ਚੰਡੀਗੜ੍ਹ, 5 ਅਕਤੂਬਰ, 2017 : ਸਰਕਾਰੀ ਸਕੂਲਾਂ ਵਿਚ ਮਾਸਿਕ ਪ੍ਰੀਖਿਆ ਨੂੰ ਸਿਰਫ਼ ਉਪਚਾਰਿਕਤਾ ਸਮਝਣ ਅਤੇ ਨਕਲ ਕਰਾਉਣ ਵਾਲੇ ਅਧਿਆਪਕਾਂ ਤੇ ਸਕੂਲ ਇੰਚਾਰਜ ਦੀ ਹੁਣ ਖੈਰ ਨਹੀ। ਵਿਦਿਆਰਥੀਆਂ ਨੁੰ ਨਕਲ ਕਰਾ ਕੇ ਆਪਣੇ ਸਕੂਲ ਦਾ ਪ੍ਰੀਖਿਆ ਪਰਿਣਾਮ ਚੰਗਾ ਦਖਾਉਣ ਦੀ ਕੋਸ਼ਿਸ਼ ਕਰਨ ਵਾਲੇ ਸਕੂਲ ਇੰਚਾਰਜ ਜੇਕਰ ਨਿਰੀਖਣ ਦੇ ਦੌਰਾਨ ਫ਼ੜੇ ਗਏ ਤਾ ਉਨ੍ਹਾਂ ਦੇ ਖਿਲਾਫ਼ ਅਨੁਸਾਸ਼ਨਾਤਮਕ ਕਾਰਵਾਈ ਕੀਤੀ ਜਾਵੇਗੀ।
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਸਕੂਲ ਸਿਖਿਆ ਵਿਭਾਗ ਦੇ ਸੰਯੁਕਤ ਸਕੱਤਰ ਵਰਿੰਦਰ ਸਿੰਘ ਸਹਿਰਾਵਤ ਨੇ ਦਸਿਆ ਕਿ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਅਕਾਦਮਿਕ ਸਮਰੱਥਾ ਦਾ ਆਂਕਲਣ ਕਰਨ ਦਾ ਮਾਸਿਕ ਪ੍ਰੀਖਿਆ ਇਕ ਮਹਤੱਵਪੂਰਨ ਸਾਧਨ ਹੈ। ਜਦੋ ਤਕ ਇਹ ਆਂਕਲਣ ਪੂਰੀ ਇਮਾਨਦਾਰੀ ਤੇ ਨਿਰਪੱਖ ਤਰੀਕੇ ਨਾਲ ਨਹੀ ਕੀਤਾ ਜਾਦਾ ੳਦੋ ਤਕ ਇਹ ਪਤਾ ਨਹੀ ਚੱਲ ਪਾਦਾਂ ਕਿ ਵਿਦਿਆਰਥੀ ਨੇ ਅਧਿਆਪਕ ਵੱਲੋ ਪੜਾਇਆ ਗਿਆ ਕਿਨਾ ਸਿਖਿਆ ਹੈ। ਉਨ੍ਹਾਂ ਨੇ ਦਸਿਆ ਕਿ ਵਿਭਾਗ ਦੇ ਮੁੱਖ ਦਫ਼ਤਰ ਵਿਚ ਕੁੱਝ ਇਸ ਤਰ੍ਹਾ ਦੀਆਂ ਸੂਚਨਾਵਾਂ ਅਤੇ ਸ਼ਿਕਾਇਤਾਂ ਮਿਲੀਆਂ ਕਿ ਕਈ ਅਧਿਆਪਕਾਂ ਜਾਂ ਸਕੂਲ ਇੰਚਾਰਜ ਨੇ ਮਾਸਿਕ ਪ੍ਰੀਖਿਆ ਨੂੰ ਸਿਰਫ਼ ਢਕੋਸਲਾ ਬਣਾ ਦਿੱਤਾ ਹੈ ਅਤੇ ਇਨਾ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਨੂੰ ਖੂਬ ਨਕਲ ਕਰਨ ਦੀ ਛੂਟ ਦੇ ਕੇ ਮਰਿਆਦਾ ਭੰਗ ਕਰ ਦਿੱਤੀ ਹੈ।
ਸ੍ਰੀ ਸਹਿਰਾਵਤ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਦੇ ਹੋਏ ਕਿਹਾ ਕਿ ਸਕੂਲ ਸਿਖਿਆ ਵਿਭਾਗ ਨੇ ਇਨਾ ਪ੍ਰੀਖਿਆਵਾਂ ਨੁੰ ਮਜਾਕ ਸਮਝਨ ਵਾਲੇ ਅਧਿਆਪਕਾਂ ਦੇ ਖਿਲਾਫ਼ ਕੜੇ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਵਿਭਾਗ ਨੇ ਮਾਸਿਕ ਪ੍ਰੀਖਿਆਵਾਂ ਦੀ ਉੱਤਰ-ਕਿਤਾਬਾਂ ਨੂੰ ਢੰਗ ਨਾਲ ਰੱਖਣ ਦੇ ਪਹਿਲਾਂ ਹੀ ਨਿਰਦੇਸ਼ ਦਿੱਤੇ ਹੋਏ ਹਨ। ਪ੍ਰੀਖਿਆਵਾਂ ਦੇ ਬਾਅਦ ਵੀ ਜੇਕਰ ਕੋਈ ਨਿਰੀਖਕ ਸਕੂਲ ਦਾ ਨਿਰੀਖਣ ਕਰਨ ਆਉਦਾ ਹੈ ਅਤੇ ਕਿਸੇ ਵਿਦਿਆਰਥੀ ਦੀ ਉੱਤਰ-ਕਿਤਾਬਾਂ ਦੀ ਜਾਂਚ ਕਰਦਾ ਹੈ ਤਾ ਸ਼ੱਕ ਹੋਣ 'ਤੇ ਉਹ ਉਸ ਵਿਦਿਆਰਥੀ ਨੂੰ ਸੁਆਲ ਪੁੱਛ ਸਕਦਾ ਹੈ। ਉੱਤਰ-ਕਿਤਾਬਾਂ ਵਿਚ ਲਿਖੇ ਗਏ ਸੁਆਲ ਦੇ ਉੱਤਰ ਨਾਲ ਜੇਕਰ ਵਿਦਿਆਰਥੀ ਨੇ 20 ਫ਼ੀਸਦੀ ਤਕ ਘੱਟ ਦਸਿਆ ਤਾ ਕੋਈ ਗੱਲ ਨਹੀ, ਪਰ ਇਸ ਤੋ ਵੱਧ ਗਲਤ ਜਾਂ ਘੱਟ ਉੱਤਰ ਦੇਣ 'ਤੇ ਉਸ ਪੇਪਰ ਵਿਚ ਜਾਲਸਾਜੀ ਦੇ ਲਈ ਸਬੰਧਿਤ ਸਬਜੈਕਟ ਦਾ ਅਧਿਆਪਕ ਜਿੰਮੇਵਾਰ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆਵਾਂ ਦੀ ਯੋਜਨਾ ਅਤੇ ਨਿਰਪੱਖਤਾ ਦੇ ਨਾਲ ਪ੍ਰੀਖਿਆ ਸੰਚਾਲਿਤ ਕਰਾਉਣ ਦੀ ਜਿੰਮੇਵਾਰੀ ਸਕੂਲ ਇੰਚਾਰਜ ਦੀ ਹੁੰਦੀ ਹੈ। ਪ੍ਰੀਖਿਆ ਦੇ ਦੌਰਾਨ ਸਕੂਲ ਇੰਚਾਰਜ ਦਾ ਮੌਕੇ 'ਤੇ ਮੌਜੂਦ ਰਹਿਣਾ ਜਰੂਰੀ ਹੈ, ਜੇ ਕਿਸੇ ਕਾਰਨ ਉਹ ਮੌਜੂਦ ਨਹੀ ਰਹਿ ਪਾਉਦਾ ਤਾ ਦੂਸਰੇ ਨੰਬਰ ਦੇ ਸਕੂਲ ਇੰਚਾਰਜ ਦੀ ਡਿਊਟੀ ਲਗਾਉਣੀ ਹੋਵੇਗੀ, ਕਿਉਕਿ ਸਕੂਲ ਦੇ ਸਾਰੇ ਸੰਸਾਧਨ ਸਕੂਲ ਇੰਚਾਰਜ ਦੇ ਅਧੀਨ ਹੁੰਦੇ ਹਨ ਇਸ ਲਈ ਜੇ ਸਕੂਲ ਦੇ ਨਿਰੀਖਣ ਦੇ ਦੌਰਾਨ ਪ੍ਰੀਖਿਆ ਵਿਚ ਨਕਲ ਹੁੰਦੀ ਪਾਈ ਗਈ ਤਾਂ ਵਿਅਕਤੀਗਤ ਰੂਪ ਵਿਚ ਸਕੂਲ ਇੰਚਾਰਜ ਹੀ ਉਸਦਾ ਜਿੰਮੇਵਾਰ ਹੋਵੇਗਾ। ਜੇ ਕੋਈ ਅਧਿਆਪਕ ਪ੍ਰੀਖਿਆ ਦੇ ਦੌਰਾਨ ਵਿਦਿਆਰਥੀਆਂ ਨੂੰ ਨਕਲ ਕਰਨ ਦੀ ਮੰਜੂਰੀ ਦਿੰਦਾ ਹੈ ਤਾ ਸਕੂਲ ਇੰਚਾਰਜ ਨੂੰ ਇਸ ਤਰ੍ਹਾ ਕਰਨ ਤੋ ਰੋਕਨਾ ਹੋਵੇਗਾ, ਜੇ ਉਹ ਅਧਿਆਪਕ ਫ਼ਿਰ ਵੀ ਨਹੀ ਮੰਨਦਾ ਤਾ ਉਸ ਦੀ ਸ਼ਿਕਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਚ ਭੇਜੀ ਜਾਵੇ ਤਾ ਜੋ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।
ਸਕੂਲ ਸਿਖਿਆ ਦੇ ਸੰਯੁਕਤ ਸਕੱਤਰ ਨੇ ਮਾਸਿਕ ਪ੍ਰੀਖਿਆਵਾਂ ਦੇ ਨਾਲ-ਨਾਲ ਸਾਲਾਨਾ ਪ੍ਰੀਖਿਆਵਾਂ ਵਿਚ ਵੀ ਨਕਲ ਕਰਾਉਣ ਵਾਲੇ ਅਧਿਆਪਕਾਂ ਨੂੰ ਸਚੇਤ ਕਰਦੇ ਹੋਏ ਕਿਹਾ ਕਿ ਵਿਅਕਤੀਗਤ ਫ਼ਾਇਦੇ ਦੇ ਲਈ ਨਕਲ ਕਰਵਾ ਕੇ ਵਿਦਿਆਰਥੀਆਂ ਦਾ ਚੰਗਾ ਪਰਿਣਾਮ ਦਖਾਉਣ ਵਾਲੇ ਇਨਾ ਅਧਿਆਪਕਾਂ ਦੇ ਇਸ ਕੰਮ ਨੂੰ ਭਵਿੱਖ ਵਿਚ ਸਹਿਨ ਨਹੀ ਕੀਤਾ ਜਾਵੇਗਾ। ਜੇਕਰ ਵਿਦਿਆਰਥੀਆਂ ਦੀ ਨਕਲ ਕਰਨ ਵਿਚ ਸਹਿਯੋਗ ਕਰਨ ਦੀ ਕੋਈ ਸ਼ਿਕਾਇਤ ਮਿਲੀ ਤਾਂ ਉਸ ਅਧਿਆਪਕ ਦੇ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।