ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਾ ਨਤੀਜਾ ਐਲਾਨਿਆ
Ø ਪੀਐਸਟੀਈਟੀ-1 'ਚੋਂ 28.87 ਤੇ ਪੀਐਸਟੀਈਟੀ-2 'ਚੋਂ 35.14 ਪ੍ਰਤੀਸ਼ਤ ਪਾਸ ਨਤੀਜਾ
ਐੱਸ.ਏ.ਐੱਸ. ਨਗਰ 13 ਅਪ੍ਰੈਲ ( ) ਸਕੂਲ ਸਿੱਖਿਆ ਵਿਭਾਗ ਵੱਲੋਂ 25 ਫਰਵਰੀ ਨੂੰ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀਐਸਟੀਈਟੀ) ਦਾ ਨਤੀਜਾ ਘੋਸ਼ਿਤਕਰ ਦਿੱਤਾ ਗਿਆ ਹੈ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਫਰਵਰੀ ਨੂੰਕਰਵਾਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਵਿੱਚ ਕੁੱਲ 48849 ਪ੍ਰੀਖਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ 'ਚੋਂ 14105 (28.87 ਪ੍ਰਤੀਸ਼ਤ) ਪ੍ਰੀਖਿਆਰਥੀ ਪਾਸਹੋਏ ਹਨ| ਇਸੇ ਤਰ੍ਹਾਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 ਵਿੱਚ ਕੁੱਲ 123856 ਪ੍ਰੀਖਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ 'ਚੋਂ 43523 (35.14 ਪ੍ਰਤੀਸ਼ਤ)ਪ੍ਰੀਖਿਆਰਥੀ ਪਾਸ ਹੋਏ ਹਨ|
ਸਿੱਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਨਾ ਚੌਧਰੀ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਹਨ|
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਟੈਸਟ ਦੇ ਆਯੋਜਨ 'ਚ ਸ਼ਾਮਿਲ ਸਮੂਹ ਅਧਿਕਾਰੀਆਂ, ਸਹਿਯੋਗੀਆਂ ਤੇ ਕਰਮਚਾਰੀਆਂ ਨੂੰ ਸਫਲਤਾ ਪੂਰਵਕ ਕੰਮਨੇਪਰੇ ਚੜ੍ਹਣ ਤੇ ਵਧਾਈ ਦਿੱਤੀ| ਜਿਕਰਯੋਗ ਹੈ ਕਿ ਭਵਿੱਖ 'ਚ ਸਿੱਖਿਆ ਵਿਭਾਗ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਦਸੰਬਰ ਦੇ ਦੂਜੇ ਐਤਵਾਰ ਕਰਵਾਉਣ ਦਾ ਫੈਸਲਾਕੀਤਾ ਹੈ ਜਿਸ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ| ਹੁਣ ਪੀਐਸਟੀਈਟੀ 'ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀ ਆਪਣੀ ਤਿਆਰੀ ਪਹਿਲਾਂ ਤੋਂ ਹੀ ਯੋਜਨਾਬੱਧ ਢੰਗਨਾਲ ਕਰ ਸਕਿਆ ਕਰਨਗੇ|