ਰੂਪਨਗਰ, 21 ਜੂਨ, 2017 : ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਉਰਦੂ ਆਮੋਜ਼ ਦੀ ਸਿਖਲਾਈ 3 ਜੁਲਾਈ 2017 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਹਰਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਰੂਪਨਗਰ ਨੇ ਦੱਸਿਆ ਕਿ ਇਹ ਸਿਖਲਾਈ ਜੋ ਕਿ ਇਕ ਯੋਗ ਅਤੇ ਤਜਰਬੇਕਾਰ ਉਰਦੂ ਅਧਿਆਪਕ ਵਲੋਂ ਦਿਤੀ ਜਾਵੇਗੀ ,ਸਰਕਾਰ ਵਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ ਜੋ ਕਿ ਛੇ ਮਹੀਨੇ ਲੱਗੇਗੀ।ਉਨ੍ਹਾਂ ਦੱਸਿਆ ਕਿ ਉਰਦੂ ਸਿਖਣ ਦੇ ਚਾਹਵਾਨ ਉਮੀਦਵਾਰ ਆਪਣੇ ਬਿਨੈ-ਪੱਤਰ ਜ਼ਿਲ੍ਹਾ ਭਾਸ਼ਾ ਦਫਤਰ, ਮਿੰਨੀ ਸਕੱਤਰੇਤ, ਕਮਰਾ ਨੰ. 327, ਮੰਜ਼ਲ ਦੂਜੀ, ਰੂਪਨਗਰ ਵਿਖੇ 30 ਜੂਨ ਤੱਕ ਪੁਜਦੇ ਕਰ ਸਕਦੇ ਹਨ ।ਸੰਪਰਕ ਕਰਨ ।