ਗੋਲਡਨ ਇਰਾ ਸਕੂਲ ਬਧਰਾਵਾਂ ਵਿਖੇ ਹੋਏ ਅੰਤਰ ਸਕੂਲ ਪੇਂਟਿੰਗ ਮੁਕਾਬਲਿਆਂ ਵਿੱਚ ਵਿਸ਼ਾਲ ਦਾਸ ਨੇ ਪਹਿਲਾ ਤੇ ਅਕਸ਼ਿਤਾ ਜੈਨ ਨੇ ਦੂਸਰਾ ਸਥਾਨ ਹਾਸਿਲ ਕੀਤਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 10 ਮਈ 2024 - ਇਹ ਤੇ ਸਥਾਨਕ ਰਾਏਕੋਟ ਰੋਡ ਤੇ ਸਥਿਤ ਗੋਲਡਨ ਇਰਾ ਮਿਲੇਨੀਅਮ ਪਬਲਿਕ ਸਕੂਲ ਸੁਲਤਾਨਪੁਰ ਬਧਰਾਵਾਂ ਵਿਖੇ ਅੰਤਰ ਸਕੂਲ ਪੇਂਟਿੰਗ ਮੁਕਾਬਲੇ ਕਰਵਾਏ ਗਏ ਇਸ ਮੌਕੇ ਹੋਏ ਫਸਵੇਂ ਮੁਕਾਬਲਿਆਂ ਦੇ ਵਿੱਚੋਂ ਚੇਤੰਨੇਆ ਸਕੂਲ ਧੂਰੀ ਦੇ ਵਿਦਿਆਰਥੀ ਵਿਸ਼ਾਲ ਦਾਸ ਨੇ ਪਹਿਲਾ,ਸਰਵ ਹਿੱਤਕਾਰੀ ਵਿੱਦਿਆ ਮੰਦਰ ਸਕੂਲ ਮਾਲੇਰਕੋਟਲਾ ਦੀ ਵਿਦਿਆਰਥਣ ਅਕਸ਼ਿਤਾ ਜੈਨ ਨੇ ਦੂਸਰਾ ਸਥਾਨ ਹਾਸਿਲ ਕੀਤਾ ਤੇ ਦਾ ਟਾਊਨ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ, ਇਹਨਾਂ ਮੁਕਾਬਲਿਆਂ ਵਿੱਚ ਗੋਲਡਨ ਇਰਾ ਮਿਲੇਨੀਅਮ ਸਕੂਲ ਸੁਲਤਾਨਪੁਰ ਬਧਰਾਵਾਂ, ਬਾਬਾ ਗੰਢਾ ਸਿੰਘ ਪਬਲਿਕ ਸਕੂਲ ਅਮਰਗੜ੍ਹ, ਦਿੱਲੀ ਪਬਲਿਕ ਸਕੂਲ ਧੂਰੀ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਇਸ ਮੌਕੇ ਸਕੂਲ ਦੇ ਚੈਅਰਮੈਨ ਸ. ਪ੍ਰੀਤਇੰਦਰ ਸਿੰਘ ਸਿੱਧੂ, ਡਾਇਰੈਕਟਰ ਸ. ਭਗਵਾਨ ਸਿੰਘ ਗਿੱਲ, ਸ.ਹਰਮਨ ਸਿੰਘ ਸੰਧੂ, ਪ੍ਰਿੰਸੀਪਲ ਜਾਨਦੀਪ ਸੰਧੂ ਸਮੇਤ ਸਮੂਹ ਸਟਾਫ਼ ਨੇ ਬੱਚਿਆਂ ਨੂੰ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ।