ਜ਼ਿਲ੍ਹਾ ਪੱਧਰੀ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਜ਼ਿਲ੍ਹਾ ਸਿੱਕਿਆ ਅਫਸਰ ਬਵਨੋਦ ਕੁਮਾਰ।
ਨਵਾਂ ਸ਼ਹਿਰ 13 ਫਰਵਰੀ 2018 :
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਲਿਆਉਣ ਹਿੱਤ ਆਰੰਭ ਕੀਤੀ ਗਈ " ਪੜੋ ਪੰਜਾਬ-ਪੜਾਓ ਪੰਜਾਬ" ਮੁਹਿੰਮ ਤਹਿਤ ਜਿਲ੍ਹਾ ਸਿੱਖਿਆ ਅਫਸਰ ਵਿਨੋਦ ਕੁਮਾਰ ਦੀ ਅਗੁਵਾਈ ਵਿੱਚ ਵਿਦਿਆਰਥੀਆਂ ਦੇ ਅੰਗ੍ਰੇਜੀ ਵਿਸ਼ੇ ਦੇ ਜਿਲ੍ਹਾ ਪੱਧਰੀ ਮੁਕਾਬਲੇ ਸਸਸਸ ਨਵਾਂਸ਼ਹਿਰ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੀਆਂ 08 ਟੀਮਾਂ ਨੇ ਭਾਗ ਲਿਆ। ਅੰਗ੍ਰੇਜੀ ਵਿਸ਼ੇ ਦੇ ਜਿਲ੍ਹਾ ਮੈਂਟਰ (ਡੀ.ਐਮ) ਵਰਿੰਦਰ ਸਿੰਘ ਬੰਗਾ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਅੰਗ੍ਰੇਜੀ ਵਿਸ਼ੇ ਦੀ ਪੜਾਈ ਵਿੱਚ ਗੁਣਾਤਮਕ ਸੁਧਾਰ ਲਿਆਉਣ , ਸ਼ਬਦ ਭੰਡਾਰ ਵਿੱਚ ਵਾਧਾ ਕਰਨ ਹਿੱਤ ਅੰਗ੍ਰੇਜੀ ਵਿਸ਼ੇ ਦੇ ਸਟੇਟ ਕੋਆਰਡੀਨੇਟਰ ਹਰਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ 1000 ਸ਼ਬਦ ਯਾਦ ਕਰਨ ਦਾ ਟੀਚਾ ਦਿੱਤਾ ਗਿਆ ਸੀ।
ਇਸ ਤਹਿਤ ਸਕੂਲਾਂ ਵਿੱਚ 1000 ਸ਼ਬਦਾਂ ਦੇ ਭੰਡਾਰ ਅਤੇ ਇਸ ਦੇ ਨਾਲ ਸਬੰਧਤ ਕਿਰਿਆਵਾਂ - ਸ਼ਬਦ-ਅਰਥ, ਸਪੈਲਿੰਗ,ਮਿਸਿੰਗ ਵਰਡ, ਜੰਬਲਡ ਵਰਡ . ਅੰਤਾਕਸ਼ਰੀ ਆਦਿ ਦੇ ਆਧਾਰ ਤੇ ਵਿਦਿਆਰਥੀਆਂ ਦੀ ਅੰਗ੍ਰੇਜੀ ਵਿਸ਼ੇ ਦੀ ਪੜਾਈ ਵਿੱਚ ਸੁਧਾਰ ਲਿਆਉਣ ਦੇ ਉਪਰਾਲੇ ਕੀਤੇ ਗਏ। ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਬਲਾਕ ਸੜੋਆਂ ਦੀ ਟੀਮ - ਮੁਸਕਾਨ, ਪਰਮਿੰਦਰ ਕੌਰ , ਅਮਿਤਾ (ਸਸਸਸ ਬਛੋੜੀ) ਨੇ ਪਹਿਲਾ , ਬਲਾਕ ਨਵਾਂਸ਼ਹਿਰ-2 ਦੀ ਟੀਮ - ਬਲਜੀਤ ਕੌਰ, ਮੁਸਕਾਨ, ਪ੍ਰਿਆ(ਸਸਸਸ ਕਾਹਮਾ) ਨੇ ਦੂਜਾ ਅਤੇ ਬਲਾਕ ਨਵਾਂਸ਼ਹਿਰ-1 ਦੀ ਟੀਮ - ਰੋਹਨ,ਮਾਨਵਪਰੀਤ ਬਾਲੀ, ਜਸਪ੍ਰੀਤ ਕੌਰ ( ਸਹਸ ਅਲਾਚੌਰ) ਨੇ ਤੀਜਾ ਸਥਾਨ ਹਾਸਿਲ ਕੀਤਾ। ਵੱਖ-ਵੱਖ ਕਿਰਿਆਵਾਂ ਦੇ ਓਪਨ ਮੁਕਾਬਲੇ ਵਿੱਚ ਅੰਜਲੀ (ਸਹਸ ਸੈਦਪੁਰ ਕਲਾਂ), ਸੰਜਨਾ( ਸਮਿਸ ਬਾਹੜੋਵਾਲ), ਆਮਨਾ( ਸਸਸਸ ਨਵਾਂਸ਼ਹਿਰ),ਸ਼ਿਵਾਨੀ(ਸਸਸਸ ਬਛੋਵੀ) ਨੇ ਵਧੀਆ ਕਾਰਗੁਜਾਰੀ ਦਿਖਾਈ। ਜਿਲ੍ਹਾ ਸਿੱਖਿਆ ਅਫਸਰ ਵਿਨੋਦ ਕੁਮਾਰ ਨੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਹਨਾਂ ਜੇਤੂ ਰਹੀਆਂ ਟੀਮਾਂ ਨੂੰ ਸਨਮਾਨਿਤ ਕੀਤਾ।ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜਿਲ੍ਹਾ ਸਿੱਖਿਆ ਅਫਸਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਸਿੱਖਿਆ ਵਿੱਚ ਮਿਆਰੀ ਸੁਧਾਰ ਲਿਆਉਣ ਹਿੱਤ ਆਰੰਭ ਕੀਤੇ ਗਏ ਵੱਖ-ਵੱਖ ਪ੍ਰੌਜੈਕਟਾਂ ਨੂੰ ਸਹੀ ਅਰਥਾਂ ਵਿੱਚ ਅਮਲੀ ਜਾਮਾ ਪਹਿਨਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਡਾਇਟ ਨੌਰਾ, ਪ੍ਰਮੋਦ ਭਾਰਤੀ ਮੈਂਬਰ ਜਿਲ੍ਹਾ ਸਿੱਖਿਆ ਸੁਧਾਰ ਟੀਮ, ਬਲਾਕ ਮੈਂਟਰ ਜਸਵਿੰਦਰ ਸਿੰਘ ਸੱਧੂ ,ਰਾਮ ਕਿਸ਼ਨ, ਰਾਜਪਾਲ, ਅਵਿਨਾਸ਼ ਕੁਮਾਰ, ਨਿਰਮਲ ਰਾਮ, ਠਾਕੁਰ ਦਾਸ, ਸੁਰਜੀਤ ਸਿੰਘ( ਗੋਬਿੰਦਪੁਰੀ), ਨਰਿੰਦਰ ਕੁਮਾਰ , ਐਨ.ਜੀ.ਓ ਪ੍ਰਥਮ ਤੋਂ ਆਏ ਪ੍ਰਤੀਨਿਧੀ ਤਜਿੰਦਰ ਸਿੰਘ, ਨੀਲਮ, ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕ - ਸੰਦੀਪ ਸਿੰਘ, ਨਵਜੋਤ ਸਿੰਘ, ਓਮਪ੍ਰਕਾਸ਼, ਸਤਵੀਰ ਸਿੰਘ, ਸੋਨਿਆ ਰਾਣੀ, ਮਨਵੀਰ ਕੌਰ, ਕੇਵਲ ਰਾਮ, ਅਮਿਤ ਕੁਮਾਰ, ਦਲਵੀਰ ਸਿੰਘ, ਵਰਿੰਦਰ, ਬਰਜਿੰਦਰ ਸਿੰਘ ਆਦਿ ਹਾਜਰ ਸਨ।