ਰੂਪਨਗਰ, 13 ਜੂਨ, 2017 : ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫ਼ਤਰ,ਰੂਪਨਗਰ ਵਲੋ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਦੇ ਵਿਦਿਆਰਥੀਆਂ ਲਈ ਇਕ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਕਸੌਲੀ (ਸੋਲਨ, ਹਿਮਾਚਲ ਪ੍ਰਦੇਸ਼) ਦਾ ਦੌਰਾ ਕੀਤਾ। ਇਥੇ ਵਿਦਆਰਥੀਆਂ ਨੂੰ ਵੱਖ-ਵੱਖ ਥਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਟੂਰ ਦਾ ਸਭ ਤੋਂ ਵਧ ਆਕਰਸ਼ਣ ਦਾ ਕੇਂਦਰ ਏਅਰ ਫ਼ੋਰਸ ਟ੍ਰੇਨਿੰਗ ਸੈਂਟਰ ਰਿਹਾ ਜ਼ੋ ਕਿ 6000 ਫੁਟ ਉਚਾਈ ਤੇ ਸਥਿਤ ਹੈ, ਇਥੇ ਸੈਨਾ ਦੇ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਵਾਯੂ ਸੈਨਾ ਖੇਤਰ ਦੇ ਵਿਭਾਗਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਇਸ ਖੇਤਰ ਵਿਚ ਵਿਦਿਆਰਥੀ ਕਿਵੇਂ ਆਪਣਾ ਕੈਰੀਅਰ ਬਣਾ ਸਕਦੇ ਹਨ, ਇਹ ਵੀ ਦਸਿਆ ਗਿਆ। ਇਸ ਮੌਕੇ ਵਿਦਿਆਰਥੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਗਏ। ਵਿਦਿਆਰਥੀਆਂ ਦੇ ਮਨੋਰੰਜਨ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਹੋਰ ਵੀ ਕਈ ਥਾਵਾਂ 'ਤੇ ਲਿਜਾਇਆ ਗਿਆ ਜਿਵੇਂ ਕਿ ਹਨੂਮਾਨ ਮੰਦਰ, ਚਰਚ ਅਤੇ ਸਨਸੈਟ ਪੁਆਇੰਟ ਰੋਡ ਕਸੌਲੀ। ਇਸ ਤਰ੍ਹਾਂ ਇਹ ਟੂਰ ਸਿੱਖਿਆ ਅਤੇ ਮਨੋਰੰਜਨ ਭਰਪੂਰ ਰਿਹਾ। ਕਾਲਜ ਦੇ ਪ੍ਰਿੰਸੀਪਲ ਕਰਨਲ ਜਰਨੈਲ ਸਿੰਘ ਨੇ ਦਸਿਆ ਕਿ ਸੈਨਿਕ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਨੂੰ ਸਿਖਿਆ ਦੇ ਨਾਲ-ਨਾਲ ਸਿਖਿਆ ਦੌਰਿਆਂ ਰਾਹੀਂ ਬੱਚਿਆਂ ਨੂੰ ਵੱਧ ਤੋਂ ਵੱਧ ਐਕਸਪੋਜ਼ਰ ਦਿੱਤਾ ਜਾਂਦਾ ਹੈ, ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ (Session 2017-18) ਲਈ BSc-IT, PGDCA ਤੇ Msc-IT ਕੋਰਸ ਵਿੱਚ ਦਾਖਲਾ ਸ਼ੁਰੂ ਹੈ।