ਬਲਾਕ ਫ਼ਰੀਦਕੋਟ-2 ਦੇ ਨਵੋਦਿਆ ਪ੍ਰਵੇਸ਼ ਪ੍ਰੀਖਿਆ ਚ ਸਫਲ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 10 ਮਈ 2024 - ਬਲਾਕ ਰਿਸੋਰਸ ਸੈਂਟਰ ਫ਼ਰੀਦਕੋਟ ਵਿਖੇ ਬਲਾਕ ਫ਼ਰੀਦਕੋਟ-2 ਦੇ ਸਰਕਾਰੀ ਸਕੂਲਾਂ ਚੋਂ ਨਵੋਦਿਆ ਵਿਦਿਆਲਾ ਲਈ ਚੁਣੇ ਗਏ ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਦੇ ਸਨਮਾਨ ਵਿੱਚ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ । ਜਿਸ ਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਅੰਜੂ ਸੇਠੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਇਸ ਮੌਕੇ ਜਸਕਰਨ ਸਿੰਘ ਰੋਮਾਣਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਬਲਾਕ ਦੇ 11 ਵਿਦਿਆਰਥੀ, ਜਿਨ੍ਹਾਂ ਨੇ ਨਵੋਦਿਆ ਪ੍ਰਵੇਸ਼ ਪ੍ਰੀਖਿਆ ਚ ਸਫਲਤਾ ਹਾਸਿਲ ਕੀਤੀ ਹੈ, ਬੇਟਾ ਅਕਾਸ਼ਦੀਪ ਸਿੰਘ, ਰੌਸ਼ਨਦੀਪ ਕੌਰ, ਯਸ਼ਨੀਤ ਸਿੰਘ, ਗੋਪਾਲ ਸਿੰਘ, ਮਹਿਕਦੀਪ ਕੌਰ, ਗੁਰਨੂਰ ਸਿੰਘ, ਅਵਤਾਰ ਸਿੰਘ, ਗੁਨਤਾਸ਼ ਕੌਰ, ਤਮੰਨਾ, ਜਸ਼ਨਦੀਪ ਕੌਰ, ਮਹਿਕਦੀਪ ਕੌਰ ਅਤੇ ਇਹਨਾ ਦੇ ਅਧਿਆਪਕ ਗੁਰਸ਼ੀਰ ਕੌਰ ਬੀੜ ਸਿੱਖਾਂਵਾਲਾ, ਪਰਵਿੰਦਰ ਕੌਰ ਖੀਵਾ ਚਹਿਲ, ਵਰਿੰਦਰ ਸ਼ਰਮਾ ਮਚਾਕੀ ਮੱਲ ਸਿੰਘ, ਚਰਨਜੀਤ ਸਿੰਘ ਫਿੱਡੇ ਕਲਾਂ, ਸਵੀਟਰਾਜ ਕੌਰ ਚੱਕ ਕਲਿਆਣ, ਮੁਕੇਸ਼ ਕੁਮਾਰ ਢੀਮਾਂਵਾਲੀ, ਸਿਮਰਜੀਤ ਕੌਰ ਔਲਖ,ਸਰਬਜੀਤ ਕੌਰ ਸੰਧਵਾਂ ਅਤੇ ਗੁਰਪਾਲ ਕੌਰ ਢੀਮਾਂਵਾਲੀ ਨੂੰ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਦੁਆਰਾ ਸਨਮਾਨਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਆਪਣੇ ਨਿਵੇਕਲੇ ਯਤਨਾਂ ਰਾਹੀਂ ਵਿਦਿਆਰਥੀਆਂ ਅਤੇ ਸਕੂਲਾਂ ਦੀ ਬਿਹਤਰੀ ਲਈ ਜੁਟੇ ਹੋਏ ਅਤੇ ਵਧੀਆ ਸੇਵਾਵਾਂ ਦੇ ਰਹੇ ਚਾਰ ਹੋਰ ਅਧਿਆਪਕਾਂ ਸ੍ਰੀ ਬਿੱਲੂ ਕੁਮਾਰ ਹੈਡ ਟੀਚਰ ਸਿੱਖਾਂਵਾਲਾ, ਗੁਰਪ੍ਰੀਤ ਸਿੰਘ ਹੈੱਡ ਟੀਚਰ ਘਣੀਏਵਾਲਾ, ਜਸਵੀਰ ਸਿੰਘ ਢੀਮਾਂਵਾਲੀ ਅਤੇ ਸੁਖਜੀਵਨ ਸਿੰਘ ਢੀਮਾਂਵਾਲੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅੰਜੂ ਸੇਠੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਨਮਾਨਿਤ ਹੋਣ ਵਾਲੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਬਲਾਕ ਦਫ਼ਤਰ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਲਈ ਉਤਸ਼ਾਹਿਤ ਕਰਨ ਹਿਤ ਅਜਿਹੇ ਉੱਦਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਉਹਨਾਂ ਵੱਲੋਂ ਸਕੂਲਾਂ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਅਧਿਆਪਕਾਂ ਅਤੇ ਸਥਾਨਕ ਭਾਈਚਾਰੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ ਗਈ।
ਉਹਨਾਂ ਵੱਲੋਂ ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੇ ਹਰ ਤਬਕੇ ਨੂੰ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਸਰਕਾਰੀ ਸਕੂਲਾਂ ਚ ਦਾਖ਼ਲਾ ਵਧਾਉਣ ਲਈ ਅਪੀਲ ਵੀ ਕੀਤੀ ਗਈ। ਬਲਾਕ ਅਫਸਰ ਜਸਕਰਨ ਸਿੰਘ ਰੋਮਾਣਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਮੇਤ ਸਾਰੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਆਖਿਆ ਗਿਆ। ਉਹਨਾਂ ਨੇ ਬਹੁਤ ਭਾਵਪੂਰਨ ਸ਼ਬਦਾਂ ਚ ਸਾਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਬਲਾਕ ਦੇ ਮਾਣ ਵਿੱਚ ਵਾਧਾ ਕਰਨ ਲਈ ਧੰਨਵਾਦ ਕੀਤਾ ਗਿਆ। ਸਾਰੇ ਪ੍ਰੋਗਰਾਮ ਦੌਰਾਨ ਮਨਦੀਪ ਸਿੰਘ ਢਿੱਲੋਂ ਵੱਲੋਂ ਬਹੁਤ ਖੂਬਸੂਰਤੀ ਨਾਲ ਮੰਚ ਸੰਚਾਲਨ ਕੀਤਾ ਗਿਆ। ਇਸ ਮੌਕੇ ਸੈਂਟਰ ਢੀਮਾਂਵਾਲੀ ਤੋਂ ਸੈਂਟਰ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਸਹੋਤਾ, ਔਲਖ ਤੋਂ ਬਲਦੇਵ ਸਿੰਘ ਬਰਾੜ, ਮਨਜੀਤਇੰਦਰਪੁਰਾ ਤੋਂ ਚਰਨਜੀਤ ਕੌਰ ਅਤੇ ਸੈਂਟਰ ਹਰਿੰਦਰਾ ਤੋਂ ਪਰਮਜੀਤ ਕੌਰ ਹਾਜ਼ਰ ਰਹੇ।