ਏਸ਼ੀਅਨ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ੨੦੧੮ ਦੌਰਾਨ ਜੇਤੂ ਖਿਡਾਰੀ ਮੈਡਲ ਵਿਖਾਉਂਦੇ ਹੋਏ।
ਚੰਡੀਗੜ੍ਹ 13 ਮਈ 2018: ਉਦੇਪੁਰ ਰਾਜਸਥਾਨ ਵਿਖੇ ਹੋਈ ਏਸ਼ੀਅਨ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ੨੦੧੮ ਦੌਰਾਨ ਚੰਡੀਗੜ ਯੂਨਵਿਰਸਿਟੀ ਘੜੂੰਆਂ ਦੀ ਵਿਦਿਆਰਥਣ ਸਵੀਤਾ ਕੁਮਾਰੀ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਪੂਰੇ ਦੇਸ਼ ਲਈ ਮਾਣ ਹਾਸਿਲ ਕੀਤਾ ਹੈ।ਇਹ ਜਾਣਕਾਰੀ 'ਵਰਸਿਟੀ ਦੇ ਸਪੋਰਟਸ ਡਿਪਾਰਟਮੈਂਟ ਦੇ ਅਧਿਕਾਰੀ ਡਾ. ਮਹੇਸ਼ ਜੇਤਲੀ ਨੇ ਸਾਂਝੀ ਕੀਤੀ।
ਡਾ ਜੇਤਲੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੀਤਾ ਕੁਮਾਰੀ ਨੇ ਇਹ ਕਾਰਨਾਮਾ ਏਸ਼ੀਅਨ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ੨੦੧੮ ਵਿੱਚ ਕਰ ਕੇ ਵਿਖਾਇਆ ਹੈ। ਇਹ ਟੂਰਨਾਮੈਂਟ ੧ ਤੋਂ ੬ ਮਈ ਤੱਕ ਉਦੇਪੁਰ, ਰਾਜਸਥਾਨ ਵਿਖੇ ਪਾਵਰ ਲਿਫ਼ਟਿੰਗ ਇੰਡੀਆ ਵੱਲੋਂ ਕਰਵਾਇਆ ਗਿਆ ਸੀ।ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਕੁੱਲ ੧੮ ਦੇਸ਼ਾਂ ਦੀਆਂ ਵੱਖੋ ਵੱਖ ਟੀਮਾਂ ਨੇ ਭਾਗ ਲਿਆ ਸੀ।ਸਵੀਤਾ ਕੁਮਾਰੀ ਨੇ ੪੭ ਕਿੱਲੋਗਰਾਮ ਭਾਰ ਵਾਲੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸਕੂਐਟ, ਬੈਂਚ ਪ੍ਰੈੱਸ, ਡੈਡ ਲਿਫ਼ਟ ਅਤੇ ਓਵਰਆਲ ਮੁਕਾਬਲੇ ਵਿੱਚ ਬਾਜ਼ੀ ਮਾਰਦੇ ਹੋਏ ਕੁੱਲ ਚਾਰ ਤਮਗੇ ਦੇਸ਼ ਦੀ ਝੋਲੀ ਪਾਏ ਹਨ।ਸਵੀਤਾ ਕੁਮਾਰੀ ਨੂੰ ਜ਼ਿੰਮੇਦਾਰਾਨਾ ਕੋਚਿੰਗ ਦੇ ਕੇ ਤਿਆਰ ਉਸ ਦੇ ਕੋਚ ਸ਼੍ਰੀ ਆਸ਼ੀਸ਼ ਓਝਾ ਵੱਲੋਂ ਕੀਤਾ ਗਿਆ ਹੈ।
ਮੈਡਲ ਜਿੱਤਣ ਉਪਰੰਤ ਘੜੂੰਆਂ ਕੈਂਪਸ ਵਿਖੇ ਪਹੁੰਚਣ'ਤੇ 'ਵਰਸਿਟੀ ਵੱਲੋਂ ਜੇਤੂ ਖਿਡਾਰਨ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਖ਼ੁਸ਼ੀ ਸਾਂਝੀ ਕਰਦਿਆਂ ਸੀਯੂ ਘੜੂੰਆਂ ਦੇ ਵਾਈਸ ਚਾਂਸਲਰ ਡਾ. ਆਰ ਐਸ ਬਾਵਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਏਸ਼ੀਆ ਪੱਧਰ'ਤੇ ਮੈਡਲ ਹਾਸਿਲ ਕਰ ਕੇ ਯੂਨੀਵਰਸਿਟੀ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਯੂਨੀਵਰਸਿਟੀ ਦੇਸ਼ ਲਈ ਚੰਗੇ ਖਿਡਾਰੀ ਪੈਦਾ ਕਰ ਕੇ ਸਕੇ ਤਾਂ ਜੋ ਵਿਦਿਆਰਥੀਆਂ ਦੀ ਆਲ ਰਾਊਂਡ-ਡਿਵੈਲਪਮੈਂਟ ਵੀ ਸੰਭਵ ਹੋ ਸਕੇ।ਇਸੇ ਮਕਸਦ ਦੇ ਨਾਲ ਯੂਨੀਵਰਸਿਟੀ ਦੀ ਮੈਨੇਜਮੈਂਟ ਵੱਲੋਂ ਖੇਡਾਂ ਦੇ ਖੇਤਰ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿਣ ਦਿੱਤੀ ਜਾਂਦੀ।ਭਾਵੇਂ ਉਹ ਖਿਡਾਰੀਆਂ ਦੇ ਲਈ ਸਕਾਲਰਸ਼ਿਪ ਦੀ ਗੱਲ• ਹੋਵੇ ਜਾਂ ਫਿਰ ਵਧੀਆ ਤਜਰਬੇਕਾਰ ਕੋਚ ਅਤੇ ਖੇਡ ਸਹੂਲਤਾਂ ਦੇਣ ਦੀ, ਚੰਡੀਗੜ• ਯੂਨੀਵਰਸਿਟੀ ਵੱਲੋਂ ਕਿਸੇ ਪ੍ਰਕਾਰ ਦੀ ਗੁੰਜਾਇਸ਼ ਨਹੀਂ ਛੱਡੀ ਜਾਂਦੀ।