ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੌਕਰੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨਾਲ ਖ਼ੁਸ਼ੀ ਸਾਂਝੀ ਕਰਦੇ ਹੋਏ।
ਮੋਹਾਲੀ, 30 ਮਈ 2017 : ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵੱਲੋਂ ਡਿਗਰੀ ਪੂਰੀ ਕਰਕੇ ਜਾ ਰਹੇ ਭਵਿਖ ਦੇ ਇੰਜੀਨੀਅਰਾਂ ਅਤੇ ਮੈਨੇਜਰਾਂ ਨੂੰ ਲਾਜਵਾਬ ਤੋਹਫ਼ੇ ਵਜੋਂ ਉਨ੍ਹਾਂ ਦੀ ਬਿਹਤਰੀਨ ਬਹੁ ਕੌਮੀ ਕੰਪਨੀਆਂ ਵਿਚ ਪਲੇਸਮੈਂਟ ਕਰਵਾਈ ਜਾ ਰਹੀ ਹੈ। ਇਸ ਦੌਰਾਨ ਬੀ ਟੈੱਕ ਦੇ ਫਾਈਨਲ ਸਾਲ ਦੇ 69 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਨੌਕਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਇਲੈਕਟ੍ਰੋਨਿਕ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਅਤੇ ਸਿਵਲ ਇੰਜੀਨੀਅਰਿੰਗ ਦੇ 69 ਵਿਦਿਆਰਥੀਆਂ ਵਿਚੋਂ ਕੈਪਜੈਮਿਨੀ ਵੱਲੋਂ 16, ਟੈੱਕ ਮਹਿੰਦਰਾ ਵੱਲੋਂ 11, ਸੂਰਯਾ ਵਾਇਰਜ਼ ਵੱਲੋਂ 10, ਮਾਇੰਡ ਟ੍ਰੀ 7, ਐਜੂਕੇਸ਼ਨ ਕਲਚਰ 7 ਅਤੇ ਸਟੀਲ ਸਟ੍ਰਿਪਸ ਵਹੀਲਜ਼ ਵੱਲੋਂ 18 ਇੰਜੀਨੀਅਰਾਂ ਦੀ ਚੋਣ ਕੀਤੀ ਗਈ ਹੈ।ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਜੁਆਇੰਨਿੰਗ ਪੀ ਟੀ ਯੂ ਦੇ ਫਾਈਨਲ ਇਮਤਿਹਾਨਾਂ ਤੋਂ ਬਾਅਦ ਹੋਵੇਗੀ।ਜਦ ਇਨਾ ਕੰਪਨੀਆਂ ਦਾ ਘਟੋਂ ਘੱਟ ਪੈਕੇਜ 3.20 ਲੱਖ ਅਤੇ ਵੱਧ ਤੋਂ ਵੱਧ 5.40 ਲੱਖ ਹੋਵੇਗੀ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਸ. ਰਛਪਾਲ ਸਿੰਘ ਧਾਲੀਵਾਲ ਨੇ ਜ਼ਿੰਦਗੀ ਦਾ ਮਹੱਤਵਪੂਰਨ ਮੁਕਾਮ ਹਾਸਲ ਕਰ ਚੁੱਕੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਅੱਜ ਦੇ ਦੌਰ 'ਚ ਕਾਮਯਾਬੀ ਦੀ ਮੰਜ਼ਿਲ ਡਿਗਰੀ ਨਹੀਂ ਰਹੀ ਸਗੋਂ ਇਸ ਦੀ ਜਗਾ ਹੁਣ ਰੁਜ਼ਗਾਰ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਪਾਸੇ ਜਿੱਥੇ ਬਹੁ-ਕੌਮੀ ਕੰਪਨੀਆਂ ਨੂੰ ਕੈਂਪਸ ਪਲੇਸਮੈਂਟ ਲਈ ਬੁਲਾ ਕੇ ਰੁਜ਼ਗਾਰ ਖੇਤਰ 'ਚ ਆਪਣੀ ਸਰਦਾਰੀ ਕਾਇਮ ਰੱਖੀ ਹੈ, ਉੱਥੇ ਹੀ ਕੈਂਪਸ ਪਲੇਸਮੈਂਟ ਵਿਚ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਵਿਸ਼ਵ ਦੀਆਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਵਿਚ ਨੌਕਰੀ ਦੇ ਆਫ਼ਰ ਲੈਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ।ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਅਨੁਸਾਰ ਸੀ ਜੀ ਸੀ ਝੰਜੇੜੀ ਕਾਲਜ ਦੇ ਇੰਡਸਟਰੀ ਨਾਲ ਮਜ਼ਬੂਤ ਰਿਸ਼ਤਿਆਂ ਅਤੇ ਪਹਿਲੇ ਸਾਲ ਤੋਂ ਹੀ ਦਿੱਤੀ ਜਾ ਰਹੀ ਪ੍ਰੀ-ਪਲੇਸਮੈਂਟ ਟਰੇਨਿੰਗ ਦੀ ਬਦੌਲਤ ਹੀ ਏਨੀ ਵੱਡੀ ਗਿਣਤੀ ਪਲੇਸਮੈਂਟ ਸਫਲਤਾ ਪ੍ਰਾਪਤ ਹੋਈ ਹੈ। ਇਹੀ ਕਾਰਨ ਹੈ ਕਿ ਅਗਲੇ ਸਾਲ ਪਾਸ ਆਊਟ ਹੋਣ ਜਾ ਰਹੇ 2018 ਬੈਚ ਲਈ ਵੀ ਬਹੁਕੌਮੀ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਦਿਲਚਸਪੀ ਵਿਖਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਵਿਦਿਆਰਥੀਆਂ ਦੇ ਫਾਈਨਲ ਇਮਤਿਹਾਨਾਂ ਤੋਂ ਪਹਿਲਾਂ ਹੀ ਉਨ੍ਹਾਂ ਦੇ ਹੱਥ ਵਿਚ ਅੰਤਰ ਰਾਸ਼ਟਰੀ ਕੰਪਨੀਆਂ ਦੇ ਆਫ਼ਰ ਲੈਟਰ ਹੋਣਗੇ।