ਲੁਧਿਆਣਾ 7 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ ਈ ਟੀ-2018) ਕਰਵਾਈ ਗਈ ਜਿਸ ਵਿੱਚ ਕੁੱਲ 3271 ਵਿਦਿਆਰਥੀ ਬੀ ਐਸ ਸੀ ਆਨਰਜ਼ (ਐਗਰੀਕਲਚਰ) 4-ਸਾਲਾਂ, ਬੀ ਟੈਕ (ਬਾਇਓਤਕਨਾਲੋਜੀ) 4-ਸਾਲਾ, ਬੀ ਟੈਕ (ਫੂਡ ਤਕਨਾਲੋਜੀ) 4-ਸਾਲਾ, ਬੀ ਐਸ ਸੀ (ਆਨਰਜ਼) ਕਮਿਊਨਿਟੀ ਸਾਇੰਸ 4-ਸਾਲਾਂ, ਬੀ ਐਸ ਸੀ (ਆਨਰਜ਼) ਨਿਊਟ੍ਰੀਸ਼ਨ ਐਂਡ ਡਾਇਟਿਕਸ 4 ਸਾਲਾਂ ਅਤੇ ਪੰਜ ਸਾਲਾਂ ਇੰਟੀਗਰੇਟਡ ਐਮ ਐਸ ਸੀ (ਆਨਰਜ਼) ਪ੍ਰੋਗਰਾਮ (ਬਾਇਓ-ਕਮਿਸਟਰੀ, ਬੋਟਨੀ, ਕਮਿਸਟਰੀ, ਮਾਈਕ੍ਰੋਬਾਇਓਲੋਜੀ ਅਤੇ ਜ਼ੁਆਲੋਜੀ) ਵਿੱਚ ਬੈਠੇ । ਕੁੱਲ ਪਹੁੰਚੇ ਵਿਦਿਆਰਥੀਆਂ ਵਿੱਚੋਂ 1537 ਮੁੰਡੇ ਅਤੇ 1734 ਕੁੜੀਆਂ ਹਾਜ਼ਰ ਸਨ।
ਯੂਨੀਵਰਸਿਟੀ ਦੇ ਕੰਟਰੋਲਰ (ਪ੍ਰੀਖਿਆਵਾਂ) ਡਾ. ਐਨ ਕੇ ਖੁੱਲਰ ਨੇ ਦੱਸਿਆ ਕਿ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਸੀ, ਕੁੱਲ 3530 ਬਿਨੈਪੱਤਰ ਪ੍ਰਾਪਤ ਹੋਏ । ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੀਏਯੂ ਵਿੱਚ ਖੇਤੀਬਾੜੀ ਅਤੇ ਉਸ ਨਾਲ ਸੰਬੰਧਤ ਕੋਰਸ ਕਰਨ ਲਈ ਵਿਦਿਆਰਥੀਆਂ ਵਿੱਚ ਬਹੁਤ ਦਿਲਚਸਪੀ ਹੈ। ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥੀ ਇਸ ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਵੈਬਸਾਈਟ www.pau.edu ਤੇ ਦੇਖ ਸਕਦੇ ਹਨ ।