ਯੂਨੀਵਰਸਿਟੀ ਵੱਲੋਂ ਨਿਰਪੱਖ ਦ੍ਰਿਸ਼ਟੀ ਨਾਲ ਦਾਖਲਿਆਂ ਲਈ ਨਵੇਂ ਰੁਝਾਨ ਅਪਣਾਉਣ ਦਾ ਸੁਝਾਅ
ਜਲੰਧਰ / ਕਪੂਰਥਲਾ 15 ਫਰਵਰੀ 2019: ਤਕਨੀਕੀ ਸਿੱਖਿਆ ਦੇ ਸ਼ੁਰੂਆਤੀ ਯੁੱਗ ਵਿੱਚ, ਇਹ ਇੱਕ ਤੱਥ ਸੀ ਕਿ ਇੰਜੀਨੀਅਰਿੰਗ ਕਾਲਜ ਡਿਮਾਂਡ ਤੇ ਸਨ ਪਰ ਮੌਜੂਦਾ ਸਥਿਤੀ ਬਿਲਕੁਲ ਉਲਟ ਹੈ, ਹੁਣ ਵਿਦਿਆਰਥੀ ਡੀਮਾਂਡ 'ਤੇ ਹਨ! ਅਜਿਹੇ ਸਮੇ ਵਿਚ ਕੁਆਲਟੀ ਪ੍ਰਦਰਸ਼ਨ ਕਰਨ ਵਾਲੇ ਕਾਲਜ ਜਾਂ ਯੂਨੀਵਰਸਿਟੀਆਂ ਹੀ ਆਪਣੇ ਦਾਖਲੇ ਟੀਚਿਆਂ ਮੁਤਾਬਿਕ ਕਰ ਸਕਣਗੀਆਂ! ਨਿਰਪੱਖ ਦ੍ਰਿਸ਼ਟੀ ਨਾਲ ਦਾਖਲਿਆਂ ਲਈ ਨਵੇਂ ਰੁਝਾਨ ਅਪਣਾਉਣ ਲਈ ਸੰਸਥਾਵਾਂ ਨੂੰ ਇਹ ਸਲਾਹ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ, ਉਪ ਕੁਲਪਤੀ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਹੈ! ਉਹ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਮਾਨਤਾ ਪ੍ਰਾਪਤ ਕਾਲਜ ਅਥਾਰਟੀਜ਼, ਜਿਨ੍ਹਾਂ ਵਿਚ ਚੇਅਰਮੈਨ, ਡਾਇਰੈਕਟਰ ਤੇ ਪ੍ਰਿੰਸੀਪਲ ਸ਼ਾਮਿਲ ਸਨ, ਨਾਲ ਆਯੋਜਿਤ ਬ੍ਰੇਨ ਸਟੋਰਮਿੰਗ ਸੈਸ਼ਨ ਨੂੰ ਸੰਬੋਧਿਤ ਕਰਨ ਰਹੇ ਸਨ! ਸੈਸ਼ਨ ਦਾ ਮੁੱਖ ਏਜੰਡਾ ਸੈਸ਼ਨ 2019-20 ਵਿੱਚ ਕੁਆਲਿਟੀ ਦਾਖਲੇ ਕਰਨਾ ਸੀ। ਇਸ ਸੈਸ਼ਨ ਵਿਚ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਾਲਜਾਂ ਦੇ ਲਗਭਗ 100 ਚੇਅਰਮੈਨ / ਡਾਇਰੈਕਟਰ / ਪ੍ਰਿੰਸੀਪਲਾਂ ਮੌਜੂਦ ਸਨ।
ਉਪ ਕੁਲਪਤੀ ਪ੍ਰੋ. (ਡਾ.) ਸ਼ਰਮਾ ਨੇ ਕਿਹਾ ਕਿ ਦਾਖਲਾ ਵਧਾਉਣ ਲਈ ਯੂਨੀਵਰਸਿਟੀ ਹਮੇਸ਼ਾਂ ਆਪਣੇ ਕਾਲਜਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਰਹੀ ਹੈ ਤੇ ਹੁਣ ਵੀ ਹੈ। ਉਨ੍ਹਾਂ ਵੱਲੋਂ ਵਿੱਤੀ ਖਰਚ ਅਤੇ ਹੋਰ ਪ੍ਰਸ਼ਾਸਨਕ ਫੈਸਲਿਆਂ ਸਮੇਤ ਪਿਛਲੇ ਦਾਖ਼ਲਾ ਵਰ੍ਹੇ ਦੇ ਯੋਗਦਾਨ ਦੇ ਅੰਕੜੇ ਵੀ ਸਾਰੀਆਂ ਨਾਲ ਸਾਂਝੇ ਕੀਤੇ ਗਏ। ਸੈਸ਼ਨ ਦੌਰਾਨ ਉਪ ਕੁਲਪਤੀ ਨੇ ਚੇਅਰਮੈਨ / ਡਾਇਰੈਕਟਰ / ਪ੍ਰਿੰਸੀਪਲਾਂ ਤੋਂ ਪ੍ਰਤੀਕਿਰਿਆ ਪ੍ਰਾਪਤ ਕਰਨ ਲਈ ਮਾਈਕ ਪਾਸ ਕਰਨ ਦੀ ਵਿਵਸਥਾ ਵੀ ਕਰਵਾਈ ਗਈ। ਯੂਨੀਵਰਸਿਟੀ ਦੇ ਡਾਇਰੈਕਟਰ ਅਕਾਦਮਿਕ ਡਾ. ਬਲਕਾਰ ਸਿੰਘ ਨੇ ਸੈਸ਼ਨ ਨਾਲ ਪਿਛਲੇ ਸਾਲ ਦੇ ਦਾਖਲਿਆਂ ਸਬੰਧੀ ਅੰਕੜੇ ਵੀ ਸ਼ਾਝੇ ਕੀਤੇ ਅਤੇ ਵਿਦਿਆਰਥੀਆਂ ਲਈ ਕਾਲਜਾਂ ਦੁਆਰਾ ਲਾਜ਼ਮੀ ਲੋੜਾਂ ਨੂੰ ਯਕੀਨੀ ਬਣਾਉਣ ਦਾ ਨੁਕਤਾ ਵੀ ਉਭਾਰਿਆ ਗਿਆ, ਤਾਂ ਜੋ ਵਿਦਿਆਰਥੀ ਅਗਲੇ ਦਾਖਲਾ ਸੈਸ਼ਨ ਵਿੱਚ ਉਹਨਾਂ ਲਾਇ ਬ੍ਰਾਂਡ ਐਂਬੈਸਡਰਸ ਦੇ ਤੌਰ ਤੇ ਕੰਮ ਕਰ ਸਕਣ।
ਇਸ ਸੈਸ਼ਨ ਦੌਰਾਨ "ਮਾਨਵੀ ਕਦਰਾਂ ਕੀਮਤਾਂ ਰਾਹੀਂ ਅਕਾਦਮਿਕ ਲੀਡਰਸ਼ਿਪ" ਵਿਸ਼ੇ ਉਪਰ ਇਕ ਐਕ੍ਸਪੋਰ੍ਟ ਟਾਕ ਵੀ ਕਰਵਾਈ ਗਈ! ਨਾਮਵਰ ਸਾਸ਼ਤਰੀ ਪ੍ਰੋਫ਼ੈਸਰ ਡਾ. ਰਾਜੀਵ ਸਾਂਗਲ, ਚੇਅਰਮੈਨ, ਨੈਸ਼ਨਲ ਕੋਆਰਡੀਨੇਟਰ ਕਮੇਟੀ ਫਾਰ ਸਟੂਡੈਂਟ ਆਡਿਕਸ਼ਨ ਪ੍ਰੋਗਰਾਮ, ਏ.ਆਈ.ਸੀ.ਈ.ਟੀ. ਨਵੀਂ ਦਿੱਲੀ ਐਕ੍ਸਪੋਰ੍ਟ ਵੱਜੋਂ ਸ਼ਾਮਿਲ ਹੋਏ! ਪ੍ਰੋਫੈਸਰ (ਡਾ.) ਰਾਜੀਵ ਸਾਂਗਲ ਨੇ ਕਿਹਾ ਕਿ ਕਾਲਜਾਂ ਨੂੰ ਵਿਦਿਆਰਥੀਆਂ ਦੇ ਵਤੀਰੇ ਵਿੱਚ ਸੁਧਾਰ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ। ਕਿਓਂਕਿ ਨੌਜਵਾਨ ਵਿਚ ਸਮਾਜ ਵਿੱਚ ਕੁੱਝ ਵੀ ਪੈਦਾ ਕਰਨ ਜਾਂ ਵਿਕਾਸ ਕਰਨ ਦੀ ਸ਼ਕਤੀ ਹੈ, ਪਰ ਸਾਡੀ ਜਿੰਮੇਵਾਰੀ ਦੀ ਕਮੀ ਕਾਰਨ ਵੱਧ ਤੋਂ ਵੱਧ ਅਦਾਰੇ ਆਪਣੀ ਸਕਾਰਾਤਮਕ ਸੰਭਾਵਨਾ ਨੂੰ ਸਮਝਣ ਵਿੱਚ ਹੀ ਅਸਫਲ ਹੋ ਜਾਂਦੇ ਹਨ। ਉਹ ਦਾਖਲੇ ਵਧਾ ਸਕਦੇ ਹਨ ਪਰ ਪਹਿਲਾਂ ਸਾਨੂੰ ਆਪਣੇ ਨੈਤਿਕ ਪਾਤਰ ਵੱਜੋਂ ਜ਼ਿੰਮੇਵਾਰੀ ਮੰਨਣ ਦੀ ਲੋੜ ਹੈ!
ਇਸ ਮੌਕੇ ਡਾ. ਸੁਖਬੀਰ ਸਿੰਘ ਆਹਲੂਵਾਲੀਆ, ਕਾਰਜਕਾਰੀ ਰਜਿਸਟਰਾਰ ਆਈ.ਕੇ. ਗੁਜਰਾਲ ਪੀ.ਟੀ.ਯੂ., ਡਿਪਟੀ ਰਜਿਸਟਰਾਰ ਕਾਲਜ ਵਿਕਾਸ ਡਾ. ਏਕਓਂਕਾਰ ਸਿੰਘ ਜੌਹਲ, ਡਿਪਟੀ ਰਜਿਸਟਰਾਰ ਰਾਜਿੰਦਰ ਡੋਗਰਾ ਵੀ ਮੌਜੂਦ ਸਨ।