ਫ਼ਿਰੋਜ਼ਪੁਰ 3 ਜੂਨ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਨਵੀਂ ਊਰਜਾ ਦਾ ਸੰਚਾਰ ਕਰਨ ਦੇ ਮਕਸਦ ਨਾਲ ਮਯੰਕ ਫਾਊਂਡੇਸ਼ਨ ਵੱਲੋਂ ਪਹਿਲੀ ਵਾਰ ਕਰਵਾਇਆ ਗਿਆ 'ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕ ਐਕਸੀਲੈਂਸ ਅਵਾਰਡ' ਅਮਿੱਟ ਛਾਪਾਂ ਛੱੱਡਦਾ ਸੰਪੰਨ ਹੋਇਆ। ਫ਼ਿਰੋਜ਼ਪੁਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ•ਾਂ ਦੇ ਅਵਾਰਡ ਸਮਾਰੋਹ ਵਿੱਚ ਆਈ.ਜੀ ਫ਼ਿਰੋਜ਼ਪੁਰ ਰੇਂਜ ਸ੍ਰ: ਗੁਰਿੰਦਰ ਸਿੰਘ ਢਿੱਲੋਂ, ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਰਾਮਵੀਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਿਸ਼ੇਸ਼ ਮਹਿਮਾਨ ਵਜੋਂ ਤਸ਼ਰੀਫ ਲਿਆਏ। ਵੱਖ ਵੱਖ ਬੁਲਰਿਆਂ ਨੇ ਆਪਣੇ ਸੰਬੋਧਨ ਵਿੱਚ ਵਿਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰੇਰਣਾ ਦਾਇਕ ਨੁਕਤੇ ਦੇ ਕੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਲਈ ਕਿਹਾ ਅਤੇ ਆਪਣੀ ਊਰਜਾ ਦੇਸ਼ ਹਿੱਤ ਵਿੱਚ ਲਗਾਉਣ ਲਈ ਕੁਝ ਨਵਾਂ ਸਿਰਜਣਾਮਕ ਕਰਨ, ਆਪਣੇ ਸ਼ਹਿਰ, ਮਾਪਿਆਂ ਅਤੇ ਆਪਣਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਆ।
ਸੰਸਥਾ ਦੇ ਸੰਸਥਾਪਕ ਸ਼੍ਰੀ ਦੀਪਕ ਸ਼ਰਮਾ, ਸ਼੍ਰੀ ਸ਼ਲਿੰਦਰ ਕੁਮਾਰ ਲਰੋਇਟਾ, ਸ੍ਰ: ਗਜ਼ਲਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਪਿੰ੍ਰਸੀਪਲ ਦੇਵ ਸ਼ਮਾਜ ਕਾਲਜ ਫਾਰ ਵੁਮੈਨ ਸ਼੍ਰੀਮਤੀ ਮਧੂ ਪ੍ਰਾਸ਼ਰ, ਜ਼ਿਲ•ਾ ਸਿੱਖਿਆ ਅਫ਼ਸਰ ਸ੍ਰ: ਨੇਕ ਸਿੰਘ, ਉੱਪ ਜ਼ਿਲ•ਾ ਸਿੱਖਿਆ ਅਫ਼ਸਰ ਸ੍ਰ: ਪ੍ਰਗਟ ਸਿੰਘ ਬਰਾੜ, ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਪਿੰ੍ਰਸੀਪਲ ਵਿਦਿਆਰਥੀਆਂ ਦੇ ਰੂਬਰੂ ਹੋਏ। ਸੀਨੀਅਰ ਮੈਂਬਰ ਸ਼੍ਰੀ ਅਨਿਰੁਧ ਗੁਪਤਾ ਨੇ ਸਮਾਗਮ ਬਾਰੇ ਦੱਸਦਿਆਂ ਕਿਹਾ ਕਿ ਇਹ ਸਮਾਗਮ ਵੱਖ ਵੱਖ ਬੋਰਡਾਂ ਦੇ ਚੋਟੀ ਦੇ 100 ਵਿਦਿਆਰਥੀਆਂ ਦੇ ਨਾਲ ਪੇਂਡੂ ਖੇਤਰਾਂ ਦੇ ਗਿਆਰਾਂ ਬਲਾਕਾਂ ਵਿੱਚੋਂ 33 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ। ਫ਼ਿਰੋਜ਼ਪੁਰ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਅਮਨਪ੍ਰੀਤ ਕੌਰ, ਰਮਨਦੀਪ ਕੌਰ, ਜਸ਼ਨਪ੍ਰੀਤ ਕੌਰ, ਆਈ.ਸੀ.ਐੱਸ.ਈ ਬੋਰਡ ਵਿੱਚੋਂ ਪਾਰਸ ਗਰਗ, ਆਰੁਸ਼ ਜੈਨ, ਅਨਮੋਲ ਬਖ਼ਸ਼ੀ ਅਤੇ ਸੀ.ਬੀ.ਐੱਸ.ਈ ਬੋਰਡ ਵਿੱਚੋਂ ਪਰਮਪ੍ਰੀਤ ਕੌਰ, ਨਵਦੀਪ ਕੌਰ, ਨਵਦੀਪ ਕੁਮਾਰੀ, ਕੁਲਜੀਤ ਸਿੰਘ ਅਤੇ ਪੇਂਡੂ ਖੇਤਰਾਂ ਵਿੱਚ ਏਕਮਜੋਤ ਕੌਰ, ਹੈਪੀ ਸਿੰਘ ਅਤੇ ਪੂਜਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੰਸਥਾ ਵੱਲੋਂ ਉਹਨਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਉਮੀਦ ਜਤਾਈ ਗਈ ਕਿ ਇਹਨਾਂ ਵਿਦਿਆਰਥੀਆਂ ਵਿੱਚੋਂ ਭਵਿੱਖ ਵਿੱਚ ਪ੍ਰਸ਼ਾਸਨਿਕ ਅਧਿਕਾਰੀ, ਨਿਆਂ ਅਧਿਕਾਰੀ, ਡਾਕਟਰ, ਇੰਜੀਨੀਅਰ, ਅਧਿਆਪਕ, ਵਕੀਲ ਆਦਿ ਬਣਨਗੇ। ਮੰਚ ਸੰਚਾਲਕ ਦੀ ਭੁਮਿਕਾ ਰਾਕੇਸ਼ ਕੁਮਾਰ, ਰਾਜੀਵ ਸ਼ਰਮਾ ਅਤੇ ਗਜ਼ਲਪ੍ਰੀਤ ਸਿੰਘ ਨੇ ਬਾਖੁਬੀ ਨਿਭਾਈ। ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ•ਨ ਲਈ ਅਨਿਲ ਮਛਰਾਲ, ਜਤਿੰਦਰ ਸੰਧਾ, ਰਾਕੇਸ਼ ਮਾਹਰ, ਰੁਪਿੰਦਰ ਸਿੰਘ, ਯੋਗੇਸ਼ ਤਲਵਾੜ, ਅਮਿਤ ਆਨੰਦ, ਰਾਹੁਲ ਅਰੋੜਾ, ਸੰਦੀਪ ਸਹਿਗਲ ਅਤੇ ਗੌਰਵ ਅਰੋੜਾ ਨੇ ਸ਼ਹਿਯੋਗ ਦਿੱਤਾ।