ਫਿਰੋਜ਼ਪੁਰ 5 ਦਸੰਬਰ (ਗੁਰਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਰੋਜ਼ਪੁਰ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਹੇਠ ਇਕ ਨਿਵੇਕਲੀ ਕਿਸਮ ਦੇ ਸੈਮੀਨਾਰ ਦਾ ਆਯੋਜਨ ਸਕੂਲ ਦੇ ਜਿਮਨੇਜੀਅਮ ਹਾਲ ਵਿਖੇ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਨੇਕ ਸਿੰਘ ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਫਿਰੋਜ਼ਪੁਰ, ਰਿਸੋਰਸ ਪਰਸਨ ਲੈਕਚਰਾਰ ਸੋਨੀਆ ਗੁਪਤਾ, ਲੈਕਚਰਾਰ ਨਿਤੀਮਾ ਸ਼ਰਮਾ ਅਤੇ ਪੰਜਾਬੀ ਮਿਸਟ੍ਰੈਸ ਹਰਜਿੰਦਰ ਕੌਰ ਸ਼ਾਮਿਲ ਹੋਏ। ਮੰਚ ਸੰਚਾਲਨ ਮਨਜੀਤ ਸਿੰਘ ਸਰੀਰਿਕ ਸਿੱਖਿਆ ਲੈਕਚਰਾਰ ਵੱਲੋ ਕੀਤਾ ਗਿਆ। ਮਹਿਮਾਨਾਂ ਨੂੰ ਜੀ ਕਹਿੰਦਿਆਂ ਪ੍ਰਿੰਸੀਪਲ ਜਗਦੀਪ ਪਾਲ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਉਦੇਸ਼ ਅੱਠਵੀ, ਦੱਸਵੀ ਅਤੇ ਬਾਰ੍ਹਵੀ ਕਲਾਸ ਦੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਨੰਬਰ ਲੈ ਕੇ ਮੈਰੀਟ ਸੂਚੀ ਵਿੱਚ ਜਗ੍ਹਾ ਬਣਾਉਣ, ਉੱਚ ਯੋਗਿਤਾ ਹਾਸਿਲ ਕਰਨ ਲਈ ਅਤੇ ਸਮੇਂ ਦੇ ਹਾਣੀ ਬਨਾਉਣਾ ਸਾਡੇ ਅਧਿਆਪਕਾਂ ਦੀ ਜਿੰਮੇਵਾਰੀ ਹੈ ਤਾਂ ਜੋ ਵਿਦਿਆਰਥੀ ਚੰਗੇ ਡਾਕਟਰ, ਇੰਜੀਨੀਅਰ, ਵਕੀਲ, ਪੁਲਿਸ ਅਫਸਰ, ਅਧਿਆਪਕ, ਜੱਜ, ਖਿਡਾਰੀ ਅਤੇ ਸਾਇੰਸਦਾਨ ਇੱਛਾ ਅਨੁਸਾਰ ਬਣ ਸਕਣ।
ਮੁੱਖ ਮਹਿਮਾਨ ਨੇਕ ਸਿੰਘ ਜਿਲਾ ਸਿੱਖਿਆ ਅਫਸਰ ਨੇ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈਣ ਲਈ ਵਿਸ਼ਾਵਾਰ ਸਮਾਂ ਸਾਰਣੀ ਬਨਾਉਣ ਲਈ ਜਾਗਰੂਕ ਕੀਤਾ। ਇਸ ਵਖਰੇ ਕਿਸਮ ਦੇ ਸੈਮੀਨਾਰ ਆਯੋਜਨ ਕਰਨ ਲਈ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਉਪਰੰਤ ਸਤੰਬਰ 2018 ਪ੍ਰੀਖਿਆਵਾਂ ਦੌਰਾਨ ਕਲਾਸ ਵਿਚ ਪਹਿਲੀ ਅਤੇ ਦੂਸਰੀ ਪੋਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਰਜਿਸਟਰ ਅਤੇ ਬਾਲਪੈਨ ਦੇ ਕੇ ਸਨਮਾਨਿਤ ਕੀਤਾ। ਰਿਸੋਰਸ ਪਰਸਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਹੁਸ਼ਿਆਰ ਵਿਦਿਆਰਥੀਆਂ ਦੀ ਸੰਗਤ ਕਰਨੀ ਚਾਹੀਦੀ ਹੈ। ਜਿਸ ਨਾਲ ਅਧਿਆਪਕ ਦੁਆਰਾ ਪੜਾਏ ਪਾਠ ਦੀ ਆਸਾਨੀ ਨਾਲ ਸਮਝ ਆ ਸਕਦੀ ਹੈ। ਵਿਸ਼ੇ ਦੇ ਪਾਠ ਨੂੰ ਚੰਗੀ ਤਰ੍ਹਾਂ ਸਮਝਣ ਲਈ ਐਕਟੀਵਿਟੀ ਵਿਧੀ ਦੀ ਵਰਤੋ ਕਰਦੇ ਹੋਏ ਪੜਾਈ ਦੀ ਆਦਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਅਸੀ ਕਿੰਨੇ ਪ੍ਰਤੀਸ਼ਤ ਨੰਬਰ ਲੈਣੇ ਹਨ। ਪੜਾਈ ਨੂੰ ਇਕ ਹੋਬੀ ਦੇ ਰੂਪ ਵਿਚ ਲੈ ਕੇ ਰੋਜ਼ਾਨਾ 10 ਤੋ 13 ਘੰਟੇ ਪੜਾਈ ਕਰਕੇ ਅਸੀ ਆਪਣੇ ਉਦੇਸ਼ ਨੂੰ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਹਰ ਰੋਂਜ ਵਿਸ਼ੇ ਦੀ ਚੋਣ ਜਿਸ ਵਿੱਚ ਘੱਟ ਮੁਹਾਰਤ ਹਾਸਿਲ ਹੈ ਕਰਕੇ ਅਧਿਆਪਕ ਦੁਆਰਾ ਪੜਾਏ ਗਏ ਲੈਕਚਰ ਨੂੰ ਧਿਆਨ ਨਾਲ ਸੁਣ ਕੇ ਦੁਹਾਰਾਈ ਕਰਨੀ ਚਾਹੀਦੀ ਹੈ। ਚੰਗੇ ਨੰਬਰ ਲੈਣ ਲਈ ਲਿਖਾਈ ਦਾ ਸਾਫ ਹੋਣਾ ਬਹੁਤ ਜਰੂਰੀ ਹੈ। ਇਸ ਨਾਲ ਯਕੀਨਣ ਸਕੂਲ ਵਿਚ ਹਾਜਰੀ ਯਕੀਨੀ ਬਣਾਉਣ ਨਾਲ ਚੰਗੇ ਨੰਬਰ ਪ੍ਰਾਪਤ ਕਰ ਸਕਦੇ ਹਾਂ ਆਦਿ ਵਿਚਾਰਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸੁਖਚੈਨ ਸਿੰਘ ਸਟੈਨੋ ਅਤੇ ਸਟਾਫ ਮੈਂਬਰ ਹਾਜਿਰ ਸਨ।