸਟ੍ਰੋਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਦਿਆਂ ਕਾਂਸੀ ਦੇ ਤਮਗ਼ੇ 'ਤੇ ਕਬਜ਼ਾ ਕੀਤਾ ਅਤੇ ਆਰ.ਟੀ.ਐਮ ਯੂਨੀਵਰਸਿਟੀ ਨਾਗਪੁਰ ਦੀ ਖਿਡਾਰਣ ਸਵੇਤਾ, ਦੀਵਾਂਸੀ, ਦੇਵਾਂਸ਼ੀ, ਪੂਜਾ, ਪਲ੍ਹਵੀ, ਰਾਖੀ, ਧਨਸ੍ਰੀ, ਪ੍ਰਾਤਿਕਸ਼ਾ ਅਤੇ ਨੋਵੀਨਾ ਨੇ 262 ਸਟ੍ਰੋਕ ਖੇਡ ਕੇ ਟੀਮ ਨੂੰ ਚੌਥੇ ਸਥਾਨ ਲਈ ਕਾਂਸੀ ਦਾ ਤਮਗ਼ਾ ਪ੍ਰਦਾਨ ਕਰਵਾਇਆ।
ਪੁਰਸ਼ ਵਰਗ ਅਧੀਨ ਹੋਏ ਸਟ੍ਰੋਕ ਟੀਮ ਈਵੰਟ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੋਹੀ ਨੇ ਦੱਸਿਆ ਕਿ ਮੁਕਾਬਲੇ ਦੇ ਕੁੱਲ 12 ਗੇਟ ਮੁਕੰਮਲ ਕਰਦਿਆਂ ਮੇਜ਼ਬਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕੁੱਲ 213 ਸਟ੍ਰੋਕ ਖੇਡ ਕੇ ਪਹਿਲੇ ਸਥਾਨ 'ਤੇ ਕਬਜ਼ਾ ਕਰਦਿਆਂ 'ਵਰਸਿਟੀ ਨੂੰ ਸੋਨ ਤਮਗ਼ਾ ਪ੍ਰਦਾਨ ਕਰਵਾਉਣ ਵਿੱਚ ਸਫ਼ਲਤਾ ਪ੍ਰਦਾਨ ਕਰਵਾਈ। ਉਨ੍ਹਾਂ ਦੱਸਿਆ ਕਿ ਵਰਸਿਟੀ ਵੱਲੋਂ ਵਸ਼ੀਸ਼, ਸਾਹਿਲਦੀਪ, ਅਭੀਸ਼ੇਕ, ਰੋਹਿਤ, ਜਤਿਨ, ਵੀਸ਼ਭ, ਅਨਿਲ ਅਤੇ ਵਿਜੈ ਨੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਕਲੀਂਗਾ ਯੂਨੀਵਰਸਿਟੀ ਰਾਏਪੁਰ ਦੇ ਖਿਡਾਰੀ ਸ੍ਰੀਂਜੀਅ, ਐਮਡੀ. ਸ਼ਾਕਿਰ, ਮਨੀਸ਼, ਸੱਤਿਅਮ, ਪੰਕਜ, ਵੇਦ ਪ੍ਰਕਾਸ਼, ਰੋਹਿਤ, ਲੋਕਕੇਂਦਰਾ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਕੁੱਲ 215 ਸਟ੍ਰੋਕ ਖੇਡ ਕੇ ਦੂਜੇ ਸਥਾਨ 'ਤੇ ਰਹਿੰਦਿਆਂ ਚਾਂਦੀ ਦੇ ਤਮਗ਼ੇ 'ਤੇ ਕਬਜ਼ਾ ਕੀਤਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਆਫ਼ ਪਤੰਜਲੀ ਹਰਿਦੁਆਰ ਦੇ ਖਿਡਾਰੀ ਉਤਪਲ, ਪੀਯੂਸ਼, ਅਮਲ, ਗੌਰਵ, ਮਨੀਸ਼, ਵਿਸ਼ਾਲ, ਦਿਪਾਂਸ਼ੂ, ਅਨੁਰਾਗ ਨੇ ਟੀਮ ਲਈ 226 ਸਟ੍ਰੋਕ ਖੇਡ ਕੇ ਤੀਜੇ ਸਥਾਨ 'ਤੇ ਰਹਿੰਦਿਆਂ ਕਾਂਸੀ ਦਾ ਤਮਗ਼ਾ ਚੁੰਮਿਆ ਅਤੇ ਆਰ.ਟੀ.ਐਮ ਯੂਨੀਵਰਸਿਟੀ ਨਾਗਪੁਰ ਦੇ ਖਿਡਾਰੀ ਮਨੀਸ਼, ਅਨਬੁਜ਼, ਮੀਤਕੁਮਾਰ, ਵੀਨੈ ਕੁਮਾਰ, ਚੰਦਰਾਸ਼ੇਖਰ, ਆਯੂਸ਼, ਅਮਦ ਖ਼ਾਨ ਅਤੇ ਅਨੀਕੇਤ ਨੇ ਕੁੱਲ 231 ਸਟ੍ਰੋਕ ਖੇਡ ਕੇ ਚੌਥੇ ਸਥਾਨ 'ਤੇ ਰਹਿੰਦਿਆਂ ਕਾਂਸੀ ਦਾ ਤਮਗ਼ਾ ਪ੍ਰਪਾਤ ਕੀਤਾ।
ਡਾ.ਸੋਹੀ ਨੇ ਦੱਸਿਆ ਕਿ ਮਹਿਲਾ ਵਰਗ ਦੇ ਫ਼ੇਅਰਵੇਜ਼ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਆਫ਼ ਪਤੰਜਲੀ ਹਰਿਦੁਆਰ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ ਅਤੇ ਦੂਜੇ ਸਥਾਨ 'ਤੇ ਰਹਿੰਦਿਆਂ ਐਮ.ਡੀ.ਯੂ ਰੋਹਤਕ ਦੀ ਟੀਮ ਨੇ ਚਾਂਦੀ ਦਾ ਤਮਗ਼ਾ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ ਤੀਜੇ ਸਥਾਨ ਰਹਿੰਦਿਆਂ ਆਈ.ਜੀ.ਐਨ.ਟੀ ਯੂਨੀਵਰਸਿਟੀ ਦੀ ਟੀਮਨੇ ਕਾਂਸੀ ਦਾ ਤਮਗ਼ਾ ਪ੍ਰਾਪਤ ਕੀਤਾ।ਪੁਰਸ਼ ਵਰਗ ਦੇ ਫ਼ੇਅਰਵੇਜ਼ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਆਫ਼ ਰਾਂਚੀ ਨੇ ਪਹਿਲੇ ਸਥਾਨ 'ਤੇ ਰਹਿ ਕੇ ਸੋਨੇ ਦਾ ਤਮਗ਼ਾ ਜਿੱਤਿਆ ਅਤੇ ਦੂਜੇ ਸਥਾਨ ਲਈ ਐਮ.ਡੀ.ਯੂ ਰੋਹਤਕ ਦੀ ਟੀਮ ਨੇ ਚਾਂਦੀ ਦਾ ਤਮਗ਼ਾ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ ਗੋਂਦਵਾਨਾ ਯੂਨੀਵਰਸਿਟੀ ਅਤੇ ਆਈ.ਜੀ.ਐਨ.ਟੀ ਯੂਨੀਵਰਸਿਟੀ ਨੇ ਕ੍ਰਮਵਾਰ ਤੀਜੇ ਸਥਾਨ ਅਤੇ ਚੌਥੇ ਸਥਾਨ ਲਈ ਕਾਂਸੀ ਦੇ ਤਮਗ਼ੇ ਜਿੱਤੇ। ਇਸ ਮੌਕੇ ਟੂਰਨਾਮੈਂਟ ਡਾਇਰੈਕਟਰ ਸ੍ਰੀ ਪਰਵੀਨ ਮਨਵਤਕਰ ਅਤੇ ਚੇਅਰਮੈਨ ਟੂਰਨਾਮੈਂਟ ਕਮੇਟੀ ਸ੍ਰੀ ਦੇਵ ਬਲਹਾਰਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।