← Go Back
ਨਕਲ ਰੋਕਣ ਲਈ ਸਖ਼ਤੀ- ਇੱਕ ਸਕੂਲ ਦੀ ਮਾਨਤਾ ਖ਼ਤਮ -6 ਹੋਰਨਾਂ ਨੂੰ ਨੋਟਿਸ- ਇੱਕ ਅਧਿਕਾਰੀ ਦਾ ਤਬਾਦਲਾ ਚੰਡੀਗੜ੍ਹ , 2 ਮਾਰਚ , 2018 : ਤਰਨ ਤਾਰਨ ਜ਼ਿਲ੍ਹੇ ਦੇ ਇਮਤਿਹਾਨ ਕੇਂਦਰਾਂ ਤੇ ਵੱਡੇ ਪੱਧਰ ਤੇ ਨਕਲ ਦੀਆਂ ਖ਼ਬਰਾਂ ਦੀ ਪੜਤਾਲ ਤੋਂ ਬਾਅਦ ਸਿੱਖਿਆ ਮਹਿਕਮੇ ਨੇ ਸਖ਼ਤ ਕਾਰਵਾਈ ਸ਼ੁਰੂ ਕੀਤੀ ਹੈ . ਇਸ ਅਧੀਨ ਵਲਟੋਹਾ ਦੇ ਦਸਮੇਸ਼ ਸਕੂਲ ਦੀ ਮਾਨਤਾ ਖ਼ਤਮ ਕਰ ਦਿੱਤੀ ਗਈ ਹੈ ਅਤੇ 6 ਹੋਰਨਾਂ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ . ਇਸੇ ਤਰ੍ਹਾਂ ਨਕਲ ਵਿਚ ਮਦਦ ਕਰਨ ਦੇ ਦੋਸ਼ ਹੇਠ ਤਰਨ ਤਾਰਨ ਦੇ ਡਿਪਟੀ ਡੀ ਈ ਓ ਪਰਮਜੀਤ ਸਿੰਘ ਨੂੰ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਹੈ . ਜ਼ਿਕਰ ਕੀਤੇ 7 ਸਕੂਲਾਂ ਦੀ ਸੂਚੀ ਇਸ ਪ੍ਰਕਾਰ ਹੈ :
Total Responses : 928