← Go Back
ਮੋਹਾਲੀ, 6 ਅਕਤੂਬਰ, 2017 : ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਿਜੀ (ਏਆਈਐਮਟੀ) ਦੀ ਵਿਦਿਆਰਥਣ ਫਰਹੀਨ ਐਜਾਜ ਨੇ ਮਹਾਰਾਜਾ ਰਣਜੀਤ ਸਿੰਘ-ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸ-ਪੀਟੀਯੂ) ਬਠਿੰੜ੍ਹਾ ਦੀ ਪੰਜਾਬ ਦੀ ਮੈਰਿਟ ਲਿਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਲੇਜ ਦਾ ਨਾਮ ਰੌਸ਼ਨ ਕੀਤਾ। ਗੋਜੀਬਾਗ ਸ਼੍ਰੀਨਗਰ ਦੀ ਰਹਿਣ ਵਾਲੀ ਫਰਹੀਨ ਐਜਾਜ ਸਪੁੱਤਰੀ ਐਜਾਜ ਅਹਿਮਦ ਦਰ ਨੇ ਐਮਆਰਐਸ-ਪੀਟੀਯੂ ਵੱਲੋਂ ਦਿਸੰਬਰ 2016 ਵਿੱਚ ਆਯੋਜਿਤ ਕਰਵਾਈਆਂ ਪ੍ਰੀਖੀਆਵਾਂ ਵਿੱਚ ਬੈਚਲਰ ਇਨ ਬਿਜਨੈਸ ਐਡਮਿਨਿਸਟਰੇਸ਼ਨ (ਬੀਬੀਏ) ਵਿੱਚ 9.48 ਐਸਜੀਪੀਏ ਹਾਸਿਲ ਕਰ ਕੇ ਐਮਆਰਐਸ-ਪੀਟੀਯੂ ਦੀ ਮੈਰਿਟ ਲਿਸਟ ਵਿੱਚ ਦੂਜਾ ਰੈਂਕ ਹਾਸਿਲ ਕੀਤਾ। ਆਰੀਅਨਜ਼ ਗਰੁੱਪ ਦੀ ਰਜਿਸਟਰਾਰ ਮਿਸ ਸੁੱਖਅਮਨ ਬਾਠ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਸਫਲਤਾ ਦਾ ਕਰੈਡਿਟ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਫੈਕਲਟੀ ਨੂੰ ਦਿੱਤਾ। ਇਹ ਵਰਨਣਯੋਗ ਹੈ ਕਿ ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਿਜੀ (ਏਆਈਐਮਟੀ) ਸਾਲ 2007 ਵਿੱਚ ਸ਼ੁਰੂ ਹੋਇਆ ਸੀ। ਆਰੀਅਨਜ਼ ਗਰੁੱਪ ਦੇ ਬੀਬੀਏ ਕੋਰਸ ਨੂੰ ਟਾਈਮਸ ਬੀਬੀਏ ਅੇਜੁਕੇਸ਼ਨ ਰੈਂਕਿੰਗ ਸਰਵੇ-2017 ਦੇ ਹਾਲੀਆਂ ਐਡੀਸ਼ਨ ਵਿੱਚ ਦੇਸ਼ ਦੇ ਬੀਬੀਏ ਇੰਸਟੀਚਿਊਟ ਵਿੱਚ 45ਵਾਂ ਬੀਬੀਏ ਇੰਸਟੀਚਿਊਟ ਦਾ ਰੈਂਕ ਹਾਸਿਲ ਕੀਤਾ ਹੈ।
Total Responses : 936