ਚੰਡੀਗੜ੍ਹ, 12 ਮਈ 2019 - ਬੀਤੇ ਦਿਨ 11 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ 'ਚ ਫਿਜ਼ਿਕਸ ਦੇ ਵਿਸ਼ਿਆਂ 'ਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਿਲੇ 14-14 ਅੰਕਾਂ ਨੇ ਵਿਭਾਗ ਦੀ ਮਾਰਕਿੰਗ 'ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। ਬਾਬੂਸ਼ਾਹੀ ਦੀ ਖ਼ਬਰ ਤੋਂ ਬਾਅਦ ਵਿਭਾਗ ਵੱਲੋਂ ਇਸ ਸਬੰਧੀ ਜਲਦ ਤੋਂ ਜਲਦ ਹੱਲ ਕੱਢਣ ਦੀ ਗੱਲ ਵੀ ਆਖੀ ਗਈ ਸੀ। ਪਰ ਅੱਜ 12ਵੀਂ ਦੇ ਨਤੀਜਿਆਂ 'ਚੋਂ ਇੱਕ ਹੋਰ ਵਿਸ਼ੇ 'ਚੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜੋ ਵਾਕਿਆ ਹੀ ਹੈਰਾਨੀਜਨਕ ਹੈ।
ਫਿਜ਼ਿਕਸ ਦੇ ਪੇਪਰ ਤੋਂ ਬਾਅਦ ਹੁਣ 12ਵੀਂ ਦੀ ਕਮਰਸ ਵਿਸ਼ੇ ਨਾਲ ਸਬੰਧਤ ਕਈ ਬੱਚਿਆਂ ਦੇ 13-13 ਅੰਕ ਆਏ ਹਨ। ਜੋ ਕਿ ਸੰਕੇਤ ਕਰਦੇ ਹਨ ਕਿ ਮਾਰਕਿੰਗ 'ਚ ਵਾਕਿਆ ਹੀ ਕੋਈ ਵੱਡੀ ਗੜਬੜ ਹੋਈ ਹੈ।
ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ (ਜਲੰਧਰ) ਦੇ ਲਗਭਗ 8 ਵਿਦਿਆਰਥੀਆਂ ਦੇ ਕਮਰਸ ਦੇ ਪੇਪਰ ਬਿਜ਼ਨੈੱਸ ਸਟਡੀਜ਼-2 'ਚੋਂ 13-13 ਅੰਕ ਆਏ ਹਨ, ਜੋ ਕੋਈ ਇੱਤਫ਼ਾਕ ਨਹੀਂ ਸਗੋਂ ਮਾਰਕਿੰਗ ਗੜਬੜੀ ਵੱਲ ਜ਼ਿਆਦਾ ਇਸ਼ਾਰਾ ਕਰਦਾ ਹੈ।
ਇਸ ਘਟਨਾਕ੍ਰਮ ਤੋਂ ਪ੍ਰੇਸ਼ਾਨ ਹੋਏ ਮਾਪਿਆਂ ਅਤੇ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਇਸ ਦੀ ਪੜਤਾਲ ਕਰਾ ਕੇ ਲੋੜੀਂਦੀ ਕਾਰਵਾਈ ਕਰਨ ਕਿਉਂਕਿ ਸਿੱਖਿਆ ਬੋਰਡ ਦੀ ਗ਼ਲਤੀ ਕਾਰਨ ਨਾ ਸਿਰਫ ਵਿਦਿਆਰਥੀਆਂ ਦਾ ਕੀਮਤੀ ਸਾਲ ਦਾਅ 'ਤੇ ਹੈ ਸਗੋਂ ਮਾਪਿਆ ਦਾ ਵੀ ਮਾਲੀ ਨੁਕਸਾਨ ਹੋ ਰਿਹਾ ਹੈ।
ਕਮਰਸ ਵਿਸ਼ੇ 'ਚੋਂ 13-13 ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਤੀਜੇ ਹੇਠ ਨੱਥੀ ਹਨ :-