ਵਿਦਿਆਰਥਣ ਨਾਜ਼ੁਕ ਮਦਾਨ ਦੀ ਫੋਟੋ
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 16 ਸਤੰਬਰ, 2017 : ਪੰਜਾਬ ਯੂਨੀਵਰਸਿਟੀ ਵੱਲੋ ਐਲਾਨੇ ਐਮ ਕਾਮ (ਜਨਰਲ ) ਸਮੈਸਟਰ ਚੌਥਾ ਦੇ ਨਤੀਜੇ ਵਿਚੋ ਸਥਾਨਿਕ ਆਰ ਐਸ ਡੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ । ਵਿਦਿਆਰਥਣ ਨਾਜੁਕ ਮਦਾਨ ਨੇ 82% ਅੰਕਾਂ ਨਾਲ ਕਾਲਜ ਵਿਚੋ ਪਹਿਲਾ ਅਤੇ ਪੰਜਾਬ ਯੂਨੀਵਰਸਿਟੀ ਵਿਚੋ ਛੇਵਾ ਸਥਾਨ ਹਾਸਿਲ ਕੀਤਾ ਹੈ । ਦੱਸਣਯੋਗ ਹੈ ਕਿ ਇਸ ਵਿਦਿਆਰਥਣ ਨੇ ਬੀ ਕਾਮ ਦੇ ਤਿੰਨ ਸਾਲ ਅਤੇ ਐਮ ਕਾਮ ਦੇ ਦੋਨਾ ਸਾਲਾ ਵਿਚ ਕਾਲਜ ਵਿਚੋ ਪਹਿਲਾ ਸਥਾਨ ਹਾਸਿਲ ਕਰਕੇ ਮਾਣਯੋਗ ਪ੍ਰਾਪਤੀ ਕੀਤੀ ਹੈ । ਰੀਆਂ ਮੌਗਾਂ ਨੇ 80%ਅੰਕਾਂ ਨਾਲ ਕਾਲਜ ਵਿਚੋ ਦੂਸਰਾ ਸਥਾਨ ਅਤੇ ਸ਼ਰੇਆ ਨੇ 79% ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ।
ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ ਦਿਨੇਸ਼ ਸ਼ਰਮਾ ਨੇ ਅਧਿਆਪਕ ਸਾਹਿਬਾਨ ਨਾਲ ਖੁਸ਼ੀ ਸਾਝੀ ਕਰਦਿਆ ਵਿਦਿਆਰਥੀਆ ਦੀ ਇਹ ਪ੍ਰਾਪਤੀ ਮਾਣ ਵਾਲੀ ਗੱਲ ਹੈ । ਉਹਨਾਂ ਨੇ ਵਿਦਿਆਰਥਣ ਨਾਜੁਕ ਮਦਾਨ ਦੇ ਲਗਾਤਾਰ ਪੰਜ ਸਾਲਾ ਤੋ ਪਹਿਲਾ ਸਥਾਨ ਪ੍ਰਾਪਤ ਕਰਨ ਨੇ ਖੁਸ਼ੀ ਜਾਹਿਰ ਕੀਤੀ । ਉਹਨਾਂ ਵਿਦਿਆਰਥਣ ਦੇ ਪਿਤਾ ਅਰਵਿਸ ਮਦਾਨ ਅਤੇ ਸ੍ਰੀ ਰਵੀ ਸ਼ਰਮਾ ਪ੍ਰਿੰਸੀਪਲ ਬੀ ਐਸ ਐਮ ਸਕੂਲ ਨੂੰ ਮੁਬਾਰਕ ਬਾਹ ਦਿੱਤੀ । ਇਸ ਪ੍ਰਾਪਤੀ ਦਾ ਸਿਹਰਾ ਉਹਨਾਂ ਨੇ ਵਿਭਾਗ ਦੇ ਮੁੱਖੀ ਪ੍ਰੋ ਅਸ਼ੋਕ ਜਿੰਦਲ ਅਤੇ ਸਮੂਹ ਅਧਿਆਪਕ ਸਾਹਿਬਾਨ ਦੇ ਸਿਰ ਦਿੱਤਾ ਅਤੇ ਦੂਸਰੇ ਵਿਦਿਆਰਥੀਆ ਦੀ ਹੌਸਲਾ ਅਫਜਾਈ ਲਈ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ।