ਬਾਬੂਸ਼ਾਹੀ ਬਿਊਰੋ
ਜਲੰਧਰ
13 ਮਈ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਅੱਜ ਸੂਬਾ ਪੱਧਰੀ ਬੈਠਕ ਦੇਸ਼ ਭਗਤ ਹਾਲ ਜਲੰਧਰ ਵਿਖੇ ਸੰਪਨ ਹੋਈ । ਇਸ ਮੌਕੇ ਅਧਿਆਪਕਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਕਾਮਯਾਬੀ ਨਾਲ ਸਿਖਰ ਤੇ ਲੈ ਕੇ ਜਾਣ ਸਬੰਧੀ ਵਿਚਾਰਾਂ ਹੋਈਆਂ । ਤੈਅ ਹੋਇਆ ਕਿ ਅਧਿਆਪਕਾਂ ਦੇ ਸੰਘਰਸ਼ ਦੌਰਾਨ ਅਧਿਆਪਕਾਂ ਉਪਰ ਦਰਜ ਹੋਏ ਪਰਚੇ ,ਕਾਰਨ ਦੱਸੋ ਨੋਟਿਸ ਅਤੇ ਬਦਲੀਆਂ ਨੂੰ ਰੱਦ ਕਰਾਉਣ ਲਈ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ ।
ਸਿੱਖਿਆ ਮੰਤਰੀ ਨਾਲ 2 ਮਈ ਦੀ ਮੀਟਿੰਗ ਵਿੱਚ ਹੋਏ ਫੈਸਲੇ ਨੂੰ ਜਲਦ ਲਾਗੂ ਕਰਵਾਇਆ ਜਾਵੇਗਾ । ਪ੍ਰਾਇਮਰੀ ਸਿੱਖਿਆ ਦੇ ਸੁਧਾਰ ਲਈ ਯਤਨ ਜਾਰੀ ਰਹਿਣਗੇ । ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਿੱਖਿਆ ਦੇ ਮਾਰੂ ਅਸਰ ਨੂੰ ਖਤਮ ਕਰਵਾਇਆ ਜਾਵੇਗਾ । ਮਤਾ ਪਾਸ ਕੀਤਾ ਗਿਆ ਕਿ 23 ਮਈ ਨੂੰ 3 ਵਜੇ ਮੰਚ ਦੀਆਂ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਮੀਟਿੰਗਾਂ ਕਰਕੇ ਸੰਘਰਸ਼ ਦੀ ਰੂਪ ਰੇਖਾ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਮਾਰੂ ਅਸਰ ਦੀ ਸਿੱਖਿਆ ਮੰਤਰੀ ਨੂੰ ਪੇਸ਼ ਕਰਨ ਵਾਲੀ ਰਿਪੋਰਟ ਦੀ ਤਿਅਾਰੀ ਕੀਤੀ ਜਾਵੇਗੀ । ਸਮੂਹ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਵੀ ਅਹਿਮ ਹੈ । 26 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੰਚ ਦੀ ਸੂਬਾ ਪੱਧਰੀ ਮੀਟਿੰਗ ਕਰਕੇ 4 ਜੂਨ ਦੀ ਮੁੱਖ ਮੰਤਰੀ ਪੰਜਾਬ ਨਾਲ ਹੋਣ ਜਾ ਰਹੀ ਮੀਟਿੰਗ ਦੀ ਰੂਪਰੇਖਾ ਉਲੀਕੀ ਜਾਵੇਗੀ । । ਅੱਜ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਹਾਲ ਜਲੰਧਰ ਜਿਸ ਵਿੱਚ ਮੰਚ ਵਿਚ ਸ਼ਾਮਿਲ ਸਾਰੀਆਂ ਯੂਨੀਅਨਾਂ ਦੇ ਸਟੇਟ ਅਤੇ ਜ਼ਿਲ੍ਹਾ ਪੱਧਰ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ । ਆਗੂਆਂ ਵਿੱਚ ਜਸਵਿੰਦਰ ਸਿੰਘ ਸਿੱਧੂ ,ਹਰਜਿੰਦਰ ਪਾਲ ਸਿੰਘ ਪੰਨੂ ,ਅਮਰਜੀਤ ਕੰਬੋਜ, ਸਵਰਨ ਸਿੰਘ ਕਲਿਆਣ , ਈਸ਼ਰ ਸਿੰਘ ਮੰਝਪੁਰ ,ਸੁਦਰਸ਼ਨ ਸਿੰਘ ਬਠਿੰਡਾ, ਜਸਵੀਰ ਮੋਗਾ, ਸੁਖਚੈਨ ਮਾਨਸਾ ,ਸਤਿੰਦਰ ਸਿੰਘ ਕੰਗ,ਹਰਜਿੰਦਰ ਹਾਂਡਾ ,ਹਰਜੀਤ ਸਿੰਘ ਸੈਣੀ ,ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਹਰਿੰਦਰ ਸਿੰਘ ਜਸਪਾਲ ,ਇੰਦਰਜੀਤ ਸਿੰਘ ਮਾਨਸਾ ,ਦੇਵਿੰਦਰ ਮੁਕਤਸਰ ਮਨਪ੍ਰੀਤ ਸਿੰਘ, ਨਰੇਸ਼ ਪਨਿਆੜ ,ਹਰਕ੍ਰਿਸ਼ਨ ਸਿੰਘ ਮੋਹਾਲੀ, ਸੁਖਜਿੰਦਰ ਸਿੰਘ ਸਠਿਆਲਾ ,ਸਵਰਨਜੀਤ ਸਿੰਘ ਭਗਤਾ , ਗੁਰਿੰਦਰ ਸਿੰਘ ਘੁਕੇਵਾਲੀ, ਜਸਵੰਤ ਸ਼ੇਖੜਾ, ਜਗਸੀਰ ਸਿੰਘ ਘਾਰੂ ਬਲਰਾਜ ਸਿੰਘ ਘਲੋਟੀ ਹਰਪ੍ਰੀਤ ਕੌਰ ਅਤੇ ਲੈਬ ਅਟੈਂਡਟ ਯੂਨੀਅਨ ਤੋਂ ਦਲੀਪ ਸਿੰਘ ਤੇ ਹੋਰ ਬਹੁਤ ਸਾਰੇ ਮੰਚ ਚ ਸ਼ਾਮਿਲ ਯੂਨੀਅਨਾ ਦੇ ਵੱਖ ਵੱਖ ਜਿਲਿਆ ਤੋ ਸਟੇਟ ਅਤੇ ਜ਼ਿਲ੍ਹਾ ਪੱਧਰੀ ਆਗੂ ਸ਼ਾਮਿਲ ਹੋਏ । ਇਸ ਮੌਕੇ ਮੰਚ ਵੱਲੋਂ ਲੜੇ ਜਾ ਰਹੇ ਸੰਘਰਸ਼ ਤੇ ਰਿਵਿਊ ਕੀਤਾ ਅਤੇ ਅਗਲੀ ਰੂਪ ਰੇਖਾ ਉਲੀਕੀ ਗਈ ।ਅਧਿਆਪਕਾਂ ਦੀਆਂ ਅਹਿਮ ਮੰਗਾਂ ਦੀ ਪ੍ਰਾਪਤੀ ਦੇ ਨਾਲ ਨਾਲ ਸਿੱਖਿਆ ਦੇ ਮਿਆਰ ਨੂੰ ਢਾਹ ਲਾ ਰਹੇ ਸਭ ਕਾਰਨਾਂ ਨੂੰ ਖਤਮ ਕਰਾਉਣ ਅਤੇ ਸਿੱਖਿਆ ਦਾ ਮਿਆਰ ਉਪਰ ਚੁੱਕਣ ਤੱਕ ਨਵੇਂ ਜਾਰੀ ਰੱਖਣ ਦਾ ਅਹਿਦ ਲਿਆ ਗਿਆ ।