ਅਨੁਮੀਤ ਸਿੰਘ ਹੀਰਾ ਸੋਢੀ ਨੂੰ ਸ਼ੁਭ ਕਾਮਨਾਵਾਂ ਦਿੰਦੇ ਬਲਰਾਮ ਧਵਨ, ਵਿਪਨ ਅਨੇਜਾ ਅਤੇ ਹੋਰ ਆਗੂ।
ਗੁਰੂਹਰਸਹਾਏ/ਫਿਰੋਜ਼ਪੁਰ, 23 ਮਾਰਚ, 2017 : ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਮੈਨੀਫੈਸਟੋ ਵਿਚ ਕੀਤੇ ਹੋਏ ਵਾਅਦਿਆਂ 'ਤੇ ਅਮਲ ਸ਼ੁਰੂ ਕਰ ਦਿੱਤਾ ਹੋਇਆ ਹੈ। ਜਿਸ ਤਹਿਤ ਵੀ.ਆਈ.ਪੀ.ਕਲਚਰ ਖਤਮ ਕਰਨ ਸਮੇਤ ਹੋਰ ਅਹਿਮ ਕਦਮ ਪੰਜਾਬ ਸਰਕਾਰ ਵੱਲੋਂ ਪੁੱਟੇ ਜਾ ਰਹੇ ਹਨ। ਇਹ ਗੱਲ ਵਿਧਾਇਕ ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਤੇ ਡੈਲੀਗੇਟ ਪੰਜਾਬ ਕਾਂਗਰਸ ਅਨੁਮੀਤ ਸਿੰਘ ਹੀਰਾ ਸੋਢੀ ਨੇ ਆਪਣੇ ਘਰ ਵਧਾਈ ਦੇਣ ਵਾਲੇ ਕਾਂਗਰਸ ਆਗੂਆਂ ਅਤੇ ਵਰਕਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਹੀ। ਇਸ ਮੌਕੇ ਕਾਂਗਰਸ ਆਗੂ ਬਲਰਾਮ ਧਵਨ, ਦੇਸ ਰਾਜ ਪੰਜੇ ਕੇ, ਵਿਪਨ ਅਨੇਜਾ, ਅਮਰੀਕ ਸਿੰਘ ਬੁੱਢੇਸ਼ਾਹ, ਰਾਕੇਸ਼ ਮੁਟਨੇਜਾ, ਰੋਸ਼ਨ ਲਾਲ ਅਨੁਮੀਤ ਸਿੰਘ ਸੋਢੀ ਦੀ ਚੰਡੀਗੜ੍ਹ ਤੋਂ ਵਾਪਸੀ ਬਾਅਦ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦੇਣ ਲਈ ਪੁੱਜੇ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਇਸ ਸਰਹੱਦੀ ਖੇਤਰ ਦੇ ਨਾਲ ਨਾਲ ਪੂਰੇ ਪੰਜਾਬ ਅੰਦਰ ਵਿਕਾਸ ਦੀ ਲਹਿਰ ਤੇਜ ਹੋਵੇਗੀ। ਇਸ ਮੌਕੇ ਵਰਕਰਾਂ ਨੇ ਕਾਮਨਾ ਕੀਤੀ ਕਿ ਲਗਾਤਾਰ ਚਾਰ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਸਰਕਾਰ ਅੰਦਰ ਵੱਡਾ ਅਹੁਦਾ ਮਿਲੇਗਾ। ਇਸ ਮੌਕੇ ਨਸੀਬ ਸਿੰਘ ਸੰਧੂ, ਕੁਲਵੰਤ ਰਾਏ ਕਟਾਰੀਆ, ਨਿਸ਼ੂ ਦਹੂਜਾ, ਬੀ.ਐਸ.ਭੁੱਲਰ, ਸੋਨੂੰ ਬਿੰਦਰਾ, ਬੂੜ ਸਿੰਘ ਸੋਢੀ, ਸੁੱਖਾ ਸ਼ਰਮਾ ਤੋਂ ਇਲਾਵਾ ਹੋਰ ਵੀ ਕਾਂਗਰਸ ਦੇ ਅਹੁਦੇਦਾਰ ਮੌਜੂਦ ਸਨ।