ਮੋਹਾਲੀ, 17 ਸਤੰਬਰ, 2017 : ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋ ਮਾਨਤਾ ਪ੍ਰਾਪਤ ਆਪਣੇ ਕਾਲੇਜ ਜਿਹਨਾਂ ਵਿੱਚ ਆਰੀਅਨਜ਼ ਕਾਲੇਜ ਆੱਫ ਲਾਅ (ਏਸੀਐਲ), ਆਰੀਅਨਜ਼ ਕਾਲੇਜ ਆੱਫ ਅੇਜੁਕੇਸ਼ਨ (ਏਸੀਈ), ਆਰੀਅਨਜ਼ ਡਿਗਰੀ ਕਾਲੇਜ (ਏਡੀਸੀ) ਸ਼ਾਮਲ ਹਨ, ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅੱਜ ਰੱਬ ਦੇ ਆਸ਼ੀਰਵਾਦ ਦੇ ਨਾਲ ਕੀਤੀ।
ਇਸ ਸੰਬੰਧ ਵਿੱਚ, ਕਾਲੇਜ ਨੇ ਆਪਣੇ ਕੈਂਪਸ ਵਿੱਚ "ਸ਼੍ਰੀ ਸੁਖਮਣੀ ਸਾਹਿਬ ਪਾਠ ਅਤੇ ਸ਼ਬਦ ਕੀਰਤਨ" ਦਾ ਆਯੋਜਨ ਕੀਤਾ। ਵੱਖ-ਵੱਖ ਕੋਰਸਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਿਸ ਵਿੱਚ ਐਲਐਲ.ਬੀ, ਬੀਏ-ਐਲਐਲ.ਬੀ, ਬੀਏ, ਬੀ.ਕਾੱਮ, ਬੀ.ਐਸਸੀ (ਐਗਰੀ), ਬੀ.ਐੱਡ, ਐਮਏ (ਅੇਜੁਕੇਸ਼ਨ) ਆਦਿ ਸ਼ਾਮਿਲ ਹਨ।
ਇਸ ਮੌਕੇ ਤੇ ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ ਨੇ ਸ਼ਬਦ ਕੀਰਤਨ ਦੇ ਨਾਲ ਦਰਸ਼ਕਾਂ ਨੂੰ ਨਿਹਾਲ ਕੀਤਾ ਅਤੇ ਇਸਦੇ ਨਾਲ ਪਾਠ ਅਤੇ ਅਰਦਾਸ ਵੀ ਕੀਤੀ ਗਈ। ਉਹਨਾਂ ਦੀ ਰਸੀਲੀ ਆਵਾਜ ਨੂੰ ਉੱਥੇ ਹਾਜਿਰ ਸਾਰੇ ਲੋਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪਸੰਦ ਕੀਤਾ।
ਆਰੀਅਨਜ਼ ਗਰੁੱਪ ਦੀ ਰਜਿਸਟਰਾਰ, ਮਿਸ ਸੁੱਖਅਮਨ ਬਾਠ ਨੇ ਪਿਛਲੇ ਸੈਸ਼ਨ ਦੇ ਪਦ ਧਾਰਕਾਂ ਨੂੰ ਵਧਾਈ ਦਿੱਤੀ ਅਤੇ ਜਵਾਨਾਂ ਨੂੰ ਸਾਡੇ ਗੁਰੂਆਂ ਦੁਆਰਾ ਦਿੱਤੇ ਗਏ ਮਾਰਗ ਤੇ ਚੱਲਣ ਅਤੇ ਉਹਨਾਂ ਦੀਆਂ ਗੱਲਾਂ ਦਾ ਅਨੁਸਰਣ ਕਰਨ ਦੇ ਲਈ ਕਿਹਾ।
ਇਹ ਵਰਨਣਯੋਗ ਹੈ ਕਿ ਧਾਰਮਿਕ ਸਮਾਰੋਹ ਕਾਲੇਜ ਮੈਨੇਜਮੈਂਟ ਦੀ ਪਰੰਪਰਾਂ ਦਾ ਹਿੱਸਾ ਹੈ ਅਤੇ ਉਹ ਆਪਣੇ ਨਵੇਂ ਸੈਸ਼ਨ ਦੀ ਸ਼ੁਰੂਆਤ ਭਗਵਾਨ ਦੇ ਆਸ਼ੀਰਵਾਦ ਦੇ ਨਾਲ ਹੀ ਕਰਦੇ ਹਾਂ।