ਡਾਇਰੈਕਟਰ ਗੁਰਚਰਨ ਸਿੰਘ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਤੇ ਹੋਏ।
ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 29 ਮਈ, 2017 : ਸੀ.ਬੀ.ਐਸ.ਈ. ਨਵੀਂ ਦਿੱਲੀ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਇੱਥੋਂ ਦੇ ਦਸਮੇਸ਼ ਪਬਲਿਕ ਸਕੂਲ ਦੇ ਵਿਦਿਅਰਥੀਆਂ ਵੱਲੋਂ ਜ਼ਿਲ੍ਹੇ ਭਰ ਚੋਂ ਅਹਿਮ ਸਥਾਨ ਹਸਿਲ ਕੀਤੇ ਗਏ ਹਨ। ਸਕੂਲ ਦੀ 12ਵੀਂ ਜਮਾਤ ਦੀ ਸਾਇੰਸ-ਸਟ੍ਰੀਮ ਵਿੱਚ ਵਨੂਸ਼ਾ ਗੋਇਲ ਨੇ 97 ਪ੍ਰਤੀਸ਼ਤ ਅੰਕ ਹਾਸਿਕ ਕਰਕੇ ਜ਼ਿਲ੍ਹੇ ਭਰ ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਅਰਸ਼ ਗੋਇਲ ਨੇ 96.80 ਪ੍ਰਤੀਸ਼ਤ ਹਾਸਿਲ ਕਰਕੇ ਦੂਜਾ ਸਥਾਨ ਅਤੇ ਸੋਨਲ ਨੇ 96.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕਰਦੇ ਹੋਏ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਡਾਇਰੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਕੂਲ ਦੇ ਅਤੇ ਜ਼ਿਲ੍ਹੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਵੱਲੋਂ ਬਾਰਵੀਂ ਵਿੱਚ 97 ਪ੍ਰਤੀਸ਼ ਨੰਬਰ ਹਾਸਿਲ ਕੀਤੇ ਗਏ ਹਨ। ਉਹਨਾਂ ਕਿਹਾ ਕਿ 66 ਵਿਦਿਆਰਥੀਆਂ ਵੱਲੋਂ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਦੇ ਹੋਏ ਰਿਕਾਰਡ ਕਾਇਮ ਕੀਤਾ ਗਿਆ ਹੈ ਇਸ ਤੋਂ ਇਲਾਵਾ ਵੱਖ ਵੱਖ ਵਿਸ਼ਿਆਂ ਵਿੱਚ ਵੀ ਵਿਦਿਆਰਥੀਆਂ ਵੱਲੋਂ ਨਵੇਂ ਰਿਕਾਰਡ ਕਾਇਮ ਕੀਤੇ ਗਏ ਹਨ। ਉਨਾਂ ਦੱਸਿਆ ਕਿ ਬਿਆਲੋਜੀ ਅਤੇ ਹਿਸਾਬ ਵਿਸ਼ਿਆਂ ਵਿੱਚ 100 ਪ੍ਰਤੀਸ਼ਤ, ਕੈਮਿਸਟਰੀ ਵਿਸ਼ੇ ਵਿੱਚ 2 ਵਿਦਿਆਰਥੀਆਂ ਨੇ 99 ਪ੍ਰਤੀਸ਼ਤ, ਸ਼ਰੀਰਕ-ਸਿੱਖਿਆ ਵਿੱਚ 12 ਵਿਦਿਆਰਥੀਆਂ ਨੇ 99 ਪ੍ਰਤੀਸ਼ਤ, ਅੰਗਰੇਜ਼ੀ ਵਿਸ਼ੇ ਵਿੱਚ ਇੱਕ ਵਿਦਿਆਰਥੀ ਨੇ 99 ਪ੍ਰਤੀਸ਼ਤ ਅਤੇ ਫਿਜ਼ਿਕਸ ਵਿਸ਼ੇ ਵਿੱਚ ਇੱਕ ਵਿਦਿਆਰਥੀ ਨੇ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਗੌਰਵ ਵਧਾਇਆ ਹੈ।।ਉਹਨਾਂ ਇਸ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਦਾ ਸਿਹਰਾ ਗਿਆਰਵੀਂ-ਬਾਰਵੀਂ ਜਮਾਤ ਦੇ ਕੋਆਰਡੀਨੇਟਰ ਰਾਕੇਸ਼ ਧਵਨ ਅਤੇ ਉਨ੍ਹਾਂ ਦੇ ਸਮੁੱਚੇ ਸਟਾਫ ਸਿਰ ਬੰਨਦੇ ਹੋਏ ਵਧਾਈ ਦਿਤੀ। ਉਨ੍ਹਾਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਤਹਿ-ਦਿਲੋਂ ਵਧਾਈ ਦਿੱਤੀ।ਸਕੂਲ ਦੇ ਡਾਇਰੈਕਟਰ-ਜਨਰਲ ਸ. ਜਸਬੀਰ ਸਿੰਘ ਸੰਧੂ ਨੇ ਵੀ ਵਧੀਆ ਨਤੀਜਿਆਂ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਮੂਚੇ ਸਟਾਫ ਨੂੰ ਅਤੇ ਬੱਚਿਆਂ ਨੂੰ ਤਹਿ-ਦਿਲ ਤੋਂ ਵਧਾਈ ਦਿੱਤੀ।
ਪਹਿਲੇ ਸਥਾਨ ਹਸਿਲ ਕਰਨ ਵਾਲੀ ਵਨੂਸ਼ਾ ਗੋਇਲ, ਦੂਜਾ ਸਥਾਨ ਅਰਸ਼ ਗੋਇਲ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀ ਸੋਨਲ।