ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 13 ਮਈ 2019 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਫਿਜ਼ਿਕਸ ਦੇ ਪੇਪਰ 'ਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਿਰਫ਼਼ 14 ਅੰਕ ਮਿਲਣ ਦਾ ਮੁੱਦਾ ਬੀਤੇ ਦਿਨ ਬਾਬੂਸ਼ਾਹੀ ਨੇ ਚੁੱਕਿਆ ਸੀ। ਉਸ 'ਤੇ ਅੱਜ ਸਿੱਖਿਆ ਮਹਿਕਮੇ 'ਚ ਹਿਲਜੁਲ ਹੁੰਦੀ ਹੋਈ ਨਜ਼ਰ ਆ ਰਹੀ ਹੈ।
ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੋਰਡ ਤੋਂ ਰਿਪੋਰਟ ਮੰਗਦਿਆਂ ਬੋਰਡ ਦੇ ਚੇਅਰਮੈਨ ਨੂੰ ਇਸ ਮਾਮਲੇ ਬਾਬਤ ਸਾਰੀ ਜਾਣਕਾਰੀ ਦੇਣ ਦੇ ਹੁਕਮ ਕੀਤੇ ਹਨ। ਉਧਰ ਦੂਜੇ ਪਾਸੇ ਇਹ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ 'ਚ ਵੀ ਲਿਆਾਂਦਾ ਗਿਆ ਹੈ। ਜਿਸ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਇਸ ਮਮਾਲੇ ਸਬੰਧੀ ਕੋਈ ਪ੍ਰੋਗਰੈੱਸ ਸਿੱਖਿਆ ਮਹਿਕਮਾ ਦਿਖਾਏਗਾ।
ਬਾਬੂਸ਼ਾਹੀ ਨੂੰ ਫਿਜ਼ਿਕਸ ਦੇ ਪੇਪਰਾਂ 'ਚ ਹੋਈ ਸ਼ੱਕੀ ਮਾਰਕਿੰਗ ਦੇ ਵੱਖ ਵੱਖ ਜ਼ਿਲ੍ਹਿਆਂ 'ਚੋਂ ਨਤੀਜੇ ਮਿਲੇ ਨੇ, ਜਿੰਨ੍ਹਾਂ 'ਚ ਲੁਧਿਆਣਾ, ਫਾਜ਼ਿਲਕਾ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਸ਼ਾਮਲ ਹਨ।
ਇੰਨ੍ਹਾਂ ਨਤੀਜਿਆਂ ਦੀ ਕਾਪੀਆਂ ਹੇਠ ਨੱਥੀ ਹਨ :-