ਚੰਡੀਗੜ੍ਹ, 8 ਅਕਤੂਬਰ, 2017 : ਵਿਦਿਆਰਥੀਆਂ ਨੂੰ ਸੰਸਕਾਰਾਂ ਦੇ ਨਾਲ ਸਫ਼ਲਤਾ ਤੱਕ ਦਾ ਮਾਰਗ ਦਰਸ਼ਨ ਅਤੇ ਉਨਾਂ ਵਿੱਚ ਸੰਸਕਾਰ ਦੀ ਭਾਵਨਾਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸੈਕਟਰ 34 ਸਥਿਤ ਐਲਨ ਕੈਰੀਅਰ ਇੰਸਚੀਚਿਊਟ ਦੁਆਰਾ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ 'ਸੰਸਕਾਰ ਮਹਾਂਉਤਸਵ-2017' ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀ ਅਤੇ ਉਨਾਂ ਦੇ ਪਰਿਵਾਰਕ ਮੈਂਬਰ, ਐਲਨ ਕੈਰੀਅਰ ਇੰਸਚੀਚਿਊਟ ਦੇ ਡਾਇਰੈਕਟਰਾਂ ਅਤੇ ਸੀਨੀਅਰ ਫੈਕਲਿਟੀ ਮੈਂਬਰਾਂ ਤੋਂ ਇਲਾਵਾ ਸਮਾਜ ਦੇ ਪ੍ਰਸਿੱਧ ਵਿਅਕਤੀਆਂ ਦੇ ਨਾਲ-ਨਾਲ ਸਿਖਿਆਵਿਦਾਂ ਨੇ ਸ਼ਿਰਕਤ ਕਰਕੇ ਵੱਖ-ਵੱਖ ਸੱਭਿਆਚਾਰਕ, ਸੰਸਕਾਰਕ ਅਤੇ ਧਾਰਮਿਕ ਭਜਨ ਵਰਗੇ ਪ੍ਰੋਗਰਾਮਾਂ ਦਾ ਭਰਭੂਰ ਅਨੰਦ ਮਾਣਿਆ।
ਪ੍ਰੋਗਰਾਮ ਦੀ ਸ਼ੁਰੂਆਤ ਭਗਤੀ ਗੀਤਾਂ ਦੇ ਨਾਲ ਹੋਈ। ਇੰਸਚੀਚਿਊਟ ਦੇ ਡਾਇਰੈਕਟਰ ਗੋਵਿੰਦ ਮਾਹੇਸ਼ਵਰੀ ਨੇ ਗਣਪਤੀ ਵੰਦਨਾ ਦੇ ਨਾਲ ਭਜਨਾਂ ਦੀ ਸ਼ੁਰੂਆਤ ਕੀਤੀ। ਇਸਤੋਂ ਬਾਅਦ ਡਾਇਰੈਕਟਰ ਗੋਵਿੰਦ ਮਾਹੇਸ਼ਵਰੀ ਅਤੇ ਰਾਜੇਸ਼ ਮਾਹੇਸ਼ਵਰੀ ਨੇ ਇੱਕ ਤੋਂ ਬਾਅਦ ਇੱਕ ਭਗਤੀ ਭਜਨ ਪੇਸ਼ ਕੀਤੇ, ਜਿਨਾ ਉਤੇ ਵਿਦਿਆਰਥੀਆਂ ਦੇ ਝੂਮਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਝਾਂਕੀਆਂ ਅਤੇ ਆਕਰਸ਼ਕ ਨ੍ਰਿਤਯ ਦੇ ਵਿਚਕਾਰ ਫੁੱਲਾਂ ਦਾ ਜੰਮ ਕੇ ਮੀਂਹ ਵਰਿਆ। ਪ੍ਰੋਗਰਾਮ ਵਿੱਚ ਅਧਿਆਤਮ, ਭਗਤੀ, ਸੰਗਤੀ ਅਤੇ ਸੰਸਕਾਰ ਸੀ। ਇਥੇ ਭਗਵਾਨ ਵੇਂਕਟੇਸ਼ ਅਤੇ ਲਕਸ਼ਮੀ ਦੀ ਸ਼ਾਨਦਾਰ ਸਵਾਰੀ ਆਈ ਅਤੇ ਕਲਯਾਣਉਤਸਵ ਸ਼ੁਰੂ ਹੋਇਆ।
ਵਿਸ਼ਾਲ ਪੰਡਾਲ ਵਿੱਚ ਜਗਮਉਂਦੀ ਰੋਸ਼ਨੀ ਵਿੱਚ ਜਿਵੇਂ ਹੀ ਭਗਵਾਨ ਸ੍ਰੀ ਵੇਂਕਟੇਸ਼ ਦਾ ਦਿਵਿਆਕਲਿਆਣ ਉਤਸਵ ਸ਼ੁਰੂ ਹੋਇਆ, ਹਜਾਰਾਂ ਵਿਦਿਆਰਥੀ ਫੁੱਲਾਂ ਦੀ ਵਰਖਾ ਦਾ ਅਨੰਦ ਮਾਣਦੇ ਰਹੇ। ਭਗਵਾਨ ਵੇਂਕਟੇਸ਼ ਅਤੇ ਲਕਸ਼ੀਜੀ ਦੀ ਸ਼ਾਨਦਾਰ ਸਵਾਰੀ 'ਗਾਜੇ-ਬਾਜੇ ਦੇ ਨਾਲ ਆਈ ਅਤੇ ਭਗਤੀ ਭਜਨ ਗੂੰਜੇ। ਇਸ ਪਾਰੰਪਰਿਕ ਵਾਤਾਵਰਣ ਵਿੱਚ ਦੁਲਹੇ ਦੇ ਰੂਪ ਵਿੱਚ ਸਜੇ ਸੰਖ ਚਕਰਧਾਰੀ ਭਗਵਾਨ ਸ੍ਰੀਵੇਂਕਟੇਸ਼ ਦੀ ਇੱਕ ਝਲਕ ਦੇਖਣ ਦੇ ਲਈ ਭਾਰੀ ਭੀੜ ਉਮੜਦੀ ਰਹੀ। ਇਥੇ ਕਲਿਆਣਉਤਸਵ ਦੱਖਣ ਭਾਰਤ ਵਿੱਚ ਸ੍ਰੀ ਤਿਰੂਪਤੀ ਬਾਲਾਜੀ ਦਾ ਕਲਿਆਣਉਤਸਵ ਵੈਸ਼ਣਵ ਪਰੰਪਰਾ ਦੇ ਅਨੁਸਾਰ ਮਨਾਇਆ ਗਿਆ। ਇਸੇ ਤਰਜ ਉਤੇ ਭਗਵਾਨ ਲਕਸ਼ਮੀ-ਵੇਂਕਟੇਸ਼ ਦਾ ਵਿਆਹਉਤਸਵ ਮਾਂਗਲਿਕ ਢੰਗ ਨਾਲ ਹੋਇਆ। ਐਲਨ ਪਰਿਵਾਰ ਦੇ ਡਾਇਰੈਕਟਰ ਗੋਵਿੰਦ ਮਾਹੇਸ਼ਵਰੀ, ਰਾਜੇਸ਼ ਮਾਹੇਸ਼ਵਰੀ ਸਮੇਤ ਇੰਸਚੀਚਿਊਟ ਦੇ ਕਈਂ ਫੈਕੇਲਿਟੀ ਮੈਂਬਰ ਅਤੇ ਉਨਾਂ ਦੀਆਂ ਪਤਨੀਆਂ ਮੁੰਡੇ ਅਤੇ ਕੁੜੀ ਵਾਲੇ ਬਣੇ। ਗੋਵਿੰਦ ਮਾਹੇਸ਼ਵਰੀ ਨੇ ਇੱਕ ਤੋਂ ਬਾਅਦ ਇੱਕ ਭਜਨਾਂ ਦੀ ਅਜਿਹੀ ਰਸਭਿੰਨੀ ਛੇੜੀ ਕਿ ਸ਼ਹਿਰਵਾਸੀ ਮੰਤਰ ਮੁਗਧ ਹੋ ਕੇ ਨੱਚਣ ਲੱਗੇ।
ਇਹ ਪੰਜ ਲੱਛਣ ਅਪਨਾਉਣ ਵਿਦਿਆਰਥੀ:
ਇੱਥੇ ਸ੍ਰੀ ਝਾਲਰਿਯਾ ਪੀਠਾਧਿਪਤੀ ਜਗਦਗੁਰੂ ਰਾਮਾਨੁਜਾਚਾਰਿਆ ਸਵਾਮੀ ਜੀ ਸ੍ਰੀ ਧਨਸ਼ਿਆਮਚਾਰਿਆ ਜੀ ਮਹਾਂਰਾਜ ਨੇ ਕਿਹਾ ਕਿ ਵਿਦਿਆਰਥੀ ਰੂਪੀ ਕੱਚੀ ਮਿੱਟੀ ਦੇ ਗੁਰੂ ਰੂਪੀ ਕੁਮਾਹਰ ਹੀ ਸੱਚਾ ਆਕਾਰ ਦੇ ਸਕਦਾ ਹੈ। ਅਧਿਆਪਕ ਨੂੰ ਪੜਾਉਣ ਦਾ ਸ਼ਾਨਦਾਰ ਮੌਕਿਆ ਮਿਲਿਆ ਹੈ ਤਾਂ ਇਹ ਵੀ ਪ੍ਰਮਾਤਮਾ ਦੀ ਕ੍ਰਿਪਾ ਹੈ ਅਤੇ ਵਿਦਿਆਰਥੀ ਨੂੰ ਚੰਗੇ ਅਧਿਆਪਕ ਮਿਲੇ ਹਨ ਤਾਂ ਇਹ ਉਸ ਉਤੇ ਵੀ ਪ੍ਰਮਾਤਮਾ ਦੀ ਕ੍ਰਿਪਾ ਹੈ। ਸਾਨੂੰ ਪ੍ਰਮਾਤਮਾ ਵਿੱਚ ਧਿਆਨ ਲਗਾਉਣਾ ਹੈ, ਵਿਸ਼ਵਾਸ ਰੱਖਣਾ ਹੈ। ਵਿਅਿਦਾਰਥੀਆਂ ਨੂੰ ਸਫਲਤਾ ਦਾ ਮੰਤਰ ਦਿੰਦੇ ਹੋਏ ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੰਜ ਲੱਛਣ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਨੂੰ ਕਾਂ ਦੀ ਤਰਾਂ ਬੁੱਧੀਮਾਨ ਅਤੇ ਬਗੁਲੇ ਦੇ ਵਾਂਗ ਇਕਾਗਰ ਹੋਣਾ ਚਾਹੀਦਾ ਹੈ। ਸਵਾਨ ਦੇ ਬਰਾਬਰ ਸੰਤੁਲਿਤ ਨੀਂਦ ਲੈਣੀ ਚਾਹੀਦੀ ਹੈ ਅਤੇ ਸਾਤਵਿਕ ਭੋਜਨ ਲੈਣਾ ਚਾਹੀਦਾ ਹੇ ਅਤੇ ਘਰ ਦਾ ਮੋਹ ਤਿਆਗੋ ਅਤੇ ਟਿੱਚੇ ਦੇ ਪ੍ਰਤੀ ਸਮਰਪਿਤ ਹੋ ਜਾਓ। ਮਹਾਂਰਾਜਸ੍ਰੀ ਨੇ ਕਿਹਾ ਕਿ ਸਾਤਵਿਕ ਭੋਜਨ ਦੇ ਨਾਲ ਜੋ ਵਿਦਿਆ ਗ੍ਰਹਿਣ ਕਰਦੇ ਹਨ, ਉਹ ਲੰਬੇ ਸਮੇਂ ਤੱਕ ਤੁਹਾਡੇ ਕੋਲ ਰਹਿੰਦੀ ਹੈ। ਇਸ ਮੌਕੇ ਉਤੇ ਝਾਲਰਿਯਾ ਪੀਠ ਦੇ ਯੁਵਰਾਜ ਸਵਾਮੀ ਸ੍ਰੀ ਭੂਦੇਵਾਚਾਰਿਆ ਮਹਾਂਰਾਜ ਵੀ ਮੰਚ ਉਤੇ ਸਨ।