ਐਸ.ਬੀ.ਐਸ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਵਿਖੇ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ 'ਜਸ਼ਨ-2017' ਦੀਆਂ ਝਲਕੀਆਂ।
ਫ਼ਿਰੋਜ਼ਪੁਰ, 24 ਅਪ੍ਰੈਲ, 2017 (ਗੁਰਿੰਦਰ ਸਿੰਘ) : ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ 'ਸੋਸਾਇਟੀ ਫਾਰ ਐਕਸਟਰਾ ਕਰੀਕਲਰ ਐਕਟੀਵਿਟੀਜ਼' ਸੈਕਾ ਵੱਲੋਂ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ 'ਜਸ਼ਨ-2017' ਦਾ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਆਯੋਜਨ ਕੀਤਾ ਗਿਆ। ਇਸ ਸੱਭਿਆਚਾਰਕ ਸਮਾਗਮ ਵਿੱਚ ਕੈਂਪਸ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮ੍ਹਾ ਰੌਸ਼ਨ ਕਰਕੇ ਇਸ ਦਾ ਉਦਘਾਟਨ ਕੀਤਾ। ਸੋਸਾਇਟੀ ਇੰਚਾਰਜ ਡਾ. ਅਮਿਤ ਅਰੋੜਾ ਨੇ ਮੁੱਖ ਮਹਿਮਾਨ, ਸਮੂਹ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ। ਡਾ. ਏ ਕੇ ਤਿਆਗੀ ਚੀਫ ਕੌਂਸਲਰ, ਸ੍ਰੀ ਤੇਜਪਾਲ ਵਰਮਾ 'ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਰਹਿਨੁਮਾਈ ਵਿੱਚ ਸੋਸਾਇਟੀ ਦੇ ਇੰਚਾਰਜ ਡਾ. ਅਮਿਤ ਅਰੋੜਾ ਅਤੇ ਸੋਸਾਇਟੀ ਮੈਂਬਰਾਨ ਮੈਡਮ ਆਕ੍ਰਿਤੀ ਮਨਚੰਦਾ, ਗੁਰਪ੍ਰੀਤ ਸਿੰਘ ਪ੍ਰਿੰਸੀਪਲ ਸਕੂਲ ਵਿੰਗ, ਬਲਵਿੰਦਰ ਸਿੰਘ ਮੋਹੀ ਪੀਆਰਓ, ਅਸਿਸਟੈਂਟ ਪ੍ਰੋ. ਬਲਜੀਤ ਸਿੰਘ ਅਤੇ ਅਸਿਸਟੈਂਟ ਪ੍ਰੋ. ਗਗਨ ਲੂਥਰਾ ਦੇ ਸਹਿਯੋਗ ਨਾਲ ਇਸ ਸਮਾਰੋਹ ਦਾ ਆਯੋਜਨ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੀ ਕੀਤੀ ਖੂਬਸੂਰਤ ਪੇਸ਼ਕਾਰੀ ਜਿਸ ਵਿੱਚ ਕੋਰੀਉਗ੍ਰਾਫੀ, ਮਾਈਮ, ਗੀਤ, ਸਕਿੱਟ, ਗਰੁੱਪ ਡਾਂਸ ਅਤੇ ਭੰਗੜਾ ਆਦਿ ਨੇ ਦਰਸ਼ਕਾਂ ਦਾ ਮਨ ਮੋਹ ਲਿਆ ।ਇਸ ਮੌਕੇ ਮਿਸ ਜਸ਼ਨ ਦਾ ਖਿਤਾਬ ਸ਼ੀਤਲ ਸ਼ਰਮਾ ਬੀ. ਟੈੱਕ. ਕੈਮੀਕਲ ਇੰਜੀ. ਅਤੇ ਮਿਸਟਰ ਜਸ਼ਨ ਦਾ ਖਿਤਾਬ ਕਾਰਤੀਕੇ ਬੀ. ਟੈਕ. ਕੰਪਿਊਟਰ ਸਾਇੰਸ ਨੇ ਹਾਸਿਲ ਕੀਤਾ। ਓਵਰਆਲ ਟਰਾਫੀ ਕੰਪਿਊਟਰ ਸਾਇੰਸ ਵਿਭਾਗ ਨੇ ਹਾਸਲ ਕੀਤੀ ਜਦਕਿ ਰਨਰਅੱਪ ਟਰਾਫੀ ਮਕੈਨੀਕਲ ਅਤੇ ਈਸੀਈ ਵਿਭਾਗ ਨੇ ਸਾਂਝੇ ਤੌਰ 'ਤੇ ਪ੍ਰਾਪਤ ਕੀਤੀ।
ਕੈਂਪਸ ਡਾਇਰੈਕਟਰਡਾ. ਟੀ.ਐਸ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਇਸ ਖੂਬਸੂਰਤ ਸਮਾਗਮ ਦੇ ਆਯੋਜਨ ਲਈ 'ਸੈਕਾ' ਦੀ ਸਮੁੱਚੀ ਟੀਮ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂਂ ਦੇ ਚੰਗੇਰੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਖ ਵੱਖ ਸੱਭਿਆਚਾਰਕ ਅਤੇ ਤਕਨੀਕੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਜੋ ਕਿ ਵਿਦਿਆਰਥੀਆਂ ਨੂੰ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਬਨਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਐਸੋਸੀਏਟ ਡਾਇਰੈਕਟਰ ਡਾ. ਲਲਿਤ ਸ਼ਰਮਾ, ਤੇਜਪਾਲ ਵਰਮਾ, ਸਮੁੱਚੀ 'ਸੈਕਾ' ਟੀਮ , ਸਟੂਡੈਂਟ ਪ੍ਰੈਜ਼ੀਡੈਂਟਸ ਪੁਸ਼ਕਰ ਕੌਸ਼ਿਕ ਅਤੇ ਆਯੂਸ਼ ਤ੍ਰਿਪਾਠੀ ਸਮੇਤ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਸਮਾਰੋਹ ਦੇ ਅੰਤ ਵਿੱਚ ਡਾ. ਅਮਿਤ ਅਰੋੜਾ ਨੇ ਡਾ. ਟੀ ਐਸ ਸਿੱਧੂ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਵੱਖ ਵੱਖ ਈਵੈਂਟਸ ਦੇ ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਅਸਿਸਟੈਂਟ ਡਾਇਰੈਕਟਰ ਯਸਵਕ ਸੇਵਾਵਾਂ ਕੁਲਵਿੰਦਰ ਸਿੰਘ, ਪੰਜਾਬ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਤੋਂ ਪ੍ਰੋ ਮਨਿੰਦਰ ਕੌਰ ਸਿੱਧੂ, ਪ੍ਰੋ. ਪਰਮਪ੍ਰੀਤ ਕੌਰ ਮੁਖੀ ਸਿਵਲ ਇੰਜੀ. ਵਿਭਾਗ, ਪ੍ਰਿੰਸੀਪਲ ਰਵਿੰਦਰ ਕੌਰ ਸਿੱਧੂ, ਲੈਕਚਰਾਰ ਸੁਲੇਖਾ ਰਾਣੀ ਵਰਮਾ, ਸ੍ਰੀਮਤੀ ਗਰਿਮਾ ਅਰੋੜਾ , ਰਿਟਾਇਰਡ ਟਾਊਨ ਪਲਾਨਰ ਸ੍ਰੀ ਉਮ ਪ੍ਰਕਾਸ਼ ਮਨਚੰਦਾ ਅਤੇ ਸਟੇਟ ਯੂਥ ਅਵਾਰਡੀ ਗੁਰਿੰਦਰ ਸਿੰਘ ਨੇ ਬਾਖੂਬੀ ਨਿਭਾਈ। ਅੰਤ ਵਿੱਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਵਿਭਾਗੀ ਮੁਖੀ, ਫੈਕਲਟੀ, ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਜਿਹਨਾਂ ਨੇ ਇਸ ਬਹੁ-ਵੰਨਗੀ ਸਾਲਾਨਾ ਸੱਭਿਆਚਾਰਕ ਸਮਾਰੋਹ ਦਾ ਭਰਪੂਰ ਆਨੰਦ ਮਾਣਿਆ।