ਚੰਡੀਗੜ੍ਹ ਯੂਨੀਵਰਸਿਟੀਦੇ ਉਪ-ਕੁਲਪਤੀ ਡਾ.ਆਰ.ਐੱਸ.ਬਾਵਾ ਅੱਜ ਇੱਥੇ ਬਠਿੰਡਾ ਵਿੱਚ ਆਜੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਯੂਨੀਵਰਸਿਟੀ ਦੀ ਆਲ ਇੰਡੀਆ ਦਾਖ਼ਲਾ ਪਰੀਖਿਆ 'ਸੀ.ਯੂ.ਸੈਟ-2017' ਦਾ ਨਵਾਂ ਪੋਰਟਲ ਲਾਂਚ ਕਰਦੇ ਹੋਏ।
ਮੋਹਾਲੀ, 20 ਫਰਵਰੀ, 2017 : ਸੂਚਨਾ ਤਕਨੀਕ ਦੇ ਬਦਲਦੇ ਦੌਰ 'ਚੋਂ ਗੁਜ਼ਰ ਰਹੇ ਅੱਜ ਦੇ ਜਾਗਰੂਕ ਨੌਜਵਾਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਨਵੀਂ ਪੀੜ੍ਹੀ ਦੀਆਂ ਇੱਛਾਵਾਂ ਮੁਤਾਬਕ ਸਿੱਖਿਆ ਢਾਂਚਾ ਉਸਾਰਨ ਦੀ ਲੋੜ ਹੈ ਕਿਉਂਕਿ 21ਵੀਂ ਸਦੀ ਦਾ ਅਗਾਂਹਵਧੂ ਨੌਜਵਾਨ ਪਿਤਾ-ਪੁਰਖੀ ਲੀਹਾਂ ਨੂੰ ਤੋੜ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਨਾਉਣਾ ਚਾਹੁੰਦਾ ਹੈ। ਉਹ ਮਲਟੀਨੈਸ਼ਨਲ ਕੰਪਨੀਆਂ 'ਚ ਉੱਚੇ ਤਨਖਾਹ ਪੈਕੇਜ ਪ੍ਰਾਪਤ ਕਰਨ ਲਈ ਖੇਤਰੀ ਹੱਦਬੰਦੀਆਂ ਨੂੰ ਦਰਕਿਨਾਰ ਕਰਕੇ ਕੌਮਾਂਤਰੀ ਪੱਧਰ ਦੀ ਪ੍ਰੋਫੈਸ਼ਨਲ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਫੇਰ ਇੱਕ ਸਫਲ ਉੱਦਮੀ ਵਜੋਂ ਖ਼ੁਦ ਦਾ ਕਾਰੋਬਾਰ ਸਥਾਪਤ ਕਰਕੇ ਵਪਾਰਕ ਖੇਤਰ 'ਚ ਨਵੀਆਂ ਬੁਲੰਦੀਆਂ ਛੂਹਣ ਦੀ ਇੱਛਾ ਰੱਖਦਾ ਹੈ। ਉਹ ਨਵੀਆਂ ਕੈਰੀਅਰ ਸੰਭਾਵਨਾਵਾਂ ਦੀ ਭਾਲ ਲਈ ਵਿਦੇਸ਼ ਜਾ ਕੇ ਪੜ੍ਹਨ ਦਾ ਇਛੁੱਕ ਹੈ। ਇਹ ਵਿਚਾਰ ਚੰਡੀਗੜ੍ਹ ਯੂਨੀਵਰਸਿਟੀਦੇ ਉਪ-ਕੁਲਪਤੀ ਡਾ.ਆਰ.ਐੱਸ.ਬਾਵਾ ਨੇ ਅੱਜ ਇੱਥੇ ਬਠਿੰਡਾ ਵਿੱਚ ਪੱਤਰਕਾਰ ਮਿਲਣੀ ਦੌਰਾਨ ਉਚੇਰੀ ਸਿੱਖਿਆ ਦੀਆਂ ਸੰਭਾਵਨਾਵਾਂ ਦੇ ਮੁੱਦੇ 'ਤੇ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਡਾ. ਬਾਵਾ ਨੇ ਵੇਲਾ ਵਿਹਾ ਚੁੱਕੇ ਵਿੱਦਿਅਕ ਮਾਡਲ ਦੀ ਥਾਂ ਕੌਮਾਤਰੀ ਸਿੱਖਿਆ ਮਾਪਦੰਡਾਂ ਵਾਲੀ ਵਿਵਸਥਾ ਉਸਾਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦੇਸ਼ੀ ਯੂਨੀਵਰਸਿਟੀਆਂ, ਬਹੁ-ਰਾਸ਼ਟਰੀ ਕੰਪਨੀਆਂ, ਅੱਜ ਦੇ ਨੌਜਵਾਨਾਂ ਦੀਆਂ ਸਿੱਖਿਆ ਤਰਜੀਹਾਂ ਅਤੇ ਭਵਿੱਖ ਦੀਆਂ ਲੋੜਾਂ ਨੂੰ ਭਲੀਭਾਂਤ ਸਮਝ ਕੇ ਅਸਲੋਂ ਨਿਵੇਕਲਾ ਵਿੱਦਿਅਕ ਢਾਂਚਾ ਉਸਾਰਨ ਦੇ ਯਤਨ ਕੀਤੇ ਹਨ।
ਉਪ-ਕੁਲਪਤੀ ਡਾ.ਆਰ.ਐੱਸ.ਬਾਵਾ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਮਾਲਵੇ ਦੇ ਅਗਾਂਹਵਧੂ ਵਿਦਿਆਰਥੀਆਂ ਦੀ ਪਸੰਦੀਦਾ ਸੰਸਥਾ ਦੱਸਦੇ ਹੋਏ ਆਖਿਆ ਕਿ ਇਸ ਸਮੇਂ ਯੂਨੀਵਰਸਿਟੀ 'ਚ ਮਾਲਵੇ ਦਾ ਲਗਪਗ 1400 ਅਤੇ ਬਠਿੰਡੇ ਦਾ 400 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ, ਜਿਨ੍ਹਾਂ 'ਚੋਂ 294 ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਚਾਰ-ਚਾਰ ਬਹੁ-ਰਾਸ਼ਟਰੀ ਕੰਪਨੀਆਂ ਦੀ ਪਲੇਸਮੈਂਟ ਪੇਸ਼ਕਸ਼ ਪ੍ਰਾਪਤ ਕਰਕੇ ਖਿੱਤੇ ਦੇ ਨੌਜਵਾਨਾਂ ਲਈ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਛੱਡ ਕੇ ਏਨੀ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੁਆਰਾ ਚੰਡੀਗੜ੍ਹ ਯੂਨੀਵਰਸਿਟੀ ਨੂੰ ਚੁਣਨਾ 'ਚ ਇਹ ਸਿੱਧ ਕਰਦਾ ਹੈ ਕਿ ਅੱਜ ਦਾ ਨੌਜਵਾਨ ਕੌਮਾਂਤਰੀ ਮੁੱਲਾਂ 'ਤੇ ਆਧਾਰਿਤ ਸਿੱਖਿਆ ਵਿਵਸਥਾ ਲਈ ਘਰੋਂ ਬਾਹਰ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਅਜਿਹੇ ਅਗਾਂਹਵਧੂ ਵਿਦਿਆਰਥੀਆਂ ਨੂੰ ਕਿਫ਼ਾਇਤੀ ਦਰਾਂ ਉੱਤੇ ਮਿਆਰੀ ਉੱਚ ਸਿੱਖਿਆਮੁਹੱਈਆ ਕਰਵਾਉਣ ਦੇ ਮੰਤਵ ਨਾਲ ਹੀ ਮਈ-ਜੂਨ 2017 ਵਿੱਚ 'ਸੀ.ਯੂ.ਸੈਟ' ਦੀ ਰਾਸ਼ਟਰੀ ਸਕਾਲਰਸ਼ਿਪ ਪ੍ਰੀਖਿਆ ਤਹਿਤ 800 ਮੈਰੀਟੋਰੀਅਸ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਦੇ ਵਜ਼ੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਇਸ ਸਬੰਧੀ ਆਨਲਾਈਨ ਪੋਰਟਲ ਜਾਰੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਸਕਾਲਰਸ਼ਿਪ ਟੈਸਟ ਲਈ 13 ਸੂਬਿਆਂ ਵਿੱਚ ਪਰੀਖਿਆ ਕੇਂਦਰ ਬਣਾਏ ਜਾਣਗੇ।
ਉਪ-ਕੁਲਪਤੀ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੌਮਾਂਤਰੀ ਵਿੱਦਿਅਕ ਸੰਸਥਾਵਾਂ ਦੀ ਤਰਜ਼ 'ਤੇ ਸਥਾਪਤ ਕੀਤੇ ਮਿਆਰੀ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਇਹ ਉੱਤਰੀ ਭਾਰਤ ਦੀ ਇਕਲੌਤੀ ਸੰਸਥਾ ਹੈ ਜਿਸਦੇ ਵਿੱਦਿਅਕ ਪ੍ਰਬੰਧਾਂ ਅਤੇ ਪਾਠਕ੍ਰਮਾਂ ਨੂੰ 50 ਦੇਸ਼ਾਂ ਦੀਆਂ 150 ਤੋਂ ਵੱਧ ਯੂਨੀਵਰਸਿਟੀਆਂ ਨੇ ਮਾਨਤਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਮੁਤਾਬਕ ਤਿਆਰ ਕਰਨ ਅਤੇ ਇੰਡਸਟਰੀ-ਅਕਾਦਮੀਆਂ ਵਿਚਕਾਰਲੇ ਫਾਸਲੇ ਨੂੰ ਘੱਟ ਕਰਨ ਲਈ ਮਾਈਕਰੋਸਾਫਟ, ਆਈ.ਬੀ.ਐੱਮ., ਵਿਪਰੋ, ਟੈੱਕ ਮਹਿੰਦਰਾ, ਓਰੈਕਲ, ਵੌਲਵੋ ਆਇਸ਼ਰ ਅਤੇ ਵੀਡਿਓਕੋਨ ਟੈਲੀਕਾਮ ਜਿਹੀਆਂ ਵਿਸ਼ਵ ਪ੍ਰਮੁੱਖ ਕੰਪਨੀਆਂ ਨਾਲ ਗੱਠਜੋੜ ਕੀਤੇ ਗਏ ਹਨ। ਉਨ੍ਹਾਂ 'ਵਰਸਿਟੀ ਦੇ ਬਿਹਤਰੀਨ ਰੁਜ਼ਗਾਰ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸਾਲ 2016 ਦੌਰਾਨ ਯੂਨੀਵਰਸਿਟੀ ਨੇ 465 ਬਹੁ-ਰਾਸ਼ਟਰੀ ਕੰਪਨੀਆਂ ਨੂੰ ਕੈਂਪਸ ਪਲੇਸਮੈਂਟ ਲਈ ਸੱਦ ਕੇ 4960 ਵਿਦਿਆਰਥੀਆਂ ਨੂੰ 22.5 ਲੱਖ ਤੱਕ ਦੇ ਉੱਚੇ ਤਨਖਾਹ ਪੈਕੇਜਾਂ 'ਤੇ ਰੁਜ਼ਗ਼ਾਰ ਦਿਵਾਇਆ ਹੈ ਅਤੇ ਨੌਕਰੀ ਦੀ ਥਾਂ ਆਪਣਾ ਖ਼ੁਦ ਦਾ ਰੁਜ਼ਗਾਰ ਸਥਾਪਤ ਕਰਨ ਦੇ ਇਛੁੱਕ ਵਿਦਿਆਰਥੀਆਂ ਨੂੰ ਅਗਵਾਈ ਦੇਣ ਵਾਸਤੇ ਟੈਕਨੀਕਲ ਬਿਜ਼ਨਸ ਇਨਕੂਬੇਟਰ ਦਾ ਵੱਖਰਾ ਅਦਾਰਾ ਕਾਇਮ ਕੀਤਾ ਗਿਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਮੌਕੇ ਮਾਲਵਾ ਖੇਤਰ ਦੇ ਵਿਦਿਆਰਥੀਆਂ ਲਈ ਉਚੇਚੇ ਤੌਰ 'ਤੇ ਉਲੀਕੀ ਇਸ ਵੀਫ਼ਾ ਯੋਜਨਾ ਬਾਰੇ ਦੱਸਿਆ ਕਿ ਕੰਪਿਊਟਰ ਸਾਇੰਸ,ਮਕੈਨੀਕਲ,ਆਟੋਮੋਬਾਇਲ, ਪੈਟ੍ਰੋਲੀਅਮ,ਐਰੋਸਪੇਸ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਸਿਵਲ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਆਦਿ ਵੱਖ-ਵੱਖ ਇੰਜੀਨੀਅਰਿੰਗ ਵਿਸ਼ਿਆਂ 'ਚ 300 ਵਿਦਿਆਰਥੀਆਂ ਨੂੰ ਵਜੀਫਾ ਪ੍ਰਦਾਨ ਕੀਤਾ ਜਾਵੇਗਾ ਜਦਕਿ ਐੱਮ. ਬੀ. ਏ., ਹੋਟਲ ਮੈਨੇਜਮੈਂਟ, ਆਰਕੀਟੈਕਚਰ,ਐਨੀਮੇਸ਼ਨ,ਫ਼ਿਲਮ ਸਟੱਡੀਜ, ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਫਾਈਨ ਆਰਟਸ, ਫ਼ੈਸ਼ਨ ਡਿਜ਼ਾਈਨਿੰਗ, ਬੀ. ਬੀ. ਏ., ਬੀ. ਕਾਮ, ਬੀ. ਸੀ. ਏ., ਲਾਅ,ਬਾਇਓਟੈਕਨਾਲੌਜੀ, ਫਾਰਮੇਸੀ,ਫਿਜੀਕਲ ਐਜੂਕੇਸ਼ਨ, ਐਗਰੀਕਲਚਰ ਅਤੇ ਬੀ. ਐੱਡ ਆਦਿ ਕੋਰਸਾਂ 'ਚ 500 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਬਠਿੰਡਾ ਖੇਤਰ ਦਾ ਕੋਈ ਵੀ ਵਿਦਿਆਰਥੀ ਜੇਕਰ ਆਪਣੇ ਕੈਰੀਅਰ, ਵਜ਼ੀਫ਼ਾ ਯੋਜਨਾ ਜਾਂ ਦਾਖ਼ਲਾ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹ ਚੰਡੀਗੜ੍ਹ ਯੂਨੀਵਰਸਿਟੀ ਦੀ ਵੈੱਬਸਾਈਟ www.cuchd.in ਜਾਂ ਗੁਰੂ ਨਾਨਕ ਕੰਪਲੈਕਸ, ਸੌ ਫੁੱਟੀ ਰੋਡ, ਨੇੜੇ ਘੋੜੇ ਵਾਲਾ ਚੌਂਕ ਬਠਿੰਡਾ ਵਿਖੇ ਸਥਿਤ 'ਵਰਸਿਟੀ ਦੇ ਖੇਤਰੀ ਸੁਵਿਧਾ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ।