ਫ਼ਰਹਤ ਅਹਿਮਦ ਸੰਸਕ੍ਰਿਤ 'ਚ ਗੋਲਡ ਮੈਡਲ ਹਾਸਿਲ ਕਰਦੇ ਸਮੇਂ
ਕਾਦੀਆਂ, 19 ਫ਼ਰਵਰੀ, 2017 (ਚੋਧਰੀ ਮਨਸੂਰ ਘਨੋਕੇ) : ਕਾਦੀਆਂ ਦੇ ਮੁਸਲਿਮ ਨੋਜਵਾਨ ਮੋਲਾਨਾ ਨੇ ਐਮ ਏ ਸੰਸਕ੍ਰਿਤ ਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਮੋਲਾਨਾ ਫ਼ਰਹਤ ਅਹਿਮਦ ਨੇ ਤਾਲੀਮ ਉਲ ਇਸਲਾਮ ਸੀਨਿਅਰ ਸੈਕੰਡਰੀ ਸਕੂਲ ਤੋਂ ਦਸਵੀਂ ਪਾਸ ਕੀਤੀ। ਮੁਸਲਿਮ ਜਮਾਤੇ ਅਹਿਮਦੀਆ ਨੇ ਉਨ੍ਹਾਂ ਨੂੰ ਬਨਾਰਸ ਹਿੰਦੂ ਯੁਨਿਵਰਸਿਟੀ ਚ ਸ਼ਾਸਤਰੀ ਦੀ ਸਿਖਿਆ ਹਾਸਿਲ ਕਰਨ ਲਈ ਭੇਜ ਦਿਤਾ। ਸ਼ਾਸਤਰੀ ਪਾਸ ਕਰਨ ਤੋਂ ਬਾਅਦ ਉਨ੍ਹਾਂ 2014 'ਚ ਆਚਾਰਿਆ (ਸੰਸਕ੍ਰਿਤ ਐਮ ਏ) 'ਚ ਦਾਖ਼ਿਲਾ ਲਿਆ। ਦਸੰਬਰ 2016 'ਚ ਆਚਾਰਿਆ ਦੇ ਨਿਕਲੇ ਨਤੀਜੇ 'ਚ ਉਨ੍ਹਾਂ ਨੇ 86 ਪ੍ਰਤਿਸ਼ਤ ਅੰਕ ਹਾਸਿਲ ਕਰਕੇ ਸੰਪੂਰਨਾਨੰਦ ਯੁਨਿਵਰਸਿਟੀ ਬਨਾਰਸ ਤੋਂ ਗੋਲਡ ਮੈਡਲ ਹਾਸਿਲ ਕਰਨ ਚ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ। ਫ਼ਰਹਤ ਅਹਿਮਦ ਨੇ ਗੋਲਡ ਮੈਡਲ ਹਾਸਿਲ ਕਰਨਾ ਮਾਨ ਦੀ ਗੱਲ ਦਸਿਆ ਹੈ।