ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 19 ਅਗਸਤ, 2017 : ਵਿਸ਼ਵ ਪ੍ਰਸਿੱਧ ਮਹਾਨ ਵਿਗਿਆਨੀ ਅਤੇ ਉੱਘੇ ਸਿੱਖਿਆ ਸਾਸ਼ਤਰੀ ਪ੍ਰੋਫੈਸਰ ਯਸ਼ਪਾਲ ਅਤੇ ਸਾਬਕਾ ਰਾਸ਼ਟਰਪਤੀ ਡਾ: ਏ.ਪੀ.ਜੇ ਅਬਦੁੱਲ ਕਲਾਮ ਦੀ ਯਾਦ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਪ੍ਰਿੰਸੀਪਲ ਡਾ: ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ, ਇਸ ਮੌਕੇ 40 ਤੋਂ ਵੱਧ ਵਿਦਿਆਰਥੀਆਂ ਨੇ ਲੇਖ ਲਿਖਣ ਅਤੇ ਭਾਸ਼ਨ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਵਿਸੇਸ ਸੈਮੀਨਾਰ ਰਾਹੀਂ ਮਹਾਨ ਸਖਸ਼ੀਅਤਾਂ ਦੀ ਸਿੱਖਿਆਂਵਾਂ ਪ੍ਰਤੀ ਵਿਦਿਆਰਥੀਆਂ ਨੂੰ ਸੁਚੱਜੇ ਖੰਗ ਨਾਲ ਜਾਗਰੂਕ ਕੀਤਾ ਗਿਆ।
ਪ੍ਰੋਗਰਾਮ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਦਸਹਾਂ ਮਹਾਨ ਸਿੱਖਿਆ ਮਾਹਿਰਾਂ ਨੇ ਆਪਣੀ ਬੁੱਧੀਮਤਾ ਯੋਗਤਾ ਅਤੇ ਮਿਹਨਤ ਦੀ ਬਦੌਲਤ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਦੀਆਂ ਸਿੱਖਿਆਵਾਂ ਵਿਦਿਆਰਥੀ ਵਗ ਲਈ ਪ੍ਰੇਰਣਾ ਸਰੋਤ ਹਨ। ਉਹਨਾਂ ਅਨੁਸਾਰ ਵਿਦਿੱਅਕ ਮੁਕਾਬਲਿਆਂ ਵਿੱਚ ਪ੍ਰਕਾਸ਼ ਕੌਰ ਨੇ ਪਹਿਲਾਂ,ਜਸਵੰਤ ਸਿੰਘ ਨੇ ਦੂਸਰਾ ਅਤੇ ਪ੍ਰਵੀਨ ਕੌਰ ਨੇ ਤੀਸਰ ਸਥਾਨ ਹਾਸਲ ਕੀਤਾ।
ਡਾ: ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੋ: ਯਸ਼ਪਾਲ ਦੀ ਮੌਤ ਸਿੱਖਿਆ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਪ੍ਰੰਤੂ ਉਹਨਾਂ ਦੀਆਂ ਸਿੱਖਿਆਵਾਂ ਉੱਪਰ ਚਲਣਾਂ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਉਹਨਾਂ ਨੇ ਡਾ: ਏ.ਪੀ.ਜੇ ਅਬਦੁੱਲ ਕਲਾਮ ਦੀਆਂ ਨੌਜਵਾਨਾਂ ਲਈ ਪ੍ਰੇਰਣਾਾਦਾਇਕ ਗੱਲਾਂ ਦਾ ਵੀ ਜਿਕਰ ਕੀਤਾ। ਸਮਾਗਮ ਨੂੰ ਸਫਲ ਬਣਾਉਣ ਵਿੱਚ ਰਜੇਸ਼ ਕੁਮਾਰ, ਸ਼੍ਰੀਮਤੀ ਗੀਤਾ ਰਾਣੀ, ਸਰੁੱਚੀ ਮਹਿਤਾ, ਲਖਵਿੰਦਰ ਸਿੰਘ, ਦਵਿੰਦਰ ਕੁਮਾਰ, ਜੁਗਿੰਦਰ ਸਿੰਘ, ਪ੍ਰਿਤਪਾਲ ਸਿੰਘ, ਵਿਜੇ ਭਾਰਤੀ, ਮੀਨਾਕਸੀ ਸ਼ਰਮਾ, ਸ਼ਿੰਦਰਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਲੈਕਚਰਾਰ ਨੇ ਵਿਸੇਸ਼ ਯੋਗਦਾਨ ਪਾਇਆ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।।