ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀ ਚੰਦਰ ਗੈਂਦ (ਆਈਏਐਸ) ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਅਤੇ ਤਕਨੀਕੀ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਦੇਣ ਅਤੇ ਨਕਲ ਰੋਕਣ ਲਈ ਪੂਰੀ ਤਰ•ਾਂ ਵਚਨਬੱਧ ਹੈ।ਉਹਨਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਵਿਭਾਗ ਵੱਲੌਂ ਦਿਖਾਈ ਸਖਤੀ ਦੇ ਚੱਲਦਿਆਂ ਪਹਿਲਾਂ ਨਾਲੋ ੯੫% ਤੱਕ ਨਕਲ ਰੋਕਣ ਵਿੱਚ ਉਹ ਕਾਮਯਾਬ ਹੋਏ ਹਨ।ਸ਼੍ਰੀ ਚੰਦਰ ਗੈਂਦ ਸ਼ੁੱਕਰਵਾਰ ਨੂੰ ਚੰਡੀਗੜ• ਪੌਲੀਟੈਕਨਿਕ ਕਾਲਜ ਘੜੂੰਆਂ ਵੱਲੌਂ ਲਗਾਏ ਗਏ ਸੂਬਾ ਪੱਧਰੀ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਸਨ।
ਇਸ ਮੇਲੇ ਵਿੱਚ ਪੰਜਾਬ ਭਰ ਦੀਆਂ ਪੌਲੀਟੈਕਨਿਕ ਸੰਸਥਾਵਾਂ ਵਿੱਚ ਡਿਪਲੋਮੇ ਦੀ ਪੜਾਈ ਕਰ ਚੁੱਕੇ ਵਿਦਿਆਰਥੀ ਰੁਜ਼ਗਾਰ ਪ੍ਰਾਪਤੀ ਦੇ ਮਨੋਰੱਥ ਨਾਲ ਪਹੁੰਚੇ ਸਨ, ਜਿਸ ਵਿੱਚ ਵੇਵਸਾ ਟੈਕਨਾਲੋਜੀ, ਰਿਲਾਇਬਲ ਆਟੋਮੋਟਿਵ ਇੰਜੀਨੀਅਰਿੰਗ ਸਰਵਿਸਿਜ਼, ਡੀਸੀਐਮਇੰਜੀਨੀਅਰਿੰਗ ਪ੍ਰੋਡਕਟਸ, ਐਨਾਟੇਲ ਟੈਲੀਕਮਿਊਨੀਕੇਸ਼ਨਜ਼, ਫੋਕਸਾਕੌਨ ਡਾਟ ਕਾਮ, ਜਿੰਦਲ ਇਲੈਕਟ੍ਰੋਨੀਕਾ ਐਂਡਮਸ਼ੀਨਰੀ ਕਾਰਪੋਰੇਸ਼ਨ, ਪ੍ਰਸੀਜ਼ਨ ਗਰੁੱਪ, ਸੀਐਸ ਸਾਫ਼ਟ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਆਦਿ ਸਮੇਤ ਕੁੱਲ ੧੬ ਇੰਜੀਨੀਅਰਿੰਗ ਦੀਆਂ ਵੱਖੋ ਵੱਖ ਖੇਤਰ ਦੀਆਂ ਕੰਪਨੀਆਂ ਨੇ ਕਾਬਿਲ ਵਿਦਿਆਰਥੀਆਂ ਦੀ ਭਰਤੀ ਪ੍ਰਕ੍ਰਿਰਿਆ ਮੁਕਮੰਲ ਕੀਤੀ।ਨਕਲ ਦੇ ਕੋਹੜ ਨੂੰ ਕਰੜੇ ਹੱਥੀਂ ਲੈਂਦਿਆਂ ਮਾਣਯੋਗ ਸਕੱਤਰ ਨੇ ਕਿਹਾ ਕਿ ਬੋਰਡ ਅਤੇ ਸੂਬਾ ਸਰਕਾਰ ਇਸ ਬਿਮਾਰੀ ਨੂੰ ਜੜ•ੋਂ ਖ਼ਤਮ ਕਰਨ ਦੇ ਲਈ ਪੂਰੀ ਤਰ•ਾਂ ਯਤਨਸ਼ੀਲ ਹੈ, ਇਸੇ ਲਈ ਇਮਤਿਹਾਨਾਂ ਲਈ ਬਣਨ ਵਾਲੇ ਵਾਧੂ ਨਿੱਜੀ ਸੈਂਟਰਾਂ ਨੂੰ ਬੰਦ ਕਰਕੇ ਸੈਂਟਰ ਸੀਮਤ ਗਿਣਤੀ ਵਿੱਚ ਰੱਖੇ ਗਏ ਹਨ ਅਤੇ ਨਾਲ ਹੀ ਯੋਗ ਸੁਪਰਵਾਈਜ਼ਰ ਅਤੇ ਅਬਜ਼ਰਵਰ ਵੀ ਤੈਨਾਤ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਉਨ•ਾਂ ਜਾਣਕਾਰੀ ਦਿੱਤੀ ਕਿ ਬੋਰਡ ਵੱਲੋਂ ਦਾਖ਼ਲੇ ਦੀ ਪ੍ਰਕਿਰਿਆ ਨੂੰ ਅਗਲੇ ਮਹੀਨੇ ਤੋਂ ਪੂਰੀ ਤਰ•ਾਂ ਆਨਲਾਈਨ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਖੇਤੀਬਾੜੀ ਸਬੰਧੀ ਕਾਰਜਾਂ ਵਿੱਚ ਵੀ ਵਿਸ਼ੇਸ਼ ਹੰਭਲਾ ਮਾਰਿਆ ਜਾ ਰਿਹਾ ਹੈ।ਉਦਘਾਟਨੀ ਸਮਾਗਮ ਵਿੱਚ ਪੰਜਾਬ ਰਾਜ ਤਕਨੀਕੀ ਬੋਰਡ ਦੇ ਰਜਿਸਟਰਾਰ ਸ਼੍ਰੀ ਰਾਜੀਵ ਪੁਰੀ, ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ ਸਤਨਾਮ ਸਿੰਘ ਸੰਧੂ, ਪਰੋ-ਵਾਈਸ ਚਾਂਸਲਰ ਡਾ. ਬੀ ਐਸ ਸੋਹੀ, ਕਾਲਜ ਦੇ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਸਵਾਗ ਅਤੇ ਪਲੇਸਮੈਂਟ ਹੈੱਡ ਨਵਨੀਤ ਸਿੰਘ ਵੀ ਹਾਜ਼ਿਰ ਸਨ।
ਇਸ ਮੌਕੇ ਮਾਣਯੋਗ ਚਾਂਸਲਰ ਸ ਸਤਨਾਮ ਸਿੰਘ ਸੰਧੂ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਮਿਆਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਸਰਕਾਰਾਂ ਅਤੇ ਸੰਸਥਾਵਾਂ ਦੀ ਸਾਂਝੀ ਜਿੰਮੇਵਾਰੀ ਹੈ।ਉਹਨਾਂ ਦੱਸਿਆ ਕਿ ਚੰਡੀਗੜ• ਗਰੁੱਪ ਦੀਆਂ ਸੰਸਥਾਵਾਂ ਚਲਾਈ ਜਾ ਰਹੀ ਰੁਜ਼ਗਾਰ ਮੁਹਿੰਮ ਵਿੱਚ ੫੦੦ ਤੋਂ ਵਧੇਰੇ ਕੰਪਨੀਆਂ ਸ਼ਮੂਲੀਅਤ ਕਰ ਚੁੱਕੀਆਂ ਹਨ, ਜਿਨ•ਾਂ ਵਿੱਚ ੫੦੦੦ ਤੋਂ ਵਧੇਰੇ ਵਿਦਿਆਰਥੀ ਕੌਮੀ ਅਤੇ ਬਹੁ ਕੌਮੀ ਕੰਪਨੀਆਂ ਵਿੱਚ ਰੁਜ਼ਗਾਰ ਹਾਸਿਲ ਕਰਨ ਵਿੱਚ ਕਾਮਯਾਬ ਰਹੇ ਹਨ।ਸਮਾਗਮ ਦੌਰਾਨ ਮੁੱਖ ਮਹਿਮਾਨ ਵੱਲੋਂ ਚੰਡੀਗੜ• ਪੌਲੀਟੈਕਨਿਕ ਕਾਲਜ ਘੜੂੰਆਂ ਦੇ ਕਾਬਿਲ ਵਿਦਿਆਰਥੀਆਂ ਜਿਨਾਂ• ਵੱਲੌਂ ਪੜਾਈ, ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਸੂਬਾਂ ਪੱਧਰ'ਤੇ ਮੱਲ•ਾਂ ਮਾਰੀਆਂ ਗਈਆਂ ਨੂੰ ਕੈਸ਼ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।ਵਫ਼ਦ ਵੱਲੋਂ ਕਾਲਜ ਵਿੱਚ ਸਥਾਪਿਤ ਪ੍ਰਯੋਗਸ਼ਾਲਾਵਾਂ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਉਨ•ਾਂ ਵੱਲੋਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਉਪਕਰਨ, ਮਸ਼ੀਨਾਂ ਦਾ ਨਿਰੀਖਣ ਕੀਤਾ ਗਿਆ, ਉੱਥੇ ਹੀ ਭਰਤੀ ਲਈ ਆਈਆਂ ਵੱਖੋ ਵੱਖ ਇੰਜੀਨੀਅਰਿੰਗ ਕੰਪਨੀਆਂ ਦੇ ਅਧਿਕਾਰੀਆਂ ਨਾਲ ਵੀ ਵਿਚਾਰਕ ਸਾਂਝ ਪਾਈ ਗਈ।