ਮੋਹਾਲੀ 22 ਜੁਲਾਈ 2018: ਐਮਐਲਏ ਘਨੌਰ, ਸ਼੍ਰੀ ਮਦਨ ਲਾਲ ਜਲਾਲਪੂਰ ਨੇ 26 ਜੁਲਾਈ ਨੂੰ ਆਰੀਅਨਜ਼ ਗਰੁੱਪ ਆਫ ਕਾਲੇਜਿਸ ਵਿੱਚ ਆਯੋਜਿਤ ਹੋਣ ਵਾਲੇ 46ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ। ਆਰੀਅਨਜ਼ ਵੈਬਸਾਈਟ www.aryans.edu.in” ਤੇ ਮੁਫ਼ਤ ਰਜਿਸਟ੍ਰੇਸ਼ਨ ਸ਼ੁਰੂ ਹੈ।
ਮਦਨ ਲਾਲ ਜਲਾਲਪੂਰ ਨੇ ਆਰੀਅਨਜ਼ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਆਰੀਅਨਜ਼ ਨੇ ਲਗਾਤਾਰ ਜੋਬ ਫੈਸਟ ਦਾ ਆਯੋਜਨ ਕਰ ਇੱਕ ਨਵਾਂ ਰਿਕਾਰਡ ਬਣਾਇਆ ਹੈ ਅਤੇ ਹੋਰ ਕਾਲੇਜਿਸ ਦੇ ਲਈ ਇੱਕ ਉਦਾਹਰਣ ਪੇਸ਼ ਕੀਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅੱਜ ਦੇ ਮਾਹੋਲ ਵਿੱਚ ਕੇਵਲ ਉਹੀ ਕਾਲੇਜਿਸ ਸਿੱਖਿਆ ਇੰਡਸਟਰੀ ਵਿੱਚ ਬਣੇ ਰਹਿ ਸਕਦੇ ਹਨ ਜੋ ਆਪਣੇ ਵਿਦਿਆਰਥੀਆਂ ਨੂੰ ਚੰਗੀ ਕੰਪਨੀਆਂ ਵਿੱਚ ਨੌਕਰੀ ਲਗਵਾਉਣ ਦੇ ਲਈ ਕੌਸ਼ਿਸ਼ ਕਰ ਰਹੇ ਹਨ।
ਜਲਾਲਪੁਰ ਨੇ ਅਗੇ ਕਿਹਾ ਕਿ ਆਰੀਅਨਜ਼ ਨੇ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਕ ਦਿਨ ਵਿਚ ਇਕ ਸਿੰਗਲ ਮੰਚ ਤੇ ਵੱਖ-ਵੱਖ ਕੰਪਨੀਆਂ ਵਿਚ ਇੰਟਰਵਿਊ ਦੇਣ ਦਾ ਮੌਕਾ ਪ੍ਰਦਾਨ ਕੀਤਾ ਹੈ।
ਆਰੀਅਨਜ਼ ਗਰੁੱਪ ਦੇ ਡਾਇਰੈਕਟਰ, ਪ੍ਰੋਫੈਸਰ ਬੀਐਸ ਸਿੱਧੂ ਨੇ ਬੋਲਦੇ ਹੋਏ ਕਿਹਾ ਕਿ ਲਗਭਗ 20 ਕੰਪਨੀਆਂ ਨੇ ਇਸ ਜੋਬ Âੈਸਟ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚ ਟੈਕ ਮਹਿੰਦਰਾ, ਸੋਫਟਰੀਕਸ ਵੈੱਬ ਸੋਲੂਸ਼ਨਸ ਐਲਐਲਪੀ, ਮੈਕਲੀਨ ਟੈਕਨੋਲਿਜੀਸ, ਜੈਪਬੁਲਡ ਟੈਕਨੋਲਿਜੀਸ ਪ੍ਰਾਈਵੇਟ ਲਿਮਿਟੇਡ, ਸੀਨੀਫ਼ ਟੈਕਨੋਲਿਜੀਸ ਲਿਮਿਟੇਡ, ਆਟੋਡੈਸਕ, ਬਲਯੂਚਿਪ ਟੇਕ ਇੰਡੀਆ ਪ੍ਰਾਈਵੇਟ ਲਿਮਿਟੇਡ, ਬਜਾਜ ਅਲਿਆਂਜ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ, ਪੇਟੇਂਟਸਕਾਰਟ ਆਦਿ ਸ਼ਾਮਿਲ ਹਨ।
ਸਿੱਧੂ ਨੇ ਅੱਗੇ ਕਿਹਾ ਕਿ ਇਸ ਜੋਬ ਫੈਸਟ ਵਿੱਚ ਨੌਕਰੀ ਦੇ ਮੋਕੇ ਬੀ.ਟੈੱਕ, ਐਮਬੀਏ, ਬੀਬੀਏ, ਬੀਸੀਏ, ਬੀਏ, ਬੀ.ਕਾਮ, ਐਮ.ਟੈੱਕ, ਡਿਪਲੋਮਾ, ਆਈਟੀਆਈ, ਨਰਸਿੰਗ ਆਦਿ ਦੇ ਵਿਦਿਆਰਥੀਆਂ ਲਈ ਉਪੱਲਬਧ ਹੋਣਗੇ। ਉਹਨਾਂ ਨੇ ਅੱਗੇ ਕਿਹਾ ਕਿ ਉਮੀਦਵਾਰ ਨੂੰ ਆਪਣੇ ਨਾਲ ਰਿਜ਼ਿਊਮੇ ਅਤੇ ਪਾਸਪੋਰਟ ਸਾਈਜ ਫੋਟੋਗਰਾਫ ਦੀਆਂ 10-10 ਕਾਪੀਆਂ ਲਿਆਉਣੀਆਂ ਹਨ।