ਲਾਇਨਜ਼ ਕਲੱਬ ਖਰੜ ਸਿਟੀ ਦੇ ਅਹੁੱਦੇਦਾਰ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਦੇ ਬੱਚਿਆਂ ਦਾ ਸਨਮਾਨ ਕਰਦੇ ਹੋਏ।
ਖਰੜ, 6 ਅਕਤੂਬਰ, 2017 : ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਿਖੇ ਵਿਦਿਆਰਥੀਆਂ ਨੂੰ ਦੇਸ਼ ਦੀ ਸਵੱਛਤਾ ਬਾਰੇ ਜਾਗਰੂਕ ਕਰਨ ਲਈ 'ਸਵੱਛ ਭਾਰਤ ਪੋਸਟਰ ਮੇਕਿੰਗ ਮੁਕਾਬਲੇ' ਕਰਵਾਏ ਗਏ । ਕਲੱਬ ਦੇ ਪ੍ਰੋਜੈਕਟ ਚੇਅਰਮੈਨ ਪ੍ਰਿਤਪਾਲ ਸਿੰਘ ਲੋਗੀਆਂ, ਪੀ.ਡੀ.ਜੀ. ਪ੍ਰੀਤਕੰਵਲ ਸਿੰਘ ਵਲੋਂ ਸਕੂਲ ਦੇ ਬੱਚਿਆਂ ਨੂੰ ਸਵੱਛਤਾ ਬਾਰੇ ਜਾਣਕਾਰੀ ਦਿੱਤੀ ਗਈ ਕਿ ਅਸੀ ਆਪਣੇ ਏਰੀਆ ਦੀ ਸਵੱਛਤਾ ਰੱਖ ਸਕਦੇ ਹਾਂ। ਉਨ•ਾਂ ਦੱਸਿਆ ਕਿ ਸਕੂਲ ਦੇ 8ਵੀਂ ਕਲਾਸ ਅਤੇ 5ਵੀ,6ਵੀਂ,7ਵੀਂ ਦੇ ਵਿਦਿਆਰਥੀਆਂ ਨੂੰ ਦੋ ਭਾਗਾਂ ਵਿਚ ਵੰਡ ਕੇ ਇਹ ਮੁਕਾਬਲਾ ਕਰਵਾਇਆ ਗਿਆ। 8ਵੀਂ ਕਲਾਸ ਦੀ ਹਰਸ਼ਦੀਪ ਕੌਰ ਨੇ ਪਹਿਲਾਂ, ਸਿਮਰਨ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪੰਜਵੀਂ ਕਲਾਸ ਦੀ ਬਵਨੀਤ ਕੌਰ ਨੇ ਪਹਿਲਾਂ, 6ਵੀਂ ਕਲਾਸ ਦੀ ਜਸਲੀਨ ਕੌਰ ਨੇ ਦੂਸਰਾ, 7ਵੀਂ ਕਲਾਸ ਦੀ ਇਸਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ•ਾਂ ਪੰਜ ਵਿਦਿਆਰਥੀ, ਵਿਦਿਆਰਥਣਾਂ ਦਾ ਕਲੱਬ ਵਲੋਂ ਸਨਮਾਨ ਕੀਤਾ ਗਿਆ। ਭਾਗ ਲੈਣ ਵਾਲੇ ਬਾਕੀ ਵਿਦਿਆਰਥੀਆਂ ਨੂੰ ਹੌਸਲਾ ਅਫਜ਼ਾਈ ਲਈ ਪੈਨ ਵੰਡੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਫਸਟ ਪ੍ਰਧਾਨ ਪਰਮਪ੍ਰੀਤ ਸਿੰਘ, ਵਨੀਤ ਜੈਨ, ਡਾ. ਕੁਲਵਿੰਦਰ ਸਿੰਘ, ਪੰਕਜ ਚੱਢਾ, ਪਰਮਿੰਦਰ ਕੁਮਾਰ, ਹੇਮੰਤ ਸ਼ਰਮਾ, ਅਧਿਆਪਕ ਦਿਨੇਸ਼ ਕੁਮਾਰ, ਗੀਤਿਕਾ ਗੁਪਤਾ ਸਮੇਤ ਵਿਦਿਆਰਥੀ ਹਾਜ਼ਰ ਸਨ।