ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ. ਆਰ.ਐਸ. ਬਾਵਾ।
ਚੰਡੀਗੜ੍ਹ 29 ਨਵੰਬਰ 2018: ਚੰਡੀਗੜ ਯੂਨੀਵਰਸਿਟੀ (ਸੀਯੂ) ਘੜੂੰਆਂ ਵਿੱਚ ਪੜ੍ਹ ਰਹੇ ਪੰਜਾਬ ਦੇ ਵਿਦਿਆਰਥੀ ਅਕਾਦਮਿਕ, ਰਿਸਰਚ, ਪਲੇਸਮੇਂਟ ਅਤੇ ਖੇਡਾਂ ਆਦਿ ਸਾਰੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, 'ਵਰਸਿਟੀ ਦੇ ਅਧਾਰ ਨੂੰ ਹੋਰ ਵੀ ਵਧੇਰੇ ਮਜਬੂਤੀ ਦੇ ਰਹੇ ਹੈ, ਇਸਦਾ ਮੂਲ ਰੂਪ ਵਿਚ ਕਾਰਨ ਉਨ੍ਹਾਂ ਦੀ ਸਕੂਲੀ ਸਿੱਖਿਆ ਦੇ ਦੌਰਾਨ ਕਾਬਿਲ ਅਧਿਆਪਕਾਂ ਦੁਆਰਾ ਰੱਖੀ ਗਈ ਮਜਬੂਤ ਬੁਨਿਆਦ ਹੁੰਦਾ ਹੈ। ਸੂਬੇ ਦੇ ਅਧਿਆਪਕਾਂ ਦੀਆਂ ਇੰਨ੍ਹਾਂ ਵਿਸ਼ੇਸ਼ ਸੇਵਾਵਾਂ ਨੂੰ ਮਾਨਤਾ ਦੇਣ ਨੂੰ ਮੱਦੇਨਜ਼ਰ ਰੱਖਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ 'ਵਰਸਿਟੀ ਵਿੱਚ ਇੱਕ ਵਿਸ਼ੇਸ਼ ਸਕਾਲਰਸ਼ਿਪ ਦੇਣ ਦੀ ਨੀਤੀ ਅਖਤਿਆਰ ਕੀਤੀ ਗਈ ਹੈ, ਜਿਸ ਤਹਿਤ ਸਾਲ ੨੦੧੯ ਦੇ ਸਾਲਾਨਾ ਵਿਦਿਅਕ ਸੈਸ਼ਨ ਤੋਂ ਅਧਿਆਪਕਾਂ ਦੇ ਬੱਚਿਆਂ ਲਈ ੫੦ ਲੱਖ ਰੁਪਏ ਦੀ ਸਲਾਨਾ ਸਕਾਲਰਸ਼ਿਪ ਦਿੱਤੀ ਜਾਵੇਗੀ, ਇਹ ਘੋਸ਼ਣਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ. ਆਰ.ਐਸ. ਬਾਵਾ ਵੱਲੋਂ ਕੀਤੀ ਗਈ ।
ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਕਿਹਾ, ''ਇਸ ਸਕਾਲਰਸ਼ਿਪ ਤਹਿਤ ਸੀਯੂ ਵਿਖੇ ਵੱਖ-ਵੱਖ ਅੰਡਰ-ਗਰੈਜੂਏਟ 'ਤੇ ਪੋਸਟ- ਗਰੈਜੂਏਟ ਪ੍ਰੋਗਰਾਮਾਂ ਵਿੱਚ ਕੁੱਲ ਸੀਟਾਂ ਦਾ ੫% ਹਿੱਸਾ ਅਧਿਆਪਕਾਂ ਦੇ ਬੱਚਿਆਂ ਦੇ ਲਈ ਰਾਖਵਾਂ ਰੱਖਿਆ ਜਾਵੇਗਾ। 'ਵਰਸਿਟੀ ਵਿਖੇ ਦਾਖਲਾ ਲੈਣ ਦੀ ਇੱਛਾ ਰੱਖਣ ਵਾਲੇ ਪੰਜਾਬ ਦੇ ਅਧਿਆਪਕਾਂ ਦੇ ਬੱਚਿਆਂ ਨੂੰ ਕੁੱਲ ਸਾਲਾਨਾ ਅਕਾਦਮਿਕ ਫੀਸ ਵਿੱਚੋਂ ੧੦% ਦੀ ਛੋਟ ਵੀ ਦਿੱਤੀ ਜਾਵੇਗੀ। ਸੂਬੇ ਦੇ ਕਿਸੇ ਵੀ ਅਧਿਆਪਕ ਦਾ ਵਾਰਡ ਇਸ ਸਕਾਲਰਸ਼ਿਪ ਲਈ ਨਾਮਜਦਗੀ ਭਰ ਸਕਦਾ ਹੈ। ਇਸ ਤਰਾਂ੍ਹ ਸੂਬੇ ਦੇ ਅਧਿਆਪਕਾਂ ਦੇ ਵਾਰਡਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਚ ਵੱਖ-ਵੱਖ ਅੰਡਰ-ਗਰੈਜੂਏਟ 'ਤੇ ਪੋਸਟ- ਗਰੈਜੂਏਟ ਪ੍ਰੋਗਰਾਮਾਂ ਵਿੱਚ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲ ਸਕੇਗਾ।”
ਡਾ. ਬਾਵਾ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦੇਸ਼ ਦੇ ਨੋਜਵਾਨਾਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਦੇ ਲਈ ੧੦ ਕਰੋੜ ਰੁਪੱਏ ਤੱਕ ਦੀਆਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਜਿਨਾ੍ਹਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾਖਲਾ ਲੈਣ ਸਬੰਧੀ ਹੋਣ ਵਾਲੇ ਇਮਤਿਹਾਨ ਸੀਯੂ ਸੈਟ ਵਿੱਚ ਪ੍ਰਾਪਤ ਕੀਤੇ ਗਏ ਅੰਕਾਂ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 'ਵਰਸਿਟੀ ਵੱਲੋਂ ਮੈਰਿਟ ਅਧਾਰਿਤ ਸਕਾਲਰਸ਼ਿਪ ਸਕੀਮ ਚਲਾਈ ਜਾਂਦੀ ਹੈ ਜਿਸ ਵਿੱਚ ਵਿਦਿਆਰਥੀ ਵੱਲੋਂ ਪਿਛਲੀ ਕਲਾਸ ਵਿੱਚ ਹਾਸਿਲ ਕੀਤੇ ਗਏ ਅੰਕਾਂ ਦੇ ਆਧਾਰ 'ਤੇ ੫੦% ਤੱਕ ਦੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਸੀਯੂ ਵਾਈਸ ਚਾਂਲਸਰ ਨੇ ਦੱਸਿਆ ਕਿ ਹਥਿਆਰਬੰਦ ਫੋਜਾਂ ਦੇ ਸਨਮਾਨ ਵਜੋ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਵਿੱਚ ਮੱਦਦ ਕਰਨ ਦੇ ਮਕਸਦ ਨਾਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਰਮਡ ਫੋਰਸਸ ਐਜੂਕੇਸ਼ਨਲ ਵੈਲਫੇਅਰ ਸਕੀਮ ਰਾਹੀਂ ਵਿਦਿਆਰਥੀਆਂ ਨੂੰ ੨੦% ਤੱਕ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਦੇਸ਼ ਦੇ ਨੋਜਵਾਨ ਖਿਡਾਰੀਆਂ ਨੂੰ ਅੱਗੇ ਲੈ ਕੇ ਆਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਖਿਡਾਰੀ ਵਿਦਿਆਰਥੀਆਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ 'ਤੇ ੧੦੦% ਤੱਕ ਦੀ ਫੀਸ ਵਿੱਚ ਕਟੌਤੀ ਦੀ ਸਕਾਲਰਸ਼ਿਪ ਸਕੀਮ ਚਲਾਈ ਜਾ ਰਹੀ ਹੈ।