ਪੰਜਾਬ ਸਕੂਲ ਬੋਰਡ ਵੱਲੋਂ ਬਾਰ੍ਹਵੀਂ ਦੇ ਸਾਇੰਸ,ਕਾਮਰਸ, ਹਿਊਮੈਨਟੀਜ਼ ਤੇ ਓਪਨ ਸਕੂਲ ਦੇ ਨਤੀਜੇ ਦਾ ਐਲਾਨ
ਵੋਕੇਸ਼ਨਲ ਗਰੁੱਪ,ਐਨ.ਐੱਸ.ਕਿਊ.ਐੱਫ ਅਤੇ ਮੁੜ ਪਰੀਖਿਆ ਦੇ ਨਤੀਜੇ ਬਾਅਦ ਵਿੱਚ
ਐੱਸ.ਏ.ਐੱਸ ਨਗਰ 23 ਅਪ੍ਰੈਲ ( ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2018 ਵਿੱਚ ਹੋਈ ਬਾਰ੍ਹਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦੇ ਸਾਇੰਸ, ਕਾਮਰਸ, ਹਿਊੁਮੈਨਟੀਜ਼ ਗਰੁੱਪਾਂ ਸਮੇਤ ਓਪਨ ਸਕੂਲ ਦੇ ਪਰੀਖਿਆਰਥੀਆਂ ਦਾ ਨਤੀਜਾ ਅੱਜ ਘੋਸ਼ਿਤ ਕਰ ਦਿੱਤਾ ਗਿਆ ਹੈ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਨੇ ਬੋਰਡ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਵਾਰ ਇਨ੍ਹਾਂ ਗਰੁੱਪਾਂ ਦੀ ਕੁੱਲ ਪਾਸ ਪ੍ਰਤੀਸ਼ਤਤਾ 65.97 ਰਹੀ ਹੈ| ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੁੱਪਾਂ ਵਿੱਚ ਰੈਗੂਲਰ 274532 ਅਤੇ ਓਪਨ ਸਕੂਲ ਵਿੱਚ 25885 ਪਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ ਰੈਗੂਲਰ ਦੇ 187828 ਅਤੇ ਓਪਨ ਸਕੂਲ ਦੇ 10371 ਪਰੀਖਿਆਰਥੀ ਪਾਸ ਹੋਏ ਹਨ|
ਬੋਰਡ ਚੇਅਰਮੈਨ ਵੱਲੋਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਵਾਰ ਕੇਵਲ ਫ਼ੇਲ੍ਹ ਪਰੀਖਿਆਰਥੀਆਂ ਨੂੰ ਨਤੀਜਾ ਸੁਧਾਰਨ ਲਈ ਗ੍ਰੇਸ ਵੱਜੋਂ ਪੰਜ ਅੰਕਾਂ ਦਾ ਲਾਭ ਦਿੱਤਾ ਗਿਆ ਹੈ|
ਬੋਰਡ ਚੇਅਰਮੈਨ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਵਾਰ ਸਟਰੀਮ ਵਾਈਜ਼ ਨਤੀਜੇ ਨੂੰ ਪਹਿਲ ਦਿੰਦੇ ਹੋਏ ਮਾਰਚ 2018 ਦੇ ਬਾਰ੍ਹਵੀਂ ਜਮਾਤ ਦੇ ਕੇਵਲ 18000 ਵਿਦਿਆਰਥੀ ਜੋ ਕਿ ਵੋਕੇਸ਼ਨਲ ਗਰੁੱਪ, ਐਨ.ਐੱਸ ਕਿਊ.ਐੱਫ (ਨੈਸ਼ਨਲ ਸਕਿਲ ਕੁਆਲੀਫਿਕੇਸ਼ਨਜ਼ ਫਰੇਮਵਰਕ) ਦੇ ਹਨ, ਦੇ ਨਤੀਜੇ ਟਰੇਨਿੰਗ ਤੇ ਪ੍ਰਯੋਗੀ ਵਿਸ਼ਿਆਂ ਕਾਰਨ ਮਈ ਦੇ ਅੱਧ ਤੱਕ ਘੋਸ਼ਿਤ ਕੀਤੇ ਜਾਣਗੇ|
ਉਹਨਾਂ ਕਿਹਾ ਕਿ ਸਾਰੇ ਸਕੂਲ/ਪ੍ਰੀਖਿਆਰਥੀ ਆਪਣਾ ਨਤੀਜਾ ਮਿਤੀ 23.04.2018 ਸ਼ਾਮ 6:30 ਵਜੇ ਤੋਂ ਬੋਰਡ ਦੀ ਵੈੱਬਸਾਈਟ ਮਮਮ|ਬਤਕਲ|.ਫ|ਜਅ ਅਤੇ ਮਮਮ|ਜਅਦਜ.ਗਕਤਚ;ਵਤ|ਫਰਠ ਤੇ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਦੇਖ ਸਕਦੇ ਹਨ|
ਕੰਪਾਰਟਮੈਂਟ/ਰੀ-ਅਪੀਅਰ, ਰੀ-ਚੈਕਿੰਗ/ਮੁੜ ਮੁਲੰਕਣ ਦਾ ਫਾਰਮ, ਫੀਸ ਅਤੇ ਫੀਸ ਜਮ੍ਹਾਂ ਕਰਵਾਉਣ ਸਬੰਧੀ ਉਹਨਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ|
ਬੋਰਡ ਵੱਲੋਂ ਆਨ-ਲਾਈਨ ਮਾਰਕਿੰਗ ਦੇ ਉੱਦਮ ਦੇ ਤਹਿਤ ਇਹ ਨਤੀਜਾ ਪਿਛਲੇ ਸਾਲ ਨਾਲੋਂ 18 ਦਿਨ ਪਹਿਲਾਂ ਘੋਸ਼ਿਤ ਕੀਤਾ ਗਿਆ ਹੈ|