ਜਲੰਧਰ, 13 ਮਈ 2019 - ਸੀਟੀ ਵਰਲਡ ਸਕੂਲ ਵਿਖੇ ਜਲੰਧਰ ਚੇੱਸ ਐਸੋਸਿਏਸ਼ਨ( ਜੇਸੀਏ) ਦੇ ਅਗਵਾਈ ਹੇਠ ਆਉਣ ਵਾਲੇ ਜਲੰਧਰ ਚੇਸ ਇੰਸਟੀਚਿਊਟ (ਜੇਸੀਆਈ) ਦੇ ਵਲੋਂ ਦੋ ਦਿਨਾਂ ਚੈਸ ਪ੍ਰਤਿਯੋਗਿਤਾ 2019 ਆਯੋਜਿਤ ਕਰਵਾਈ ਗਈ। ਇਸ ਵਿੱਚ 100 ਤੋਂ ਵੀ ਵੱਧ ਖਿਡਾਰੀਆਂ ਵਲੋਂ ਭਾਗ ਲਿਆ ਗਿਆ।
ਇਸ ਦੋਰਾਨ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਸੀਟੀ ਵਰਲਡ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ, ਜੇਸੀਏ ਦੇ ਸੱਕਤਰ ਮੁਨੀਸ਼ ਥਾਪਰ, ਸੰਜਿਵ ਸ਼ਰਮਾ, ਐਚਐਸ ਲਾਂਬਾ ਮੌਜੂਦ ਸਨ। ਇਸ ਦੇ ਨਾਲ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਅਮਨ ਮਿਤਲ ਨੇ ਵੀ ਮੌਜੂਦ ਸਨ। ਇਹ ਖੇਡ ਅੰਡਰ-9, 13, 17 ਅਤੇ 25 ਵਿਚਾਲੇ ਖੇਡਿਆ ਜਾਵੇਗਾ।
ਅੰਡਰ-9 ਵਿੱਚ ਸ਼੍ਰੀਅਸ ਅਰੋੜਾ ਪਹਿਲੇ, ਰੁਸ਼ੇਲ ਜੈਨ ਦੂਜੇ ਅਤੇ ਲਕਸ਼ਿਤ ਪੁਸ਼ੀ ਸਥਾਨ ਤੇ ਰਿਹਾ। ਉਥੇ ਹੀ ਕੁੜਿਆਂ ਵਿੱਚੋਂ ਸ਼੍ਰੀਸ਼ਟੀ ਗੁਪਤਾ, ਅਨੰਨਯਾ ਅਰੌੜਾ ਦੂਜੇ ਸਥਾਨ ਤੇ ਅਤੇ ਰਿੱਧੀ ਖੰਨਾ ਤੀਜੇ ਸਥਾਨ ਤੇ ਰਹੀ।
ਅੰਡਰ-13 ਵਿੱਚ ਧੈਰਯਾ ਅਗਰਵਾਲ ਪਹਿਲੇ, ਦਿਵਯਮ ਦੂਜੇ ਸਥਾਨ ਅਤੇ ਅਗਮਜੋਤ ਤੀਜੇ ਸਥਾਨ ਤੇ ਰਿਹਾ। ਉਥੇ ਹੀ ਜਾਨ੍ਹਵੀ ਪਹਿਲੇ ਅਤੇ ਭਵਿਆ ਦੂਜੇ ਸਥਾਨ ਅਤੇ ਸ਼ੂਭਿਕਾ ਗੁਪਤਾ ਤੇ ਰਹੀ। ਅੰਡਰ 17 ਵਿੱਚ ਧੀਰੇਨ ਵਿਜ ਅਤੇ ਨੁਪੂਰ ਖੰਡਾ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ-25 ਵਿੱਚ ਦੁਸ਼ਯਤ ਸ਼ਰਮਾ ਪਹਿਲੇ, ਨਿਮਤਬੀਰ ਦੂਜੇ ਸਥਾਨ ਅਤੇ ਦੀਵਯਾਨਸ਼ੂ ਤੀਜੇ ਸਥਾਨ ਤੇ ਰਿਹਾ। ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਇਸ ਪ੍ਰਤਿਯੋਗਾ ਦੇ ਜੇਤੂ ਪੰਜਾਬ ਰਾਜ ਪਧਰੀ ਚੈਂਪੀਅਨਸ਼ਿਪ ਵਿੱਚ ਜਲੰਧਰ ਜਿਲ੍ਹੇ ਦੀ ਨੁਮਾਇੰਦਗੀ ਕਰਨਗੇ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਈਰੈਕਟਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜੇਸੀਏ ਵਲੋਂ ਆਯੋਜਿਤ ਕਰਵਾਏ ਇਸ ਮੁਕਾਬਲੇ ਦੀ ਤਰੀਫ ਕੀਤੀ।