ਕੈਬਨਿਟ ਮੰਤਰੀ ਪੰਜਾਬ ਸ ਨਵਜੋਤ ਸਿੰਘ ਸਿੱਧੂ ਕੋਲੋ ਸਨਮਾਨ ਪ੍ਰਾਪਤ ਕਰਦੇ ਹੋਏ ਸਵਿਤਾ ਕੁਮਾਰੀ ਅਤੇ ਅੰਕੁਰ ਸਿੰਘ ਸੈਣੀ
ਚੰਡੀਗੜ 22 ਜੂਨ 2018: ਚੰਡੀਗੜ ਵਿਖੇ ਹੋਏ ਪਹਿਲੇ ਸਪੋਟਸ ਕੌਨਕਲੇਵ ਨਾਮੀ ਇੱਕ ਭਰਵੇਂ ਸਮਾਗਮ ਦੇ ਵਿੱਚ ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਅੰਤਰ ਰਾਸ਼ਟਰੀ ਟੂਰਨਾਮੈਂਟਾਂ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਪੰਜਾਬ ਸਰਕਾਰ ਵੱਲੋਂ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਸਾਬਕਾ ਕ੍ਰਿਕੇਟ ਖਿਡਾਰੀ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰੰਤਰੀ ਸ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਦੇ ਤੌਰ'ਤੇ ਪਹੁੰਚੇ । ਇਹ ਜਾਣਕਾਰੀ ਸਾਂਝੀ ਕਰ ਦੇ ਹੋਏ ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਖੇਡ ਅਧਿਕਾਰੀ ਸ਼੍ਰੀ ਮਹੇਸ਼ ਜੇਟਲੀ ਨੇ ਦੱਸਿਆ ਕਿ ਸਨਮਾਨਿਤ ਕੀਤੇ ਗਏ ਖਿਡਾਰੀਆਂ ਦੇ ਵਿੱਚ ਸਵਿਤਾ ਕੁਮਾਰੀ ਅਤੇ ਅੰਕੁਰ ਸਿੰਘ ਸੈਣੀ ਸ਼ਾਮਿਲ ਸਨ । ਜਿਕਰਯੋਗ ਹੈ ਕਿ ਅੰਕੁਰ ਸਿੰਘ ਸੈਣੀ ਨੇ ਕਨੇਡਾ ਦੇ ਸ਼ਹਿਰ ਮੌਂਟਰੇਅਲ ਵਿਖੇ ਹੋਈ ਸਾਲ ੨੦੧੭-੧੮ ਦੀ ਕਾੱਮਨਵੈੱਲਥ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ੫੫ ਕਿਲੋਗ੍ਰਾਮ ਭਾਰ ਵਰਗ ਵਿੱਚ ਦੇਸ਼ ਦੇ ਲਈ ਸਿਲਵਰ ਮੈਡਲ ਜਿੱਤਿਆ, ਜਦਕਿ ਸਵਿਤਾ ਕੁਮਾਰੀ ਨੇ ਉਦੈਪੁਰ, ਰਾਜਸਥਾਨ ਵਿਖੇ ਹੋਈ ਏਸ਼ੀਅਨ ਪਾੱਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ੪੭ ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ।
ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਸ਼੍ਰੀ ਮਹੇਸ਼ ਜੇਟਲੀ ਨੇ ਦੱਸਿਆ ਕਿ ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇਸ਼ ਦੇ ਲਈ ਨਵੀਂ ਪੀੜੀ• ਦੇ ਖਿਡਾਰੀਆਂ ਨੂੰ ਪ੍ਰਫੂਲਿਤ ਕਰਨ ਦੇ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ।ਜਿਸਦੇ ਚੱਲਦਿਆਂ ਮੌਜੂਦਾ ਸਮੇਂ ੨੫੦ ਵਿਦਿਆਰਥੀ ਸਪੋਰਟਸ ਸ਼ਰੇਣੀ ਦੇ ਅੰਦਰ ਸਕਾਲਰਸ਼ਿਪ ਦਾ ਲਾਹਾ ਪ੍ਰਾਪਤ ਕਰ ਰਹੇ ਹਨ। ਜਿਸ ਵਿੱਚ ਉਹਨਾਂ ਨੁੰ ਹੋਸਟਲ ਅਕਮੂਡੇਸ਼ਨ, ਡਾਈਟ'ਤੇ ਖਾਣ-ਪੀਣ ਦਾ ਚੰਗਾ ਪ੍ਰਬੰਧ ਅਤੇ ਵਧੀਆ ਕੋਚਿੰਗ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਸਪੋਰਟਸ ਅੀਧਕਾਰੀ ਨੇ ਵਿਸ਼ੇਸ਼ ਤੌਰ'ਤੇ ਜਿਕਰ ਕਰਦੇ ਹੋਏ ਦੱਸਿਆ ਕਿ ਵਰਸਿਟੀ ਵੱਲੋਂ ਦੇਸ਼ ਦੇ ਨੋਜਵਾਨਾਂ ਨੂੰ ਖੇਡਾਂ ਵੱਲ• ਆਕਰਸ਼ਿਤ ਕਰਨ ਦੇ ਲਈ ਬੀ.ਪੀ.ਐੱਡ. ਭਾਵ ਬੈਚਲਰ ਇੰਨ ਫਿਜ਼ੀਕਲ ਅੇਜੂਕੇਸ਼ਨ ਕੋਰਸ ਸ਼ੁਰੂ ਕੀਤਾ ਗਿਆ ਹੈ । ਜਿਸ ਨਾਲ ਖਿਡਾਰੀਆਂ ਨੂੰ ਖੇਡਾਂ ਦੇ ਨਾਲ ਨਾਲ ਪੜਾਈ ਕਰਨ ਦਾ ਵੀ ਮੌਕਾ ਮਿਲੇਗਾ ।ਜਿਸ ਨਾਲ ਖਿਡਾਰੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਇਲਾਵਾ ਕਈ ਤਰਾਂ• ਦੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਨੌਕਰੀ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਣਗੇ। ਇਸਤੋਂ ਦੇਸ਼ ਦੇ ਲਈ ਚੰਗੇ ਖੇਡ ਖੋਜ ਵੀ ਉੱਭਰ ਕੇ ਸਾਹਮਣੇ ਆਉਣਗੇ । ਸਾਲ ੨੦੧੭-੧੮ ਦੌਰਾਨ ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਹੁਨਰਮੰਦ ਖਿਡਾਰੀਆਂ ਨੇ ਵੱਖ-ਵੱਖ ਟੂਰਨਾਮੈਂਟਾਂ, ਚੈਂਪੀਅਨਸ਼ਿਪਾਂ ਵਿੱਚ ਕੁੱਲ ੯੦ ਮੈਡਲ ਜਿੱਤੇ, ਜਿਨਾਂ• ਵਿੱਚ ੨੪ ਸੋਨੇ, ੩੭ ਚਾਂਦੀ ਅਤੇ ੨੯ ਕਾਂਸੇ ਦੇ ਮੈਡਲ ਜਿੱਤੇ ਹਨ।ਇਸਤੋਂ ਇਲਾਵਾ ਵੇਟ ਲਿਫਟਿੰਗ ਦੀ ਚੈਂਪੀਅਨਸ਼ਿਪ ਦੇ ਪੁਰਸ਼ ਮੁਕਾਬਲਿਆਂ ਵਿੱਚ ਵਰਸਿਟੀ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦ ਕਿ ਮਹਿਲਾ ਮੁਕਾਬਲੇ ਵਿੱਚ ਵਰਸਿਟੀ ਦੀ ਟੀਮ ਪਹਿਲੀ ਰਨ ਅੱਪ ਰਹੀ।