ਚੰਡੀਗੜ੍ਹ 08 ਦਸੰਬਰ 2018: ਭਾਰਤ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਉੱਚੇਰੀ ਸਿੱਖਿਆ ਦੇ ਖੇਤਰ ਵਿੱਚ ਆਕਰਸ਼ਿਤ ਕਰਨ ਦਾ ਜੋ ਟੀਚਾ ੨੦੨੩ ਤੱਕ ਦਾ ਮਿੱਥਿਆ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਭਾਰਤੀ ਯੂਨੀਵਰਸਿਟੀਆਂ 'ਤੇ ਸਿੱਖਿਆ ਸੰਸਥਾਵਾਂ ਪੂਰੀ ਤਰਾਂ• ਸਮਰੱਥ ਹਨ। ਸਿਰਫ ਲੋੜ ਹੈ ਤਾਂ ਆਪਣੇ ਮੌਜੂਦਾ ਸਿੱਖਿਆ ਪ੍ਰਬੰਧਾ ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਅਪਨਾਏ ਜਾਣ ਵਾਲੇ ਸਿੱਖਿਆ ਢਾਂਚੇ 'ਤੇ ਅਧਾਰਿਤ ਕਰਨ ਦਾ, ਇਹ ਵਿਚਾਰ ਐਸੋਸੀਏਸ਼ਨ ਆੱਫ ਇੰਡੀਅਨ ਯੂਨੀਵਰਸਿਟੀਸ (ਏਆਈਯੂ) ਦੇ ਪ੍ਰੈਸੀਡੈਂਟ ਸ਼੍ਰੀ ਸੰਦੀਪ ਸੰਚੇਤੀ ਨੇ ਚੰਡੀਗੜ• ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਈ ਗਈ ਉੱਤਰ ਭਾਰਤੀ ਯੂਨੀਵਰਸਿਟੀਆਂ ਦੇ ਉੱਪ-ਕੁਲਪਤੀਆਂ ਦੀ ਮੀਟ ਦੇ ਸਮਾਪਨ ਸਮਾਰੋਹ ਦੌਰਾਨ ਵੱਖ-ਵੱਖ ਸਰਕਾਰੀ, ਨਿੱਜੀ 'ਤੇ ਡੀਮਡ ਯੂਨੀਵਰਸਿਟੀਆਂ ਤੱੋਂ ਆਏ ੬੫ ਤੋਂ ਵੱਧ ਵਾਈਸ ਚਾਂਸਲਰਾਂ ਨੂੰ ਸੰਬੋਧਨ ਕਰਦੇ ਕਹੇ।
ਸ਼੍ਰੀ ਸੰਚੇਤੀ ਨੇ ਦੱਸਿਆ ਕਿ ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਆਸ਼ਾਵਾਂ 'ਤੇ ਸੋਚਣੀ ਭਾਰਤ ਮੂਲ ਦੇ ਵਿਦਿਆਰਥੀਆਂ ਨਾਲੋ ਵੱਖਰੀ ਹੈ। ਜਿਸਨੂੰ ਭਾਰਤੀ ਯੂਨੀਵਰਸਿਟੀਆਂ ਨੂੰ ਸਮਝਣ ਦੀ ਜਰੂਰਤ ਹੈ ਅਤੇ ਆਪਣੇ ਅਕਾਦਮਿਕ ਮਾਡਲ ਨੂੰ ਗਲੋਬਲ ਮਿਆਰ ਦੇ ਅਨੁਰੂਪ ਬਦਲਣ ਦੀ ਲੋੜ ਹੈ। ਯੂਨੀਵਰਸਿਟੀਆਂ ਵੱਲੋਂ ਖੋਜ ਕਾਰਜਾਂ ਲਈ ਦਿੱਤੀ ਜਾਣ ਵਾਲੀ ਫੰਡਿਗ ਨੂੰ ਵਧਾਉਣ 'ਤੇ ਬਲ ਦਿੰਦਿਆ ਸ਼੍ਰੀ ਸੰਚੇਤੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਖੋਜ ਕਾਰਜਾਂ 'ਤੇ ਦਿੱਤੀ ਜਾ ਰਹੀ ਫੰਡਿਗ ਕਾਫੀ ਨਹੀ ਹੈ ਅਤੇ ਇਸਨੂੰ ਅਗਲੇ ਆਉਣ ਵਾਲੇ ੫ ਸਾਲਾਂ ਵਿੱਚ ਆਪਣੇ ਕੁੱਲ ਸਲਾਨਾ ਬਜਟ ਦਾ ੩-੫% ਹਿੱਸਾ ਤੱਕ ਕਰਨ ਦੀ ਲੋੜ ਹੈ। ਉਨ•ਾਂ ਕਿਹਾ ਕਿ ਸਾਰੀਆਂ ਯੂਨੀਵਰਸਿਟੀ ਦੇ ਹਰ ਅਕਾਦਮਿਕ ਵਿਭਾਗ ਵਿੱਚ ਇੱਕ ਤੋਂ ਦੋ ਸਪੈਸ਼ੇਲਾਈਸਡ ਫੈਕਲਟੀ ਦੀ ਲੋੜ ਹੈ, ਜਿਸਨੂੰ ਸਿਰਫ ਖੋਜ ਪ੍ਰੋਜੈਕਟਾਂ 'ਤੇ ਹੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਏਆਈਯੂ ਦੇ ਜਨਰਲ ਸਕੱਤਰ ਸ੍ਰੀ ਫੁਕਕਾਨ ਕਮਰ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀਆਂ ਯੂਨੀਵਰਸਿਟੀਆਂ ਆਪਣੇ ਖੋਜ ਕਾਰਜਾਂ ਕਾਰਨ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੀਆਂ ਹਨ, ਜਿਸ ਨਾਲ ਗਲੋਬਲ ਰੈਂਕਿੰਗ ਵਿੱਚ ਆਪਣੀ ਦਰਜਾਬੰਦੀ ਨੂੰ ਬਿਹਤਰ ਕਰ ਸਕਦੀਆਂ ਹਨ। ਉਨ•ਾਂ ਦੱਸਿਆ ਕਿ ਅੰਤਰ ਰਾਸ਼ਟਰੀ ਪੱਧਰ 'ਤੇ ਵਰਤੀ ਜਾਣ ਵਾਲੀ ਕਿਊ-ਐੱਸ ਵਰਲਡ ਰੈਂਕਿੰਗ 'ਚ ਯੂਨੀਵਰਸਿਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਖੋਜ ਕਾਰਜਾਂ ਦਾ ਵਿਸ਼ੇਸ਼ ਮਹਤਵ ਹੈ ਅਤੇ ਇਸ ਵਿੱਚ ਦੇਸ਼ ਦੀਆਂ ਚੋਟੀ ਦੀਆਂ ਬਹੁ-ਕੌਮੀ ਕੰਪਨੀਆਂ ਵੀ ਵੱਡਾ ਹਿੱਸਾ ਪਾ ਸਕਦੀਆਂ ਹਨ।
ਸ਼੍ਰੀ ਫੁਰਕਾਨ ਨੇ ਕਿਹਾ ਕਿ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਯੂਨੀਵਰਸਿਟੀਆਂ ਨੂੰ ਉਨ•ਾਂ ਦੀਆਂ ਲੋੜਾਂ ਅਨੁਸਾਰ ਅੰਤਰ ਰਾਸ਼ਟਰੀ ਸੁਵਿਧਾਵਾਂ ਦੇ ਨਾਲ ਲਬਰੇਜ਼ ਪ੍ਰਬੰਧ ਤਿਆਰ ਕਰਨੇ ਚਾਹੀਦੇ ਹਨ ਜਿਸ ਵਿੱਚ ਹੋਸਟਲ, ਪਸੰਦੀਦਾ ਖਾਣਾ, ਅਤੇ ਆਪਣੇ ਮੂਲ ਦੇਸ਼ਾਂ ਵਿੱਚ ਵਰਤੇ ਜਾਣ ਵਾਲੀਆਂ ਸਰਕਾਰੀ ਨੀਤੀਆਂ ਦੇ ਅਨੁਕੂਲਿਤ ਵਾਤਾਵਰਣ ਤਿਆਰ ਕਰਨਾ ਆਦਿ ਸ਼ਾਮਿਲ ਹੈ। ਇਸ ਮੌਕੇ ਬੁੱਧਿਸਟ ਇੰਟੀਚਿਊਟ ਆੱਫ ਸਟੱਡੀਜ਼, ਲੇਹ ਦੇ ਉੱਪ-ਕੁਲਪਤੀ ਪ੍ਰੋ ਕੌਨਚੌਕ ਵਾਂਗੜੂ ਨੇ ਕਿਹਾ ਕਿ ਭਾਰਤੀ ਯੂਨੀਵਰਸਿਟੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਪੁਰਾਤਨ ਸਮੇਂ ਦੌਰਾਨ ਪੜਾਏ ਜਾਣ ਵਾਲੇ ਅਕਾਦਮਿਕ ਵਿਸ਼ਿਆਂ ਨੂੰ ਮੁੜ ਅਪਨਾਉਣ ਦੀ ਲੋੜ ਹੈ, ਜਿਸਦੀ ਅੰਤਰ ਰਾਂਸਟਰੀ ਪੱਧਰ 'ਤੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਭਾਰੀ ਮੰਗ ਹੈ। ਉਨ•ਾਂ ਦੱਸਿਆ ਕਿ ਭਾਰਤੀ ਯੂਨੀਵਰਸਿਟੀਆਂ ਨੂੰ ਰਿਲੀਜਸ ਸਟੱਡੀਜ਼, ਯੋਗਾ, ਮੱਧ-ਕਾਲੀਨ ਪੜਾਈ, ਅਯੂਰਵੇਦਾ, ਅਰਥ ਸਾਸ਼ਤਰ, ਪੁਰਤਾਤਵ ਵਿਗਿਆਨ ਜਿਹੇ ਵਿਸ਼ਿਆਂ ਨੂੰ ਮੁੜ ਆਪਣੇ ਪਾਠ ਕ੍ਰਮ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਇਨ•ਾਂ ਵਿਸ਼ਿਆਂ 'ਤੇ ਅਧਾਰਿਤ ਡਿਗਰੀ ਸ਼ੁਰੂ ਕਰਨ ਦੀ ਲੋੜ ਹੈ, ਜਿਸ ਵਿੱਚ ਵੱਧ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਦਾਖਲਾ ਲੈ ਸਕਣ।
ਡਾ. ਆਰ. ਐੱਸ. ਬਾਵਾ ਵਾਈਸ ਚਾਂਸਲਰ ਚੰਡੀਗੜ• ਯੂਨੀਵਰਸਿਟੀ ਨੇ ਮੌਜੂਦ ਵਾਈਸ ਚਾਂਸਲਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਅਨੂਕੂਲਤਾ ਅਨੁਸਾਰ ਯੂਨੀਵਰਸਿਟੀਆਂ ਨੂੰ ਕੈਪਸੂਲ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜਿੰਨਾਂ• ਦਾ ਪਾਠ-ਕ੍ਰਮ ਉਨ•ਾਂ ਦੇ ਆਪਣੇ ਦੇਸ਼ ਦੀਆਂ ਲੋੜਾਂ ਅਤੇ ਮੰਗ ਦੇ ਅਨੁਸਾਰ ਹੋਵੇ। ਨਾਲ ਹੀ ਯੂਨੀਵਰਸਿਟੀਆਂ ਨੂੰ ਆਪਣੀ ਸਿੱਖਿਆ ਦਾ ੩੦-੪੦% ਹਿੱਸਾ ਅੰਤਰ ਰਾਸ਼ਟਰੀ ਮਾਨਤਾ ਦੇ ਨਾਲ ਮੇਲ ਖਾਣ ਵਾਲਾ ਹੋਣਾ ਚਾਹੀਦਾ ਹੈ।