ਚੰਡੀਗੜ੍ਹ 03 ਅਪ੍ਰੈਲ 2018: ਚੰਡੀਗੜ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ੨੦੧੭-੧੮ ਦੌਰਾਨ ਪੁਰਸ਼ ਅਤੇ ਮਹਿਲਾ ਦੋਨਾਂ ਸ਼੍ਰੇਣੀਆਂ ਵਿੱਚ ਰਿਕਾਰਡ ੨੩ ਤਮਗੇ ਜਿੱਤਕੇ ਜਿੱਤ ਕੇ ਇਤਿਹਾਸ ਸਿਰਜਿਆ ਹੈ, ਜਿਸ ਬਦੌਲਤ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਭਾਗ ਲੈਣ ਦੇ ਬਾਵਜੂਦ ਘੜੂੰਆਂ ਯੁਨੀਵਰਸਿਟੀ ਨੇ ਦੂਜੇ ਰਨਰ ਅੱਪ ਦੀ ਸਥਿੱਤੀ ਹਾਸਿਲ ਕਰਕੇ ਚੰਗੀ ਵਾਹਵਾ ਖੱਟੀ ਹੈ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਮੇਜ਼ਬਾਨੀ ਵਿੱਚ ਹੋਈ ਇਸ ਏਆਈਯੂ ਚੈਂਪੀਅਨਸ਼ਿਪ ਦੌਰਾਨ ੪੭ ਤੋਂ ਵੱਧ ਭਾਰਤੀ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ, ਇਹਨਾਂ ਵਿੱਚ ਸੀਯੂ ਟੀਮ ਨੇ ੫ ਚਾਂਦੀ ਅਤੇ ੫ ਕਾਂਸੀ ਤਮਗੇ ਪੁਰਸ਼ ਮੁਕਾਬਲਿਆਂ ਵਿੱਚ, ਜਦਕਿ ੬ ਚਾਂਦੀ ਅਤੇ ੭ ਕਾਂਸੀ ਦੇ ਤਮਗੇ ਮਹਿਲਾ ਮੁਕਾਬਲਿਆਂ ਵਿੱਚ ਜਿੱਤੇ ਹਨ।
ਚੰਡੀਗੜ ਯੂਨੀਵਰਸਿਟੀ ਦੇ ਜੇਤੂ ਖਿਡਾਰੀਆਂ (ਪੁਰਸ਼) ਵਿੱਚੋਂ ਰਿੰਕੂ ਨੇ ਫੁੱਲ ਕਾਂਟੈਕਟ ਮੁਕਾਬਲੇ ਦੇ ੫੭ ਕਿਲੋਗ੍ਰਾਮ ਵਰਗ ਵਿੱਚ, ਕਿੱਕ ਲਾਈਟ ਮੁਕਾਬਲਿਆਂ ਦੇ ੫੭ ਕਿਲੋਗ੍ਰਾਮ ਵਰਗ ਵਿੱਚ ਯੁਵਰਾਜ ਨੇ, ੬੩ ਕਿਲੋਗ੍ਰਾਮ ਵਰਗ ਵਿੱਚ ਰਾਹੁਲ ਬਹਾਦੁਰ ਨੇ, ਲੋਅ ਕਿੱਕ ਮੁਕਾਬਲਿਆਂ ਦੇ ੫੭ ਕਿਲੋਗ੍ਰਾਮ ਵਰਗ ਵਿੱਚ ਹਰਸ਼ਿਤ ਪਰੇਤਾ ਨੇ, ੯੧ ਕਿਲੋਗ੍ਰਾਮ ਵਰਗ ਵਿੱਚ ਵਿਪਿਨ ਨੇ ਚਾਂਦੀ ਦੇ ਤਮਗੇ ਉੱਪਰ ਆਪਣਾ ਨਾਮ ਦਰਜ ਕੀਤਾ।ਟੂਰਨਾਮੈਂਟ ਦੌਰਾਨ ਕਾਂਸੇ ਦਾ ਤਮਗਾ ਜਿੱਤਣ ਵਾਲਿਆਂ ਵਿੱਚ ਪੁਆਇੰਟ ਫਾਈਟਿੰਗ ਦੇ ੬੯ ਕਿਲੋਗ੍ਰਾਮ ਵਰਗ ਵਿੱਚ ਤਸੇਰਿੰਗਵਗਨਿਆਲ, ੬੩ ਕਿਲੋਗ੍ਰਾਮ ਵਰਗ ਵਿੱਚ ਅਨੁਭਵ ਦੀਕਸ਼ਿਤ, ੮੪ ਕਿਲੋਗ੍ਰਾਮ ਵਰਗ ਵਿੱਚ ਵਿਕਾਸ ਕੁਮਾਰ ਨੇਤਮ, ਅਤੇ ਲੋਅ ਕਿੱਕ ਮੁਕਾਬਲਿਆਂ ਦੇ ੮੧ ਕਿਲੋਗ੍ਰਾਮ ਵਰਗ ਵਿੱਚ ਜਸਵਿੰਦਰ ਸਿੰਘ, ੯੧ ਕਿਲੋਗ੍ਰਾਮ ਵਰਗ ਵਿੱਚ ਹਰਮਨਦੀਪ ਸਿੰਘ ਦੇ ਨਾਮ ਸ਼ਾਮਿਲ ਹਨ।
ਟੂਰਨਾਮੈਂਟ ਦੇ ਮਹਿਲਾ ਮੁਕਾਬਲਿਆਂ ਵਿੱਚ ਪੁਆਇੰਟ ਫਾਈਟਿੰਗ ਦੇ ੫੫ ਕਿੱਲੋਗ੍ਰਾਮ ਵਰਗ ਵਿੱਚ ਹਰਜਿੰਦਰ ਕੌਰ, ਕਿੱਕ ਲਾਈਟ ਮੁਕਾਬਲਿਆਂ ਵਿੱਚ ਰਾਜਵਿੰਦਰ ਕੌਰ ਨੇ ੫੦ ਕਿਲੋਗ੍ਰਾਮ ਵਰਗ ਵਿੱਚ, ਵਰਸ਼ਾ ਬੇਲਵਾਲ ਨੇ ੫੫ ਕਿਲੋਗ੍ਰਾਮ ਵਰਗ ਵਿੱਚ, ਰਕਸ਼ਾ ਗੋਸਵਾਮੀ ਨੇ ੪੮ ਕਿਲੋ ਤੱਕ ਦੇ ਮੁਕਾਬਲੇ ਵਿੱਚ, ਫੁੱਲ ਕਾਂਟੈਕਟ ਮੁਕਾਬਲੇ ਵਿੱਚ ੫੬ ਕਿਲੋਗ੍ਰਾਮ ਤੋ ਘੱਟ ਭਾਰ ਵਾਲੇ ਵਰਗ ਵਿੱਚ ਪ੍ਰਿਯੰਕਾ ਰਾਣੀ ਨੇ ਅਤੇ ੭੦ ਕਿਲੋਗ੍ਰਾਮ ਤੋ ਵਧੇਰੇ ਭਾਰ ਵਾਲੇ ਮੁਕਾਬਲੇ ਵਿੱਚ ਜਯੋਤੀ ਨੇ ਚਾਂਦੀ ਦਾ ਤਮਗਾ ਜਿੱਤਿਆ।ਕਾਂਸੀ ਦੇ ਤਮਗਾ ਜਿੱਤਣ ਵਾਲੀਆਂ ਖਿਡਾਰਨਾਂ ਵਿੱਚ ੭੦ ਕਿਲੋਗ੍ਰਾਮ ਤੋ ਵਧੇਰੇ ਭਾਰ ਵਾਲੇ ਕਿੱਕ ਲਾਈਟ ਮੁਕਾਬਲੇ ਵਿੱਚ ਰਾਖੀ, ੫੬ ਕਿਲੋਗ੍ਰਾਮ ਵਰਗ ਵਿੱਚ ਰਾਧਿਕਾ ਤੋਮਰ, ੭੦ ਕਿਲੋਗ੍ਰਾਮ ਵਰਗ ਵਿੱਚ ਸਿਮਰਨ ਕੌਰ, ਫੁੱਲ ਕਾਂਟੈਕਟ ਮੁਕਾਬਲੇ ਦੇ ੭੦ ਕਿਲੋਗ੍ਰਾਮ ਵਰਗ ਵਿੱਚ ਜਸਮੀਤ ਕੌਰ, ਪੁਆਇੰਟ ਫਾਈਟਿੰਗ ਦੇ ੭੦ ਕਿਲੋਗ੍ਰਾਮ ਤੋਂ ਵਧੇਰੇ ਭਾਰ ਵਾਲੇ ਮੁਕਾਬਲੇ ਵਿੱਚ ਸੋਨੀਆ ਬੱਟਨ, ੭੦ ਕਿਲੋਗ੍ਰਾਮ ਤੱਕ ਦੇ ਮੁਕਾਬਲੇ ਵਿੱਚ ਸੁਪ੍ਰਿਯਾ ਅਤੇ ੫੦ ਕਿਲੋਗ੍ਰਾਮ ਤੋਂ ਹੇਠਾਂ ਤੱਕ ਦੇ ਮੁਕਾਬਲੇ ਵਿੱਚ ਰਿਆ ਨਹਿਰਾ ਨੇ ਇਹ ਕਾਮਯਾਬੀ ਹਾਸਿਲ ਕੀਤੀ।
ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਸਤਨਾਮ ਸਿੰਘ ਸੰਧੂ, ਚਾਂਸਲਰ, ਚੰਡੀਗੜ• ਯੂਨੀਵਰਸਿਟੀ ਨੇ ਕਿਹਾ, ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸੀਯੂ ਟੀਮ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਆਪਣੀ ਮਿਹਨਤ ਸਦਕਾ ਵੱਡੀ ਗਿਣਤੀ ਵਿੱਚ ਤਮਗੇ ਜਿੱਤੇ ਹਨ।ਵਿਦਿਆਰਥੀ ਜੀਵਨ ਵਿੱਚ ਖੇਡਾਂ ਦੇ ਮਹੱਤਵ ਨੂੰ ਸਮਝਦੇ ਹੋਏ ਚੰਡੀਗੜ ਯੁਨੀਵਰਸਿਟੀ ਖਿਡਾਰੀਆਂ ਨੂੰ ਵਜੀਫੇ ਅਤੇ ਚੰਗੀਆਂ ਸਹੂਲਤਾਂ ਪ੍ਰਧਾਨ ਕਰ ਰਹੀ ਹੈ ਤਾਂ ਜੋ ਅਗਲੇਰੀ ਪੀੜੀ ਲਈ ਸ਼ਾਨਦਾਰ ਖਿਡਾਰੀ ਪੈਦਾ ਕੀਤੇ ਜਾ ਸਕਣ।