ਚੰਡੀਗੜ੍ਹ 15 ਅਕਤੂਬਰ 2018: ਚੰਡੀਗੜ੍ਹ ਯੁਨੀਵਰਸਿਟੀ ਘੜੂੰਆਂ ਵੱਲੋਂ ਕਰਵਾਇਆ ਗਿਆ ਚੌਥਾ ਦੋ ਰੋਜ਼ਾ ਲਿਟਰੇਰੀ ਫੈਸਟੀਵਲ ਅਭਿਵਿਅਕਤੀ ਆਪਣੇ ਦੂਸਰੇ ਦਿਨ ਸਾਹਿਤ ਦੀਆਂ ਅਜ਼ੀਮ ਉਚਾਈਆਂ ਛੂੰਹਦਾ ਹੋਇਆ ਨੇਪਰੇ ਚੜਿਆ, ਇਸ ਫੈਸਟੀਵਲ ਦੌਰਾਨ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਜੰਮੂ 'ਤੇ ਕਸ਼ਮੀਰ ਸਮੇਤ ਦੇਸ਼ ਦੇ ੧੨ ਰਾਜਾਂ ਤੋਂ ੬੭ ਯੂਨੀਵਰਸਿਟੀਆਂ ਦੇ ੩੦੦੦ ਦੇ ਲਗਪਗ ਵਿਦਿਆਰਥੀਆਂ ਨੇ ਆਪਣੀਆਂ ਮੌਖਿਕ 'ਤੇ ਲਿਖਤ ਕਲਾਵਾਂ ਦੇ ਜੌਹਰ ਵਿਖਾਉਂਦੇ ਹੋਏ ਵੱਖ ਵੱਖ ਸਾਹਿਤਕ ਮੁਕਾਬਲਿਆਂ ਵਿੱਚ ਉਤਸ਼ਾਹ ਭਰਪੂਰ ਹਿੱਸਾ ਲਿਆ। ਲਿਟਰੇਰੀ ਫੈਸਟੀਵਲ ਦੇ ਦੂਜੇ 'ਤੇ ਆਖਰੀ ਦਿਨ ਦੇ ਸਮਾਪਤੀ-ਸਮਾਰੋਹ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਨਕਦ-ਇਨਾਮ 'ਤੇ ਸਰਟੀਫਿਕੇਟਾਂ ਦੇ ਨਾਲ ਸਨਮਾਨਿਤ ਕੀਤਾ ਗਿਆ।
ਲਿਟਰੇਰੀ ਫੈਸਟੀਵਲ ਦੇ ਵੱਖ ਵੱਖ ਮੁਕਾਬਲਿਆਂ ਵਿੱਚੋਂ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ, ਫਗਵਾੜਾ ਤੋਂ ਅਰਜੁਨ ਪੀਵੀ ਨੇ ਆਪਣੇ ਡਿਬੇਟ-ਭਾਸ਼ਣ ਦੌਰਾਨ ਨੋਜਵਾਨਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਭਾਰਤੀ ਸਮਾਜ ਵਿੱਚ ਨੋਜਵਾਨਾਂ ਨੂੰ ਅੱਗੇ ਆਉਣ 'ਤੇ ਆਪਣੇ ਹੱਕ ਲੈਣ ਦਾ ਸਹੀ ਮੌਕਾ ਨਹੀਂ ਮਿਲ ਰਿਹਾ। ਜਿਸਦੇ ਚੱਲਦੇ ਦੇਸ਼ ਵਿੱਚ ਅਜੇ ਵੀ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਨਹੀ ਪਾ ਰਿਹਾ। ਇਸਦੇ ਵਿਰੋਧ ਵਿੱਚ ਬੋਲਦਿਆਂ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੌਲਾਨਾ ਅੰਬਾਲਾ ਦੀ ਵਿਦਿਆਰਥਣ ਅਨੰਨਿਆ ਸ੍ਰੀਵਾਸਤਵ ਨੇ ਪਿਛਲੇ ਦਿਨਾਂ ਵਿੱਚ ਹੋਈਆਂ ਘਟਨਾਵਾਂ ਦਾ ਹਵਾਲਾ ਲੈਂਦੇ ਹੋਏ ਕਿਹਾ ਕਿ ਭਾਰਤ ਦੇਸ਼ ਵਿੱਚ ਨੋਜਵਾਨ ਗੁਮਰਾਹ ਹੋ ਕੇ ਬਹੁਤ ਸਾਰੇ ਗਲਤ ਰਾਹ ਅਪਨਾ ਲੈਂਦੇ ਹਨ, ਜਿਸ ਕਾਰਨ ਨਿਰਾਸ਼ਾ ਫੈਲਦੀ ਹੈ। ਪ੍ਰੈਂਸਟੇਸ਼ਨ ਦੇ ਮੁਕਾਬਲੇ ਵਿੱਚ ਸੀਜੀਸੀ ਝੰਜੇੜੀ ਦੇ ਵਿਦਿਆਰਥੀ ਅਮਿਤ ਕੁਮਾਰ ਨੇ ਖੁਬਸੂਰਤ ਤਸਵੀਰਾਂ 'ਤੇ ਆਪਣੇ ਕਲਾਤਮਿਕ ਸ਼ਬਦਾ ਦੇ ਰਾਹੀਂ ਇੱਕ ਗੁੰਮਨਾਮ ਦੇਸ਼ ਦੀ ਕਹਾਣੀ ਸਭਾ ਅੱਗੇ ਰੱਖੀ। ਡੀਏਵੀ ਕਾਲਜ ਯਮਨਾਨਗਰ ਦੀ ਵਿਦਿਆਰਥਣ ਦਿਵਿਆ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੀਆਂ ਅਫਵਾਹਾਂ ਫੈਲ ਕੇ ਇੱਕ ਵੱਡੀ ਘਟਨਾ ਦਾ ਕਾਰਨ ਬਣ ਜਾਂਦੀਆਂ ਹਨ, ਜਿਸਨੂੰ ਅਸੀ ਸੁਚਾਰੂ ਮੀਡੀਆ ਦਾ ਹਿੱਸਾ ਨਹੀ ਮੰਨ ਸਕਦੇ।
ਇਸਤੋਂ ਪਹਿਲਾ ਚੰਡੀਗੜ੍ਹ ਯੁਨੀਵਰਸਿਟੀ ਘੜੂੰਆਂ ਦੇ ਦੋ ਰੋਜ਼ਾ ਲਿਟਰੇਰੀ ਫੈਸਟੀਵਲ ਅਭਿਵਿਅਕਤੀ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਸਜੇ ਮੁਸ਼ਾਇਰੇ ਦੌਰਾਨ ਪਹੁੰਚੇ ਆਲਾ ਦਰਜੇ ਦੇ ਸ਼ਾਇਰਾਂ 'ਤੇ ਗਜ਼ਲਗੋਆਂ ਡਾ. ਰਾਹਤ ਇੰਦੌਰੀ, ਜਨਾਬ ਨਵਾਬ ਦਿਓਬੰਦੀ ਅਤੇ ਰਾਸ਼ਟਰੀ ਸਾਹਿਤਕ ਅਕਾਦਮੀ ਨਵੀਂ ਦਿੱਲੀ ਦੇ ਉੱਪ-ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਆਪਣੇ ਸ਼ੇਅਰ, ਗਜ਼ਲਾਂ 'ਤੇ ਕਵਿਤਾਵਾਂ ਨਾਲ ਪੂਰੇ ਹਾਲ ਨੂੰ ਵਾਹ-ਵਾਹੀ ਕਰਨ ਲਈ ਤਤਪਰ ਕਰ ਦਿੱਤਾ। ਇਸ ਸਾਹਿਤਕ ਮੇਲੇ ਦੌਰਾਨ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਦੀ ਤਰਤੀਬ ਇਸ ਪ੍ਰਕਾਰ ਹੈ:
੧.) ਡਿਬੇਟ ਪ੍ਰਤੀਯੋਗਿਤਾ: ਪਹਿਲਾ ਇਨਾਮ ਸ਼੍ਰੀ ਮਾਤਾ ਵੈਸ਼ਨੂੰ ਦੇਵੀ ਯੂਨੀਵਰਸਿਟੀ ਕੱਟੜਾ ਤੋਂ ਤਨੂ ਗੁਪਤਾ 'ਤੇ ਸਿਮਰਜੀਤ ਕੌਰ
ਦੂਸਰਾ ਇਨਾਮ: ਲਵਲੀ ਪ੍ਰੌਫੈਸ਼ਨਲ ਯੂਨੀਵਰਸਿਟੀ ਤੋਂ ਐਵੀਰਲ ਦਿਵੇਦੀ 'ਤੇ ਕਨਿਕਾ ਵਿਜ
੨.) ਗਰੁੱਪ ਡਿਬੇਟ: ਪਹਿਲਾ ਇਨਾਮ ਸਰਕਾਰੀ ਡਿਗਰੀ ਕਾਲਜ ਪਲੌਰਾ ਤੋਂ ਰਾਧਿਕਾ, ਮਨੀਸ਼ 'ਤੇ ਰਿੰਚਨ
ਦੂਸਰਾ ਇਨਾਮ ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਤੋਂ ਸਈਅਦ ਮੋਹੰਮਦ ਸਾਬਿਰ, ਮੋਹੰਮਦ ਸਈਅਦ 'ਤੇ ਵਿਜੈ ਪਾਲ ਸਿੰਘ
੩.) ਕੁਇਜ਼ਓਫਿਲਿਕ: ਪਹਿਲਾ ਇਨਾਮ ਪਹਿਲਾ ਇਨਾਮ ਐਸਸੀਡੀ ਕਾਲਜ ਲੁਧਿਆਣਾ ਤੋਂ ਤੇਜਸ 'ਤੇ ਅਮਰਜੀਤ
ਦੂਜਾ ਇਨਾਮ: ਪੋਸਟ ਗ੍ਰੈਜੂਏਟ ਕਾਲਜ ਚੰਡੀਗੜ੍ਹ ਤੋਂ ਰੁਪੇਂਦਰਾ 'ਤੇ ਸ਼ਤਾਕਸ਼ੀ
੪.) ਪ੍ਰਸ਼ਨੌਤਰੀ ਮੁਕਾਬਲਾ: ਪਹਿਲਾ ਇਨਾਮ ਐਸਸੀਡੀ ਕਾਲਜ ਲੁਧਿਆਣਾ ਤੋਂ ਤੇਜਸ
ਦੂਜਾ ਇਨਾਮ ਪੋਸਟ ਗ੍ਰੈਜੂਏਟ ਕਾਲਜ ਚੰਡੀਗੜ੍ਹ ਤੋਂ ਸੁਮੇਧਾ ਪਾਂਡੇ
੫.) ਪ੍ਰੈਸੈਂਟੇਸ਼ਨ ਮੁਕਾਬਲਾ: ਪਹਿਲਾ ਇਨਾਮ ਚਿਤਕਾਰਾ ਯੂਨੀਵਰਸਿਟੀ ਤੋਂ ਸ਼ਰੇਅ ਮਹਿੰਦੀ ਰੱਤਾ
ਦੂਸਰਾ ਇਨਾਮ ਚਿਤਕਾਰਾ ਯੂਨੀਵਰਸਿਟੀ ਤੋਂ ਪ੍ਰਿਤਿਕਾ ਤਨੇਜਾ
੬.) ਕਵਿਤਾ ਉਚਾਰਣ (ਪੰਜਾਬੀ): ਪਹਿਲਾ ਇਨਾਮ ਲਾੱਅ ਸਕੂਲ, ਯੂਨੀਵਰਸਿਟੀ ਆੱਫ ਜੰਮੂ ਤੋਂ ਹਰਸਿਮਰਤ ਚਾਵਲਾ
ਦੂਸਰਾ ਇਨਾਮ ਐਸਸੀਡੀ ਕਾਲਜ ਲੁਧਿਆਣਾ ਤੋਂ ਅਨੂ ਸਿਮਰਨ
੭.) ਕਵਿਤਾ ਉਚਾਰਣ (ਹਿੰਦੀ): ਪਹਿਲਾ ਇਨਾਮ ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਤੋਂ ਮੁਕੁਲ ਸਿੰਘ ਚੌਹਾਨ
ਦੂਸਰਾ ਇਨਾਮ ਜੰਮੂ ਇੰਸਟੀਚਿਊਟ ਆੱਫ ਅਯੂਰਵੇਦਾ ਅਤੇ ਰਿਸਰਚ, ਜੰਮੂ ਤੋਂ ਤਨੂੰ ਸੁਦਾਨ
੮.) ਕਵਿਤਾ ਉਚਾਰਣ (ਉਰਦੂ): ਪਹਿਲਾ ਇਨਾਮ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆੱਫ ਐਗਰੀਕਲਚਰਲ ਸਾਇੰਸਸ ਤੋਂ ਮੋਹੰਮਦ ਉਮਾਰ ਬੱਟ
ਦੂਸਰਾ ਇਨਾਮ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆੱਫ ਐਗਰੀਕਲਚਰਲ ਸਾਇੰਸਸ ਤੋਂ ਜੂਨੈਦ ਹਾਸ਼ਮੀ
੯.) ਕਵਿਤਾ ਉਚਾਰਣ (ਅੰਗ੍ਰੇਜ਼ੀ): ਪਹਿਲਾ ਇਨਾਮ ਜੀਐਸਐਸਡੀਜੀਐਸ ਖਾਲਸਾ ਕਾਲਜ ਪਟਿਆਲਾ ਤੋਂ ਹਰਮੀਤ ਸਿੰਘ
ਦੂਸਰਾ ਇਨਾਮ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆੱਫ ਐਗਰੀਕਲਚਰਲ ਸਾਇੰਸਸ ਤੋਂ ਮਧੂਮੀਤ ਕੌਰ
੧੦.) ਭਾਸ਼ਣ ਮੁਕਾਬਲਾ: ਪਹਿਲਾ ਇਨਾਮ ਡੀਏਵੀ ਯੁਨੀਵਰਸਿਟੀ ਤੋਂ ਪਰੂਸਾ ਸ੍ਰੀਧਰ
ਦੂਸਰਾ ਇਨਾਮ ਪੋਸਟ ਗ੍ਰੈਜੂਏਟ ਕਾਲਜ ਚੰਡੀਗੜ੍ਹ ਤੋਂ ਅਨਿਮੇਸ਼ ਪਾਂਡੇ
੧੧.) ਯੂਥ ਪਾਰਲੀਆਮੈਂਟ: ਪਹਿਲਾ ਇਨਾਮ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਦੂਸਰਾ ਇਨਾਮ ਜਾਮੀਆ ਮਿਲੀਆ ਇਸਲਾਮੀਆ, ਦਿੱਲੀ