ਮੋਹਾਲੀ, 26 ਜੁਲਾਈ 2017 : ਟਰਾਈਸਿਟੀ ਦੇ ਲੋੜਵੰਦ ਅਤੇ ਯੋਗ ਵਿਦਿਆਰਥੀ ਜੋ ਅੱਗੇ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ, ਪ੍ਰੰਤੂ ਆਰਥਿਕ ਮੁਸ਼ਿਕਲਾਂ ਦੇ ਕਾਰਣ ਉੱਚ ਸਿੱਖਿਆ ਨਹੀ ਪ੍ਰਾਪਤ ਕਰ ਪਾਉਂਦੇ ਹੁਣ ਅਜਿਹੇ ਵਿਦਿਆਰਥੀਆਂ ਲਈ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਦੂਜੇ ਸਕਾਲਰਸ਼ਿਪ ਮੇਲੇ ਦਾ ਆਯੋਜਨ ਕਰਨ ਜਾ ਰਿਹਾ ਹੈ ਜੋਕਿ 29 ਜੁਲਾਈ ਨੂੰ ਪੀਐਚਡੀ ਚੈਂਬਰ, ਸੈਕਟਰ-31 ਚੰਡੀਗੜ ਵਿੱਚ ਹੋਵੇਗਾ।
ਦੂਜੇ ਸਕਾਲਰਸ਼ਿਪ ਕਮ ਕਾਊਸਲਿੰਗ ਮੇਲੇ ਦਾ ਪੋਸਟਰ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਦੇ ਸਟਾਫ ਨੇ ਆਰੀਅਨਜ਼ ਕੈਂਪਸ ਵਿੱਚ ਜਾਰੀ ਕੀਤਾ। ਇੱਛੁੱਕ ਵਿਦਿਆਰਥੀ ਸਿੱਧੇ ਆਰੀਅਨਜ਼ ਵੈਬਸਾਈਟ www.aryans.edu.in ਤੇ ਆਵੇਦਨ ਕਰ ਸਕਦੇ ਹਨ ਜਾਂ ਆਰੀਅਨਜ਼ ਦੇ ਟੋਲ ਫਰੀ ਨੰਬਰ 1800-30000-388 ਤੇ ਮਿਸ ਕਾਲ ਦੇ ਸਕਦੇ ਹਨ ।
ਆਰੀਅਨਜ਼ ਗਰੁੱਪ ਦੇ ਰਜਿਸਟਰਾਰ ਸ਼੍ਰੀਮਤੀ ਸੁਖਮਨ ਬਾਠ ਨੇ ਬੋਲਦੇ ਹੋਏ ਕਿਹਾ ਕਿ ਸਕੀਮ ਦੇ ਅਧੀਨ 100 ਹੋਰ ਵਿਦਿਆਰਥੀਆਂ ਨੂੰ ਮੈਰਿਟ ਕਮ ਮੀਨਸ ਦੇ ਆਧਾਰ ਤੇ ਸਕਾਲਰਸ਼ਿਪ ਦੇ ਲਈ ਚੁਣਿਆ ਜਾਵੇਗਾ ਜਿਸ ਵਿੱਚ 50% ਸਕਾਲਰਸ਼ਿਪ ਆਰੀਅਨਜ਼ ਵੱਲੋਂ ਦਿੱਤੀ ਜਾਵੇਗੀ ਅਤੇ ਬਾਕੀ ਦੀ 50% ਅੇਜੁਕੇਸ਼ਨ ਲੋਨ ਦੇ ਰੂਪ ਵਿੱਚ ਫਾਈਨਾਂਸ ਕਰਵਾਈ ਜਾਵੇਗੀ।
ਸੁਖਮਨ ਨੇ ਅੱਗੇ ਕਿਹਾ ਕਿ 100 ਚੁਣੇ ਹੋਏ ਵਿਦਿਆਰਥੀਆਂ ਨੂੰ ਲਗਭਗ 71.30 ਲੱਖ ਦੀ ਸਕਾਲਰਸ਼ਿਪ ਦਿੱਤੀ ਜਾਵਗੀ : ਜੋਕਿ ਇਸ ਤਰਾਂ ਹੋਵੇਗੀ ਬੀ.ਟੈੱਕ ਵਿੱਚ 20 ਵਿਦਿਆਰਥੀ ਨੂੰ ( ਹਰੇਕ ਨੂੰ 1.80 ਲੱਖ ਤੱਕ), ਡਿਪਲੋਮਾ ਵਿੱਚ 15 ਵਿਦਿਆਰਥੀਆਂ ਨੂੰ ( ਹਰੇਕ ਨੂੰ 90,000 ਤੱਕ), ਬੀ.ਐਸਸੀ (ਐਗਰੀ) ਵਿੱਚ 15 ਵਿਦਿਆਰਥੀਆਂ ਨੂੰ ( ਹਰੇਕ ਨੂੰ 40,000 ਤੱਕ), ਬੀਬੀਏ/ਬੀਸੀਏ ਵਿੱਚ 10 ਵਿਦਿਆਰਥੀਆਂ ਨੂੰ ( ਹਰੇਕ ਨੂੰ 40,000 ਤੱਕ), ਬੀ.ਕਾੱਮ ਵਿੱਚ 5ਵਿਦਿਆਰਥੀਆਂ ਨੂੰ ( ਹਰੇਕ ਨੂੰ 23,000 ਤੱਕ), ਐਮਬੀਏ ਵਿੱਚ 5 ਵਿਦਿਆਰਥੀਆਂ ਨੂੰ ( ਹਰੇਕ ਨੂੰ 90,000 ਤੱਕ) । ਉਹਨਾਂ ਨੇ ਅੱਗੇ ਕਿਹਾ ਕਿ ਐਸਸੀ/ਐਸਟੀ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਕੇਂਦਰ ਸਰਕਾਰ ਦੀ ਪੀਐਮਐਸ ਸਕੀਮ ਦੇ ਅਧੀਨ 100% ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ।
ਜਿਹਨਾਂ ਵਿੱਚ 5 ਵਿਦਿਆਰਥੀ ਐਲਐਲ.ਬੀ (20,000), 5 ਵਿਦਿਆਰਥੀ ਬੀਏ-ਐਲਐਲ.ਬੀ, (20,000), 5 ਵਿਦਿਆਰਥੀ ਏਐਨਐਮ (10,000), 5 ਵਿਦਿਆਰਥੀ ਐਮਏ (ਅੇਜੁਕੇਸ਼ਨ) ( 15,000), 5 ਵਿਦਿਆਰਥੀ ਬੀ.ਐਡ (20,000), 5 ਵਿਦਿਆਰਥੀ ਜੀਐਨਐਮ (15,000) ਆਦਿ ਸ਼ਾਮਿਲ ਹਨ।
ਸਕਾਲਰਸ਼ਿਪ ਮੇਲੇ ਦੇ ਸਮੇਂ ਵਿਦਿਆਰਥੀਆਂ ਨੂੰ ਆਪਣੇ 10ਵੀਂ, 12ਵੀਂ, ਆਈਡੀ ਪ੍ਰਮਾਣ, ਪਤਾ ਪ੍ਰਮਾਣ, ਜਾਤੀ ਪ੍ਰਮਾਣ , ਆਮਦਨ ਪ੍ਰਮਾਣ ਦੇ ਅਸਲੀ ਦਸਤਾਵੇਜ ਆਨ ਦਾ ਸਪਾੱਟ ਸਕਾਲਰਸ਼ਿਪ ਦੇ ਲਈ ਲਿਆਉਣ ਦੀ ਜਰੂਰਤ ਹੈ।