ਜਲੰਧਰ, 22 ਅਗਸਤ, 2017 : ਪੰਜਾਬ ਸਰਕਾਰ ਦੀ ਘਰ ਘਰ ਨੌਕਰੀ ਮੁਹਿੰਮ ਤਹਿਤ 11 ਦਿਨ ਚਲਣ ਵਾਲੇ ਮੇਗਾ ਜੌਬ ਫੈਸਟ ਦੀ ਸ਼ੁਰੂਆਤ ਸੋਮਵਾਰ ਨੂੰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੋਇਆ। ਦੌ ਦਿਨਾਂ ਵਿੱਚ 884 ਨੌਜਵਾਨ ਨੌਕਰੀਆਂ ਲੈਣ ਲਈ ਪੁੱਜੇ। ਜਦਕਿ ਪਲੇਸਮੈਂਟ ਲਈ 16 ਕੰਪਨੀਆਂ ਸੀਟੀ ਗਰੁੱਪ ਵਿਖੇ ਪਹੁੰਚੀਆ ਸਨ। ਜਾਬ ਫੈਸਟ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ, ਜਲੰਧਰ ਆਈਏਐਸ ਸ਼੍ਰੀ ਵਰਿੰਦਰ ਕੇ. ਸ਼ਰਮਾ, ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਅਤੇ ਵਾਈਸ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਨੇ ਕੀਤੀ। ਇਸ ਤੋ ਬਾਅਦ ਕੰਪਨੀਆਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ। ਇਸ ਵਿੱਚ ਵਿਦਿਆਰਥੀਆਂ ਨਾਲ ਗਰੁੱਪ ਡਿਸਕਸ਼ਨ ਤੋਂ ਬਾਅਦ ਪਰਸਨਲ ਇੰਟਰਵਿਊ ਕੀਤੀ ਗਈ।
ਡਿਪਟੀ ਕਮਿਸ਼ਨਰ, ਜਲੰਧਰ ਆਈਏਐਸ ਸ਼੍ਰੀ ਵਰਿੰਦਰ ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਦੇਸ਼ਾ ਮੁਤਾਬਕ ਜਲੰਧਰ ਵਿਖੇ ਮੇਗਾ ਜਾਬ ਫੇਅਰ ਦਾ ਆਗਾਜ਼ ਕੀਤਾ ਗਿਆ। ਸੀਟੀ ਗਰੁੱਪ ਆਫ਼ ਪੌਲੀਟੈਕਨਿਕ ਪਾਸ ਵਿਦਿਆਰਥੀਆਂ ਦੀ ਚੌਣ ਲਈ ਕਪੰਨੀਆਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 21 ਅਗਸਤ ਤੋਂ ਲੈ ਕੇ 31 ਅਗਸਤ ਤੱਕ ਚਲਣ ਵਾਲੇ ਫੈਸਟ ਵਿੱਚ ਰੋਜ਼ਾਨਾ ਕੰਪਨੀਆਂ ਆ ਕੇ ਵਿਦਿਆਰਥੀਆਂ ਦੀ ਚੌਣ ਕਰਣਗੀਆ। ਉਨ੍ਹਾਂ ਵਿਦਿਆਰਥੀਆਂ ਨੂੰ ਫਾਈਨਲ ਇੰਟਰਵਿਊ ਦੀ ਤਿਆਰੀ ਕਰਕੇ ਇੰਟਰਵਿਊ ਦੇਣ ਲਈ ਪ੍ਰੇਰਿਤ ਕੀਤਾ।
ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੁੱਕਿਆ ਕਦਮ ਸ਼ਲਾਘਾਯੋਗ ਹੈ। ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਜਾਬ ਫੇਅਰ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਸੀਟੀ ਗਰੁੱਪ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਇਸ ਦੇ ਚਲਦੇ ਪੰਜਾਬ ਸਮੇਤ ਹਿਮਾਚਲ, ਬਿਹਾਰ, ਜੰਮੂ ਅਤੇ ਕਸ਼ਮੀਰ ਵਿੱਚ ਨੌਕਰੀ ਮੇਲਾ ਕਰਵਾਉਂਦੇ ਹਨ। ਸ. ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੂਭਕਾਮਨਾਵਾਂ ਦਿੱਤੀਆਂ। ਇਸ ਮੌਕੇ 'ਤੇ ਜ਼ਿਲ੍ਹਾ ਬਿਊਰੋ ਆਫ਼ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਜਲੰਧਰ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਸੰਜੀਦਾ ਬੇਰੀ ਅਤੇ ਸੀਟੀ ਗਰੁੱਪ ਦੇ ਸੈਂਟਰ ਫਾਰ ਕਰੀਅਰ ਪਲੈਨਿੰਗ ਐਂਡ ਕਾਉਂਸਲਿੰਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਅਭਿਸ਼ੇਕ ਸੋਨੀ ਹਾਜ਼ਰ ਸਨ।