ਜਲੰਧਰ/ਕਪੂਰਥਲਾ 12 ਨਵੰਬਰ 2017: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਕਪੂਰਥਲਾ ਵੱਲੋਂ ਪਹਿਲੀ ਵਾਰ ਯੂਨੀਵਰਸਿਟੀ ਦੇ ਪੀ.ਆਈ.ਐਮ.ਟੀ. ਕਾਲਜ, ਖੰਨਾ ਵਿਖੇ ਹੋਏ ਖੇਤਰੀ ਯੁਵਕ ਮੇਲੇ ਵਿਚ ਹਿੱਸਾ ਲਿਆ ਗਿਆ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਅੱਠ ਮੈਡਲ ਪ੍ਰਾਪਤ ਕਰਕੇ ਯੂਨੀਵਰਸਿਟੀ ਕੈਂਪਸ ਦਾ ਮਾਣ ਵਧਾਇਆ ਹੈ। ਦੂਜੇ ਪਾਸੇ ਸ਼੍ਰੀ ਸਾਈਂ ਕੈਪਸ ਬਧਾਨੀ (ਪਠਾਨਕੋਟ) ਵਿਖੇ ਹੋਏ ਇੰਟਰ ਜੋਨਲ (ਨੋਰਥ ਜ਼ੋਨ) ਯੂਥ ਫੈਸਟੀਵਲ ਵਿਚ ਵੀ ਯੂਨੀਵਰਸਿਟੀ ਦੇ ਸ਼੍ਰੀ ਅੰਮ੍ਰਿਤਸਰ ਕੈਪਸ ਵੱਲੋਂ 09 ਮੈਡਲ ਜਿੱਤੇ ਗਏ ਹਨ!
ਯੂਨੀਵਰਸਿਟੀ ਕੈਂਪਸ ਕਪੂਰਥਲਾ ਦੇ ਅਪੂਰਵ ਸਲਾਰੀਆ ਨੇ ਕੋਲਾਜ ਵਿਚ ਪਹਿਲਾ ਸਥਾਨ, ਕੋਮਲ ਨੇ ਸਿਰਜਣਾਤਮਕ ਲੇਖਣੀ ਵਿਚ ਪਹਿਲਾ ਸਥਾਨ, ਸ਼ਿਲਪਾ ਜੱਸਲ ਨੇ ਮਿਮੇਕਰੀ ਵਿਚ ਦੂਜਾ ਸਥਾਨ, ਸਾਰਾਂਸ ਅਰੋੜਾ ਨੇ ਪੋਸਟਰ ਮੇਕਿੰਗ ਵਿਚ ਦੂਜਾ ਸਥਾਨ, ਯਸ਼ਪ੍ਰੀਤ ਸਿੰਘ ਨੇ ਆਨ ਦਾ ਸਪੌਟ ਪੇਂਟਿੰਗ ਵਿਚ ਦੂਜਾ ਸਥਾਨ, ਗੁਰਕਮਲ ਕੌਰ ਨੇ ਕਲਾਸੀਕਲ ਵੋਕਲ (ਸੋਲੋ) ਵਿਚ ਦੂਜਾ ਸਥਾਨ, ਅੰਕੁਰ, ਧੀਰਜ ਤੇ ਕਪਿਲ ਨੇ ਕੁਇਜ ਵਿਚ ਵਿਚ ਦੂਜਾ ਸਥਾਨ ਅਤੇ ਹਿਮਾਸ਼ੂ ਤੇ ਸ੍ਰਿਸ਼ਟੀ ਨੇ ਡੀਬੇਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼੍ਰੀ ਅੰਮ੍ਰਿਤਸਰ ਕੈਪਸ ਦੇ ਨਵਨੀਤ ਨੇ ਮਹਿੰਦੀ ਵਿਚ ਗੋਲ੍ਡ, ਪੋਸਟਰ ਮੈਕਿੰਗ ਵਿਚ ਜੋਬਨਜੀਤ ਨੇ ਸਿਲਵਰ, ਗਿੱਦਾ ਤੇ ਭੰਗੜਾ ਟੀਮ ਨੇ ਬਰੌਂਜ਼, ਇਲੁਕੇਸ਼ਨ ਵਿਚ ਸ਼ਿਵਮ ਨੇ ਬਰੌਂਜ਼, ਕੁਇਜ਼ ਮੈਂ ਅੰਕਿਤ, ਰੁਦਰ ਤੇ ਰਿਸ਼ਵ ਨੇ ਸਿਲਵਰ, ਕਰੀਏਟਿਵ ਰਾਈਟਿੰਗ ਵਿਚ ਅੰਕਿਤ ਨੇ ਸਿਲਵਰ, ਕਰੀਏਟਿਵ ਰਾਈਟਿੰਗ ਸਟੋਰੀ ਵਿਚ ਪ੍ਰੀਤਿਕਾ ਨੇ ਸਿਲਵਰ, ਲਾਈਟ ਵੋਕਲ ਇੰਡੀਅਨ ਵਿਚ ਹਰਪ੍ਰੀਤ ਕੌਰ ਨੇ ਬਰੌਂਜ਼ ਮੈਡਲ ਹਾਸਿਲ ਕੀਤਾ!
ਇਸ ਮੌਕੇ ਯੂਨੀਵਰਸਿਟੀ ਕੈਂਪਸ ਦੀ ਜੇਤੂ ਟੀਮ ਨੂੰ ਮੁਖਾਤਿਬ ਹੁੰਦਿਆਂ ਯੂਨੀਵਰਸਿਟੀ ਦੇ ਡੀਨ ਯੋਜਨਾ ਤੇ ਬਾਹਰਵਰਤੀ ਪ੍ਰੋਗਰਾਮ ਡਾ. ਐਨ.ਪੀ. ਸਿੰਘ ਨੇ ਕਿਹਾ ਕਿ ਸਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਾਜ਼ਮੀ ਹਨ। ਇਹ ਗਤੀਵਿਧੀਆਂ ਉਨ੍ਹਾਂ ਨੂੰ ਆਪਸੀ ਸਹਿਯੋਗ ਅਤੇ ਸਮਾਜ ਲਈ ਕੁਝ ਕਰ ਗੁਜ਼ਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੁਆਰਾ ਜਿੱਥੇ ਵਿਦਿਆਰਥੀਆਂ ਨੂੰ ਸਿੱਖਿਆ ਸੰਬੰਧੀ ਅਤਿ ਆਧੁਨਿਕ ਢਾਂਚਾਗਤ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ, ਉੱਥੇ ਸਭਿਆਚਾਰਕ ਤੇ ਐਨ.ਐਸ.ਐਸ. ਵਰਗੀਆਂ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵੱਖ-ਵੱਖ ਗਤੀਵਿਧੀਆਂ ਵਿਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਸੁਖਬੀਰ ਸਿੰਘ ਵਾਲੀਆ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਭਿਆਚਾਰਕ ਟੀਮ ਦੀਆਂ ਪ੍ਰਾਪਤੀਆਂ ਨਾਲ ਯੂਨੀਵਰਸਿਟੀ ਦਾ ਮਾਣ ਵਧਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸ਼ਖਸੀਅਤ ਦੇ ਸਰਬਪੱਖੀ ਵਿਕਾਸ ਲਈ ਸਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਸਭਿਆਚਾਰਕ ਟੀਮ ਦੁਆਰਾ ਕੋਲਾਜ ਅਤੇ ਸਿਰਜਣਾਤਮਕ ਲੇਖਣੀ ਦੀ ਵੰਨਗੀ ਵਿਚ ਪਹਿਲਾ ਸਥਾਨ, ਮਿਮੇਕਰੀ, ਪੋਸਟਰ, ਕੁਇਜ਼, ਪੇਂਟਿੰਗ, ਕਲਾਸੀਕਲ ਵੋਕਲ ਦੀ ਵੰਨਗੀ ਵਿਚ ਦੂਸਰਾ ਸਥਾਨ ਅਤੇ ਡੀਬੇਟ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਯੂਨੀਵਰਸਿਟੀ ਦੀ ਸਭਿਆਚਾਰਕ ਕਮੇਟੀ ਦੇ ਚੇਅਰਮੈਨ ਡਾ. ਰਾਜੀਵ ਚੌਹਾਨ ਨੇ ਕਿਹਾ ਕਿ ਯੂਨੀਵਰਸਿਟੀ ਦੀ ਇਹ ਟੀਮ ਆਉਣ ਵਾਲੇ ਦਿਨਾਂ ਵਿਚ ਇੰਟਰ ਜ਼ੋਨਲ ਯੁਵਕ ਮੇਲੇ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੇ ਇਹ ਵਿਦਿਆਰਥੀ ਇੰਟਰ ਜ਼ੋਨਲ ਯੁਵਕ ਮੇਲੇ ਵਿਚ ਹੋਣ ਵਾਲੇ ਸਭਿਆਚਾਰਕ ਮੁਕਾਬਲਿਆਂ ਦੀਆਂ ਲਗਭਗ ਸਾਰੀਆਂ ਵੰਨਗੀਆਂ ਵਿਚ ਭਾਗ ਲੈ ਰਹੇ ਹਨ। ਇਸ ਮੌਕੇ ਯੂਨੀਵਰਸਿਟੀ ਦੇ ਵਿੱਤ ਅਧਿਕਾਰੀ ਡਾ. ਐਸ.ਕੇ. ਮਿਸ਼ਰਾ, ਯੂਨੀਵਰਸਿਟੀ ਦੇ ਸਭਿਆਚਾਰਕ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਅਤੇ ਯੂਨੀਵਰਸਿਟੀ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।