ਜਲੰਧਰ/ਕਪੂਰਥਲਾ, 1 ਜਨਵਰੀ, 2017 : ਮਾਨਵ ਸਰੋਤ ਵਿਕਾਸ ਮੰਤਰਾਲੇ ਦੇ ਵਿੱਤੀ ਸਾਖਰਤਾ ਅਭਿਆਨ (ਵਿਸਾਕਾ) ਦੇਪ੍ਰਚਾਰ-ਪਾਸਾਰ ਲਈ ਆਈ.ਕੇ.ਜੀ.ਪੀ.ਟੀ.ਯੂ.ਵੱਲੋਂ ਇਕ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।ਯੂਨੀਵਰਸਿਟੀ ਦੇ ਬੋਰਡ ਆਫ ਗਵਰਨਰਜ਼ ਦੀ64ਵੀਂ ਬੈਠਕ ਵਿਚ ਇਸ ਮੁਹਿੰਮ ਨੂੰ ਲਾਗੂ ਕਰਨ ਲਈ ਯੂਨੀਵਰਸਿਟੀ ਤੇ ਇਸ ਨਾਲ ਸਬੰਧਤ ਕਾਲਜਾਂ ਵਿਚ ਸਮੁਚੇ ਵਿੱਤੀ ਲੈਣ-ਦੇਣ ਨੂੰਡਿਜੀਟਲ ਰੂਪ ਵਿਚ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।ਇਸ ਸਬੰਧੀ ਯੂਨੀਵਰਸਿਟੀ ਵੱਲੋਂ 30 ਦਸੰਬਰ ਨੂੰ ਆਪਣੇਨਾਲ ਸਬੰਧਤ 100 ਤੋਂ ਵਧੇਰੇ ਕਾਲਜਾਂ ਦੇ ਡਾਇਰੈਕਟਰ-ਪ੍ਰਿੰਸੀਪਲ ਸਾਹਿਬਾਨ ਦੀ ਇਕ ਬੈਠਕ ਬੁਲਾਈ ਗਈ ਤੇ ਇਸ ਵਿਚ ਇਕ ਵਰਕਸ਼ਾਪਆਯੋਜਿਤ ਕਰਕੇ ਮਾਨਵ ਸਰੋਤ ਵਿਕਾਸ ਮੰਤਰਾਲੇ ਦੇ “ਵਿਸਾਕਾ “ ਪ੍ਰੋਗਰਾਮ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਗਈ।
ਯੂਨੀਵਰਸਿਟੀ ਨੇ ਇਸ ਮੁਹਿੰਮ ਵਿਚ ਵਿੱਤੀ ਮਾਹਿਰ ਵਜੋਂ ਆਪਣੇ ਨਾਲ ਸਬੰਧਤ ਸਰਕਾਰੀ ਤੇ ਗੈਰ-ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਦਾ ਵੀਸਹਿਯੋਗ ਲੈਣਾ ਸ਼ੁਰੂ ਕੀਤਾ ਹੈ, ਜਿਹੜੇ ਸਮੇਂ-ਸਮੇਂ ਡਿਜੀਟਲ ਬੈਂਕਿੰਗ ਦੇ ਸਰਲ ਤਰੀਕਿਆਂ ਸਬੰਧੀ ਜਾਣਕਾਰੀ ਸਾਂਝੀ ਕਰਨਗੇ।
ਇਸ ਸਬੰਧੀ ਪਹਿਲੀ ਬੈਠਕ ਡੀਨ (ਆਰ.ਆਈ.ਸੀ) ਡਾ. ਅਨੀਰੁੱਧ ਪ੍ਰਤਾਪ ਸਿੰਘ ਦੁਆਰਾ ਆਯੋਜਿਤ ਕਰਵਾਈ ਗਈ।ਉਨ੍ਹਾਂ ਕਿਹਾ ਕਿਯੂਨੀਵਰਸਿਟੀ ਤੇ ਇਸਦੇ ਸਮੂਹ ਕੈਂਪਸ ਤੇ ਕਾਲਜਾਂ ਵਿਚ ਕੇਵਲ ਡਿਜੀਟਲ ਲੈਣ-ਦੇਣ ਹੀ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂਵੱਲੋਂ ਆਪਣੀਆਂ ਫੀਸਾਂ ਦੀ ਅਦਾਇਗੀ ਡੈਬਿਟ ਕਾਰਡ, ਕ੍ਰੈਡਿਟ ਕਾਰਡ,ਰੁਪਏ ਕਾਰਡ, ਮੋਬਾਈਲ ਵੈਲੇਟ,ਯੂ.ਐਸ.ਐਸ.ਡੀ.,ਨੈਟ ਬੈਂਕਿੰਗ,ਆਦਿਰਾਹੀਂ ਹੀ ਕਰਨਾ ਹੋਵੇਗਾ।ਉਨ੍ਹਾਂ ਸਾਰੇ ਕਾਲਜਾਂ ਨੂੰ ਡਿਜੀਟਲ ਕੈਂਪਸ ਵਿਕਸਿਤ ਕਰਨ ਲਈ ਕਿਹਾ ਤੇ ਅੇੈਨ.ਸੀ.ਸੀ. ਤੇ ਐਨ.ਐਸ.ਐਸ.ਵਲੰਟੀਅਰਾਂ ਨੂੰ ਨਾ ਕੇਵਲ ਵਿਦਿਅਕ ਅਦਾਰਿਆਂ ਸਗੋਂ ਬਾਹਰ ਵੀ ਇਸ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ।ਉਨ੍ਹਾਂ ਅੇੈਨ.ਸੀ.ਸੀ.ਤੇ ਐਨ.ਐਸ.ਐਸ. ਵਲੰਟੀਅਰਾਂ ਤੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਤੇ ਆਂਢ-ਗੁਆਂਢ ਵਿਚ ਵੀ ਡਿਜੀਟਲ ਬੈਂਕਿੰਗ ਸਬੰਧੀ ਜਾਗਰੂਕਤਾਲਿਆਉਣ ਲਈ ਜ਼ਿੰਮੇਦਾਰੀ ਲੈਣ ਲਈ ਕਿਹਾ।
ਇਸ ਬੈਠਕ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਅਮਨਪ੍ਰੀਤ ਸਿੰਘ ਵੱਲੋਂ ਮਾਨਵ ਸਰੋਤ ਵਿਕਾਸ ਮੰਤਰਾਲੇ ਦੀ ਵੈਬਸਾਈਟ “ਵਿਸਾਕਾ “ਉਪਰ ਵਲੰਟੀਅਰਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਕਾਲਜਾਂ ਵਿਚ ਡਿਜੀਟਲ ਲੈਣ-ਦੇਣ ਨੂੰ ਯਕੀਨੀਬਣਾਉਣ ਲਈ ਕਾਲਜਾਂ ਦੀ ਨਿਰੰਤਰ ਮਾਨੀਟਰਿੰਗ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਸਬੰਧੀ ਯੂਨਵਿਰਸਿਟੀ ਦੇ ਵੱਖ-ਵੱਖ ਵਿਭਾਗ ਮਿਲਕੇ ਕੰਮਕਰਨਗੇ ਤੇ ਇਸ ਸਬੰਧੀ ਇਕ ਵਿਸਤਰਿਤ ਯੋਜਨਾ ਤਿਆਰ ਕੀਤੀ ਗਈ ਹੈ। ਇਸ ਮੌਕੇ ਐਚ.ਡੀ.ਐਫ.ਸੀ. ਦੇ ਕਲਸਟਰ ਹੈਡ ਗੌਰਵ ਸ਼ਾਹ ਅਤੇ ਜ਼ੋਨਲ ਮੁਖੀ ਡਿਜੀਟਲ ਬੈਂਕਿੰਗ ਪ੍ਰਸ਼ਾਂਤ ਦੇਬਨਾਥ ਵੀ ਮੌਜੂਦ ਸਨ।ਉਨ੍ਹਾਂਬੈਠਕ ਵਿਚ ਮੌਜੂਦ ਡਾਇਰੈਕਟਰ-ਪ੍ਰਿੰਸੀਪਲ ਸਾਹਿਬਾਨ ਨੂੰ ਕੈਸ਼ ਬੈਕ (ਕੈਸ਼ ਵਾਪਸੀ),ਸੁਰੱਖਿਅਤ ਅਦਾਇਗੀ ਸਮੇਤ ਕਈ ਤਕਨੀਕੀ ਪਹਿਲੂਆਂਬਾਰੇ ਜਾਣਕਾਰੀ ਦਿੱਤੀ।