ਚੰਡੀਗੜ੍ਹ 14 ਦਸੰਬਰ 2018: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਆਯੋਜਿਤ ਦੂਸਰੀ ਜੂਨੀਅਰ ਕੌਮੀ ਬੌਕਸਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਪੁਰਸ਼ਾਂ ਦੇ ਮੁਕਾਬਲਿਆਂ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਜਦਕਿ ਮਹਿਲਾਵਾਂ ਦੇ ਮੁਕਾਬਲੇ ਵਿੱਚ ਕੇਰਲਾ ਦੀਆਂ ਬੌਕਸਰ ਕੁੜੀਆਂ ਛਾ ਗਈਆਂ। ਹਰਿਆਣਾ ਦੇ ਮੁੱਕੇਬਾਜਾਂ ਨੇ ੫ ਮੈਚਾਂ ਵਿੱਚੋਂ ੪ ਵਿੱਚ ਜਿੱਤ ਦਰਜ ਕੀਤੀ।ਹਰਿਆਣਾ ਵੱਲੋਂ ਖੇਡ ਰਹੇ ਖਿਡਾਰੀਆਂ ਵਿੱਚੋਂ ੪੬ ਕਿਲੋ ਭਾਰ ਵਰਗ ਵਿੱਚ ਅੰਸ਼ੁਲ ਸਰੋਹ ਨੇ ਦਮਨ ਅਤੇ ਦੀਊ ਦੇ ਮਿਤਿਆਨੰਦ ਠਾਕੁਰ ਨੂੰ ੫-੦ ਨਾਲ, ੪੮ ਕਿਲੋਗ੍ਰਾਮ ਭਾਰ ਵਰਗ ਵਿੱਚ ਸਚਿਨ ਨੇ ਅਰੁਨਾਚਲ ਪ੍ਰਦੇਸ਼ ਦੇ ਰਬੀ ਦੋਂਦਮ ਨੂੰ ੫-੦ ਨਾਲ ਹਰਾਇਆ; ੫੨ ਕਿਲੋਗ੍ਰਾਮ ਭਾਰ ਵਰਗ ਵਿੱਚ ਅੰਕਿਤ ਨੇ ਪੁਡੂਚੇਰੀ ਐਮ. ਦਿਵੇਕਰ 'ਤੇ ੫-੦ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ। ਇਸਦੇ ਨਾਲ ਹੀ ੭੦ ਕਿਲੋਗ੍ਰਾਮ ਭਾਰ ਵਰਗ ਵਿੱਚ ਹਰਿਆਣਾ ਦੇ ਸੁਮੀਤ ਨੇ ਉੱਤਰ ਪ੍ਰਦੇਸ਼ ਦੇ ਮੁਹੰਮਦ ਕਾਮਿਲ ਨੂੰ ੫-੦ ਨਾਲ ਰਿੰਗ ਵਿੱਚ ਦਰੜਿਆ। ਕੇਰਲਾ ਦੀਆਂ ਮਹਿਲਾ ਮੁੱਕੇਬਾਜ਼ਾਂ ਨੇ ੫ ਮੈਚਾਂ ਵਿੱਚੋਂ ੪ ਵਿੱਚ ਜਿੱਤ ਪ੍ਰਾਪਤ ਕੀਤੀ, ਜਿਨ੍ਹਾਂ ਵਿੱਚੋਂ ਅਨੂ ਟੀ ਸਾਬੋ ਨੇ ਚੰਡੀਗੜ੍ਹ ਦੀ ਜੈਸਮਿਨ ਕੰਬੋਜ ਨੂੰ ੭੫ ਕਿਲੋਗ੍ਰਾਮ ਭਾਰ ਵਰਗ ਵਿੱਚ ੫-੦ ਨਾਲ ਹਰਾਇਆ, ਸੰਦਰਾ ਐਸ ਨੇ ਗੋਆ ਦੀ ਜੈਸਿਕਾ ਕਰਰਾ ਨੂੰ ੭੦ ਕਿਲੋਗ੍ਰਾਮ ਵਰਗ ਵਿਚ ੫-੦ ਨਾਲ ਹਰਾਇਆ, ਜਦਕਿ ਅਲੀਸ਼ਾ ਐਮ ਸੰਨੀ ਨੇ ੬੬ ਕਿਲੋਗ੍ਰਾਮ ਦੇ
ਵਿਚ ੫-੦ ਨਾਲ ਹਰਿਆਣਾ ਦੀ ਦੀਪਤੀ ਨੂੰ ਹਾਰ ਦਾ ਸਵਾਦ ਚਖਾਇਆ। ੮੦ ਕਿਲੋਗ੍ਰਾਮ ਭਾਰ ਵਰਗ ਵਿਚ ਅਨਾਗਾ ਪੀ ਵਾਕ ਆਊਟ ਨਿਯਮ ਰਾਹੀਂ ਅਗਲੇ ਰਾਊਂਡ ਵਿੱਚ ਪਹੁੰਚੀ।
ਦੂਸਰੀ ਜੂਨੀਅਰ ਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਦੇ ਨਤੀਜੇ:
ਔਰਤਾਂ ਦੇ ਨਤੀਜੇ:
੪੬ ਕਿਲੋਗ੍ਰਾਮ ਸ਼੍ਰੇਣੀ- ਰਜਨੀ (ਹਰਿਆਣਾ) ਨੇ ਆਰਤੀ (ਦਮਨ 'ਤੇ ਦੀਊ) ਨੂੰ ੫-੦ ਨਾਲ, ਓ.ਪਿੰਕੀ (ਮਨੀਪੁਰ) ਨੇ ਨੇਹਾ (ਚੰਡੀਗੜ੍ਹ) ਨੂੰ ੫-੦ ਨਾਲ, ਅੰਜਲੀ (ਰਾਜਸਥਾਨ) ਨੇ ਮਿਨੀਕਾ (ਦਿੱਲੀ) ਨੂੰ ੫-੦ ਨਾਲ, ਪ੍ਰਿਯੰਕਾ ਬੋਰਾਹ (ਆਸਾਮ) ਨੇ ਪ੍ਰਿਯੰਕਾ ਬਿਸ਼ਟ (ਉੱਤਰਾਖੰਡ) ਨੂੰ ੪-੧ ਨਾਲ, ਲਾਲਰਿੰਚਾਨੀ ਪਊਟੂ (ਮਿਜ਼ੋਰਮ) ਨੇ ਚੰਦੂ (ਝਾਰਖੰਡ) ਨੂੰ ੪-੧ ਨਾਲ, ਰਾਗਿਨੀ (ਉੱਤਰ ਪ੍ਰਦੇਸ਼) ਨੇ ਸਿਰੀਸ਼ਾ (ਆਂਧਰਾ ਪ੍ਰਦੇਸ਼) ਨੂੰ ੫-੦ ਨਾਲ, ਯੋਗਿਤਾ (ਮਹਾਰਾਸ਼ਟਰ) ਨੇ ਅਨੀਤਾ (ਹਿਮਾਚਲ ਪ੍ਰਦੇਸ਼) ਨੂੰ ੫-੦ ਨਾਲ ਬੌਕਸਿੰਗ ਮੁਕਾਬਲੇ ਵਿੱਚ ਚਿੱਤ ਕੀਤਾ।
੪੮ ਕਿਲੋਗ੍ਰਾਮ ਸ਼੍ਰੇਣੀ- ਵਿਪਾਸ਼ਾ (ਦਿੱਲੀ) ਨੇ ਵਾਕ ਓਵਰ ਰਾਂਹੀ ਦਿਵਿਆ (ਤੇਲੰਗਾਨਾ) ਨੂੰ ਹਰਾਇਆ। ੫੦ ਕਿਲੋਗ੍ਰਾਮ ਵਰਗ - ਸੁਮਨ (ਗੋਆ) ਨੇ ਸੋਨੀ ਸ਼ਰਮਾ (ਉੱਤਰ ਪ੍ਰਦੇਸ਼) ਨੂੰ ੫-੦ ਨਾਲ ਮਾਤ ਦਿੱਤੀ।
੬੬ ਕਿਲੋਗ੍ਰਾਮ ਸ਼੍ਰੇਣੀ- ਚਿਰਾਂਗੀ ਚੌਹਾਨ (ਰਾਜਸਥਾਨ) ਨੇ ਗਰਿਮਾ (ਦਿੱਲੀ) ਨੂੰ ੩-੨ ਨਾਲ, ਅਲੀਸ਼ਾ (ਕੇਰਲਾ) ਨੇ ਦੀਪਤੀ (ਹਰਿਆਣਾ) ਨੂੰ ੫-੦ ਨਾਲ, ਅਨੂ ਰਾਣੀ (ਚੰਡੀਗੜ੍ਹ) ਨੇ ਫਿਰਦੌਸ (ਤੇਲੰਗਾਨਾ) ਨੂੰ ੩-੨ ਨਾਲ, ਸ੍ਰੀਜੇਨ (ਹਿਮਾਚਲ ਪ੍ਰਦੇਸ਼) ਨੇ ਨਿਸ਼ਾ ਕੁਮਾਰੀ (ਝਾਰਖੰਡ) ਨੂੰ ੩-੨ ਨਾਲ ਹਰਾਇਆ। ਯਸੋਦਾ ਮੀਸਾਲਾ (ਆਂਧਰਾ ਪ੍ਰਦੇਸ਼) ਏ ਕਾਵੀਆ (ਤਾਮਿਲਨਾਡੂ) ਦੇ ਵਿਰੁੱਧ ਅਤੇ ਪ੍ਰਭਨੂਰ ਕੌਰ (ਪੰਜਾਬ) ਦਾਮਿਨੀ (ਗੁਜਰਾਤ) ਦੇ ਵਿਰੁੱਧ ਵਾਕ ਓਵਰ ਰਾਹੀਂ ਅੱਗੇ ਵਧੀਆਂ।
੭੦ ਕਿਲੋਗ੍ਰਾਮ ਭਾਰ ਵਰਗ- ਪੂਜਾ ਨਾਇਕ (ਉੜੀਸਾ) ਨੇ ਮਨੂ ਬੱਗਾ (ਯੂਪੀ) ਨੂੰ ੪-੧, ਸੰਦਰਾ (ਕੇਰਲ) ਨੇ ਜੈਸਿਕਾ (ਗੋਆ) ਨੂੰ ੫-੦, ਕਿਰਨਪ੍ਰੀਤ (ਪੰਜਾਬ) ਨੇ ਜੇ. ਕਵਿਤਾ (ਤਾਮਿਲਨਾਡੂ) ਨੂੰ ੫-੦, ਹੀਰਾਲ (ਮਹਾਰਾਸ਼ਟਰ) ਨੇ ਐਸ. ਅਕਸ਼ਿਆ (ਤੇਲਾਂਗਨਾ) ਨੂੰ ੫-੦ ਨਾਲ ਬੌਕਸਿੰਗ ਮੁਕਾਬਲੇ ਵਿੱਚ ਮਾਤ ਦਿੱਤੀ, ਜਦਕਿ ਸਾਇਤੇਜਸਵਨੀ (ਹਿਮਾਚਲ ਪ੍ਰਦੇਸ਼) ਦੇ ਵਿਰੁੱਧ ਵਾਕ ਓਵਰ ਰਾਹੀਂ ਕਵਿਤਾ (ਹਿਮਚਲ ਪ੍ਰਦੇਸ਼) ਦੁ ਵਿਰੁੱਧ ਜੇਤੂ ਘੋਸ਼ਿਤ ਹੋਈ। ੭੫ ਕਿਲੋਗ੍ਰਾਮ ਸ਼੍ਰੇਣੀ- ਅਨੂ ਟੀ ਸਬੂ (ਕੇਰਲਾ) ਨੇ ਜੈਮਸਿਨ (ਚੰਡੀਗੜ੍ਹ) ਨੂੰ ੫-੦ ਨਾਲ, ਐਮ. ਅੰਜਲਾਈ (ਤਾਮਿਨਾਢੂ) ਨੇ ਮਨੀਸ਼ਾ (ਹਿਮਾਚਲ ਪ੍ਰਦੇਸ਼) ਨੂੰ ੫-੦ ਨਾਲ, ਸਾਕਸ਼ੀ (ਮਹਾਰਾਸ਼ਟਰ) ਨੇ ਸ਼੍ਰਿਸ਼ਾ (ਗੋਆ) ਨੂੰ ੩-੨ ਨਾਲ, ਮਾਨਸ਼ੀ (ਹਰਿਆਣਾ) ਨੇ ਮੰਜੂ (ਰਾਜਸਥਾਨ) ਨੂੰ ੪-੧ ਨਾਲ, ਮਿਮਾਂਸ਼ਾ (ਯੂ ਪੀ) ਨੇ ਅਸ਼ਿਤਾ (ਤੇਲੰਗਾਨਾ) ਨੂੰ ੪-੧ ਨਾਲ, ਜਦਕਿ ਦਿਵਿਆ (ਦਿੱਲੀ) ਨੇ ਬੇਬੀ ਸਿੰਧੂ (ਆਂਧਰਾ ਪ੍ਰਦੇਸ਼) ਨੂੰ ੫-੦ ਨਾਲ ਰਿੰਗ ਵਿੱਚ ਹਰਾਇਆ। ੮੦ ਕਿਲੋਗ੍ਰਾਮ ਭਾਰ ਵਰਗ ਵਿੱਚ ਆਰ ਸਨਿਘਦਾ (ਤਾਮਿਲਨਾਢੂ) ਜੀ. ਤ੍ਰਿਵੇਨੀ (ਆਂਧਰਾ ਪ੍ਰਦੇਸ਼) ਵਿਰੁੱਧ ਜਦਕਿ ਅਨਾਗਾ (ਕੇਰਲ) ਸਾਗਾਰਿਕਾ (ਕਰਨਾਟਕ) ਵਿਰੁੱਧ ਵਾਕ ਓਵਰ ਰਾਹੀਂ ਜੇਤੂ ਘੋਸ਼ਿਤ ਹੋਈ। ੮੦ ਤੋਂ ਵਧੇਰੇ ਕਿਲੋਗ੍ਰਾਮ ਸ਼੍ਰੇਣੀ ਵਿਚ ਮਨਪ੍ਰੀਤ ਕੌਰ (ਹਰਿਆਣਾ) ਨੇ ਐਨ ਬਿਨਾਪਾਨੀ (ਉੜੀਸਾ) ਨੂੰ ੫-੦ ਨਾਲ ਮਾਤ ਦਿੱਤੀ।
ਪੁਰਸ਼ ਮੁਕਾਬਲਿਆਂ ਦੇ ਨਤੀਜੇ:
੪੬ ਕਿਲੋਗ੍ਰਾਮ ਵਰਗ - ਸੰਜੀਤ (ਸਰਵਿਸਿਜ਼) ਨੇ ਬੀ ਸੁਰੇਸ਼ (ਪੌਂਡੀਚੇਰੀ) ਨੂੰ ੫-੦ ਨਾਲ, ਮਨੀਸ਼ (ਉੱਤਰ ਪ੍ਰਦੇਸ਼) ਨੇ ਬਿਲਾਲ (ਕੇਰਲਾ) ਨੂੰ ੫-੦ ਨਾਲ, ਰੂਚੀਰ (ਮੱਧ ਪ੍ਰਦੇਸ਼) ਨੇ ਕਰਨ (ਉੱਤਰਾਖੰਡ) ਨੂੰ ੫-੦ ਨਾਲ, ਅੰਸ਼ੁਲ ਸਰੋਹ (ਹਰਿਆਣਾ) ਨੇ ਮਿਤਿਆਨੰਦ ਠਾਕੁਰ (ਦਮਨ ਅਤੇ ਦੀਊ) ਨੂੰ ੫-੦ ਨਾਲ, ਰੇਹਾਨ (ਮਹਾਰਾਸ਼ਟਰ) ਨੇ ਜੀ. ਆਸ਼ੀਸ਼ (ਤਾਮਿਨਾਢੂ) ਨੂੰ ੫-੦ ਨਾਲ ਮਾਤ ਦਿੱਤੀ।
੪੮ ਕਿਲੋਗ੍ਰਾਮ ਸ਼੍ਰੇਣੀ- ਐਮ ਡੀ ਨਾਵੀਦ (ਤੇਲਾਂਗਨਾ) ਨੇ ਜਬੀਰ ਖਾਨ (ਉੜੀਸਾ) ਨੂੰ ੫-੦, ਅਭਿਸ਼ੇਕ ਸਿੰਘ (ਪੰਜਾਬ) ਨੇ ਕਿਸ਼ੋਰ (ਕਰਨਾਟਕ) ਨੂੰ ੫-੦, ਮਦਨ ਪ੍ਰਤਾਪ (ਆਂਧਰਾ ਪ੍ਰਦੇਸ਼) ਨੇ ਬਿਸ਼ਨਮਿਤਰਾ (ਸਰਵਿਸਿਜ਼) ਨੂੰ ੫-੦, ਰਵੀ ਕਸ਼ਯਪ (ਉੱਤਰ ਪ੍ਰਦੇਸ਼) ਨੇ ਰਾਜ ਪਾਟਿਲ (ਮਹਾਰਾਸ਼ਟਰ) ਨੂੰ ੩-੨, ਪੂਰਨ ਰਾਇ (ਸਿੱਕਮ) ਨੇ ਐਨ ਪਰਿਓਬਾਰਤਾ (ਮਨੀਪੁਰ) ਨੂੰ ੫-੦, ਸਚਿਨ (ਹਰਿਆਣਾ) ਨੇ ਰਬੀ (ਅਰੁਣਾਂਚਲ ਪ੍ਰਦੇਸ਼) ਨੂੰ ੫-੦ ਨਾਲ ਆਪੋ ਆਪਣੇ ਮੁਕਾਬਲੇ ਵਿੱਚ ਮਾਤ ਦਿੱਤੀ। ੫੨ ਕਿਲੋਗ੍ਰਾਮ ਭਾਰ ਵਰਗ: ਹਰਸ਼ਿਤ (ਦਿੱਲੀ) ਨੇ ਸਿਧਾਰਥ (ਉਤਰਾਖੰਡ) ਨੂੰ ੩-੨ ਨਾਲ, ਹਰੀਨਾਇਕ (ਉੜੀਸਾ) ਨੇ ਪ੍ਰਤੀਕ (ਬਿਹਾਰ) ਨਾਲ, ਹਿਮਾਂਸ਼ੂ (ਦਮਨ 'ਤੇ ਦੀਊ) ਨੇ ਕੁਲਜੀਤ (ਪੰਜਾਬ) ਨੂੰ ੫-੦ ਨਾਲ, ਅੰਕਿਤ (ਹਰਿਆਣਾ) ਨੇ ਐਮ. ਦਿਵੇਕਰ (ਪੋਂਡੀਚੇਰੀ) ਨੂੰ ੫-੦ ਨਾਲ, ਐੱਚ. ਲਲਨੁਨਲਿਮਾ (ਮਿਜ਼ੋਰਮ) ਨੇ ਪ੍ਰਵੀਨ (ਤੇਲਾਂਗਨਾ) ਨੂੰ ੫-੦ ਨਾਲ, ਸੋਨਮ (ਸਿੱਕਮ) ਨੇ ਐਲ ਵੈਭਵ (ਤੇਲਾਂਗਨਾ) ਨੂੰ ੩-੨ ਨਾਲ, ਬਾਦਲ (ਆਸਾਮ) ਨੇ ਦੀਪਕ (ਗੋਆ) ਨੂੰ ੫-੦ ਨਾਲ, ਏ ਨਾਓਬਾ ਸਿੰਘ (ਸਰਵਿਸਿਜ਼) ਨੇ ਆਦਿਤਿਆ (ਮਹਾਰਾਸ਼ਟਰ) ਨੂੰ ੩-੨ ਨਾਲ, ਆਕਾਸ਼ (ਉੱਤਰ ਪ੍ਰਦੇਸ਼) ਨੇ ਦਿਆਲ ਸਿੰਘ
(ਰਾਜਸਥਾਨ) ਨੂੰ ੫-੦ ਨਾਲ, ਏ. ਸਮੀਰ (ਛੱਤੀਸਗੜ੍ਹ) ਨੇ ਸ਼ੀਨਾ (ਅਰੂਣਾਂਚਲ ਪ੍ਰਦੇਸ਼) ਨੂੰ ੫-੦ ਨਾਲ, ਯੁਵਰਾਜ (ਮੱਧ ਪ੍ਰਦੇਸ਼) ਨੇ ਕ੍ਰਿਸ਼ਨ (ਝਾਰਖੰਡ) ਨੂੰ ੫-੦ ਨਾਲ, ਨਵਰਾਜ ਚੌਹਾਨ (ਹਿਮਾਚਲ ਪ੍ਰਦੇਸ਼) ਨੇ ਸਰਬਜੀਤ (ਪੱਛਮ ਬੰਗਾਲ) ਨੂੰ ੪-੧ ਨਾਲ, ਪੀ.ਸੁਰਨਂਜੋਏ (ਮਨੀਪੁਰ) ਨੇ ਨੀਲਗਰ (ਗੁਜਰਾਤ) ਨੂੰ ੫-੦ ਨਾਲ, ਕਵੀ (ਚੰਡੀਗੜ੍ਹ) ਨੇ ਵੈਸਾਇਕ (ਕਰਨਾਟਕ) ਨੂੰ ੪-੦ ਨਾਲ ਰਿੰਗ ਵਿੱਚ ਮਾਤ ਦਿੱਤੀ।
੫੭ ਕਿਲੋਗ੍ਰਾਮ ਸ਼੍ਰੇਣੀ: ਐਮ. ਤਾਇਮੇਜ਼ ਸੇਲਵਾਨ (ਤਾਮਿਲਨਾਢੂ) ਛੇੜਾ ਰਾਗੁਨ (ਅਰੁਣਾਂਚਲ ਪ੍ਰਦੇਸ਼) ਵਿਰੁੱਧ ਵਾਕ ਓਵਰ ਰਾਹੀਂ ਜੇਤੂ ਘੋਸ਼ਿਤ ਹੋਇਆ।
੬੩ ਕਿਲੋਗ੍ਰਾਮ ਵਰਗ: ਤਨਮੇ (ਮੱਧ ਪ੍ਰਦੇਸ਼) ਨੇ ਹਿਮਾਂਸ਼ੂ (ਹਿਮਾਚਲ ਪ੍ਰਦੇਸ਼) ਨੂੰ ੫-੦ ਨਾਲ ਹਰਾਇਆ। ਰਾਹੁਲ (ਰਾਜਸਥਾਨ) ਛੇਰਾ ਰੈਗੂਨ (ਅਰੁਣਾਂਚਲ ਪ੍ਰਦੇਸ਼) ਵਿਰੁੱਧ ਵਾਕ ਓਵਰ ਰਾਹੀਂ ਅਗਲੇ ਗੇੜ ਵਿੱਚ ਪਹੁੰਚੇ।
੭੦ ਕਿਲੋਗ੍ਰਾਮ ਵਰਗ: ਹਰਸ਼ਿਤ (ਦਿੱਲੀ) ਨੇ ਸਾਈ ਤੇਜਾ (ਆਂਧਰਾ ਪ੍ਰਦੇਸ਼) ਨੂੰ ੫-੦, ਮਾਨਿਕ ਸਿੰਘ (ਮਹਾਰਾਸ਼ਟਰ) ਨੇ ਚੇਤਨ (ਹਿਮਾਚਲ ਪ੍ਰਦੇਸ਼) ਨੂੰ ੩-੨, ਸੁਮਿਤ (ਹਰਿਆਣਾ) ਨੇ ਮੁਹੰਮਦ (ਯੂਪੀ) ਨੂੰ ੫-੦, ਐਮ.ਵੀਨੂ (ਤਾਮਿਲਨਾਢੂ) ਨੇ ਅਨਿਰੂਧ (ਮੱਧ ਪ੍ਰਦੇਸ਼) ਨੂੰ ੫-੦ ਨਾਲ ਬੌਕਸਿੰਗ ਰਿੰਗ ਵਿੱਚ ਮਾਤ ਦਿੱਤੀ। ੮੦ ਕਿਲੋਗ੍ਰਾਮ ਸ਼੍ਰੇਣੀ: ਹਰਸ਼ (ਸਰਵਿਸਿਜ਼) ਨੇ ਸੌਰਵ (ਮੱਧ ਪ੍ਰਦੇਸ਼) ਨੂੰ ੫-੦, ਉਜਵਲ (ਯੂਪੀ) ਨੇ ਟੀ ਸ਼ੇਸ਼ੂ (ਤਾਮਿਲਨਾਢੂ) ਨੂੰ ੩-੨, ਸੂਰਜ (ਮਹਾਰਾਸ਼ਟਰ) ਨੇ ਅਮਨ ਕੁਮਾਰ (ਗੋਆ) ਨੂੰ ੫-੦, ਵਿਸ਼ਾਲ (ਰਾਜਸਥਾਨ) ਨੇ ਆਯੁਸ਼ (ਹਰਿਆਣਾ) ਨੂੰ ੫-੦, ਯੌਨਮ (ਚੰਡੀਗੜ੍ਹ) ਨੇ ਗੌਰਵ (ਦਮਨ 'ਤੇ ਦੀਊ) ਨੂੰ ੫-੦ ਨਾਲ ਹਰਾਇਆ।