ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 18 ਅਗਸਤ, 2017 : ਗੁਰਦੁਆਰਾ ਬਾਬਾ ਨਾਮਦੇਵ ਜੀ ਫਿਰੋਜ਼ਪੁਰ ਛਾਉਣੀ ਵਿਖੇ ਰਾਇਜਿੰਗ ਖਾਲਸਾ ਅਕੈਡਮੀ ਦਾ ਉਦਘਾਟਨ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕੀਤਾ। ਇਸ ਮੌਕੇ ਰਾਇਜਿੰਗ ਖਾਲਸਾ ਅਕੈਡਮੀ ਦੇ ਫਾਊਂਡਰ ਪ੍ਰਧਾਨ ਅਮਰੀਕ ਸਿੰਘ ਫਿਰੋਜ਼ਪੁਰ ਛਾਉਣੀ ਨੇ ਆਖਿਆ ਕਿ ਰਾਇਜਿੰਗ ਖਾਲਸਾ ਅਕੈਡਮੀ ਦਾ ਗਠਨ ਕਰਨ ਦਾ ਮਿਸ਼ਨ ਗੁਰਮਤਿ ਪ੍ਰਚਾਰ ਕਰਨਾ ਹੈ ਅਤੇ ਇਹ ਅਕੈਡਮੀ ਮੀਰੀ ਪੀਰੀ ਦੇ ਸਿਧਾਂਤ ਤੇ ਕੰਮ ਕਰੇਗੀ। ਜਿਥੇ ਅਕੈਡਮੀ ਗੁਰਮਤਿ ਦੇ ਪ੍ਰਚਾਰ ਕਰਕੇ ਸਿੱਖਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੁੋੜੇਗੀ, ਉਥੇ ਜੁਲਮ ਤੋਂ ਰੱਖਿਆ ਲਈ ਮਾਰਸ਼ਲ ਆਰਟ ਨੂੰ ਪ੍ਰਫੂਲਿਤ ਕਰਦੇ ਹੋਏ ਕਾਨੂੰਨ ਦੀ ਜਾਣਕਾਰੀ ਵੀ ਦੇਵੇਗੀ। ਇਸ ਤੋਂ ਇਲਾਵਾ ਭਵਿੱਖ ਵਿਚ ਗੁਰਮਤਿ ਟਰੇਨਿੰਗ ਕੈਂਪ ਲਗਾ ਕੇ ਗ੍ਰੰਥੀ ਸਿੰਘਾਂ ਨੁੰ ਗੁਰਮਤਿ ਐਜੂਕੇਸ਼ਨ ਦੇ ਸਰਟੀਫਿਕੇਟ ਜਾਰੀ ਕਰੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜੱਥੇਦਾਰ ਨੰਦਗੜ੍ਹ ਅਤੇ ਰਵੀ ਇੰਦਰ ਸਿੰਘ ਪ੍ਰਧਾਨ ਅਖੰਡ ਅਕਾਲੀ ਦਲ 1920 ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾਂ ਹੁੰਦੇ ਗਰਬਾਣੀ ਦੇ ਪ੍ਰਸਾਰਣ ਨੂੰੇ ਇੱਕ ਚੈਨਲ ਵੱਲੋਂ ਕੀਤੇ ਗਏ ਕਬਜ਼ੇ ਤੋਂ ਮੁਕਤ ਕਰਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਅਨੇਕਾਂ ਅਜਿਹੇ ਚੈਨਲ ਹਨ ਜੋ ਗੁਰਬਾਣੀ ਦਾ ਪ੍ਰਸਾਰਣ ਕਰਨਾਂ ਚਾਹੁੰਦੇ ਹਨ ਪਰ ਬਾਦਲ ਪਰਿਵਾਰ ਦੇ ਕਬਜ਼ੇ ਵਾਲੇ ਪੀ.ਟੀ.ਸੀ ਚੈਨਲ ਵੱਲੋਂ ਅਜਿਹਾ ਹੋਣ ਤੋਂ ਰੋਕਿਆ ਜਾ ਰਿਹਾ ਹੈ। ਅਕਾਲੀ ਆਗੂ ਰਵੀ ਇੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਚੋਂ ਆਜ਼ਾਦ ਕਰਨ ਲਈ ਧਾਰਮਿਕ ਪਰਵਿਰਤੀ ਵਾਲੇ ਆਗੂਆਂ ਨੂੰ ਅੱਗੇ ਲਿਆਉਣਾ ਪਵੇਗਾ। ਇਸ ਮੌਕੇ ਲਖਬੀਰ ਸਿੰਘ ਮਹਾਲਮ, ਹਿੰਮਤ ਸਿੰਘ ਸ਼ਕੂਰ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਗੁਰਨਾਮ ੰਿਘ ਮਹਾਲਮ, ਜੋਰਾ ਸਿੰਘ ਸੰਧੂ ਐੱਮਸੀ, ਹਰਪ੍ਰੀਤ ਸਿੰਘ, ਡਾ. ਕੰਵਰ ਵਿਜੇਪਾਲ ਸਿੰਘ, ਭਾਈ ਬਲਜਿੰਦਰ ਸਿੰਘ, ਗੁਰਮੀਤ ਸਿੰਘ ਸਿੱਖ ਮਾਰਸ਼ਲ ਆਰਟ ਦੇ ਕੋਚ ਅਤੇ ਵੱਡੀ ਗਿਣਤੀ ਵਿਚ ਸਿੰਘ ਹਾਜ਼ਰ ਸਨ।