ਅੱਠਵੀਂ ਜਮਾਤ ਦੇ ਨਤੀਜੇ 'ਚ ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ ਪੰਜਾਬ ਵਿਚ ਦੂਸਰਾ ਸਥਾਨ ਕੀਤਾ ਹਾਸਿਲ
ਗੁਰਪ੍ਰੀਤ ਸਿੰਘ
- ਗੁਰਲੀਨ ਕੌਰ ਨੇ 600 ਦੇ ਵਿਚੋ 598 ਅੰਕ 99.67% ਹਾਸਲ ਕਰ ਸਕੂਲ ਦਾ ਨਾਂ ਰੌਸ਼ਨ ਕੀਤਾ
ਅੰਮ੍ਰਿਤਸਰ, 30 ਅਪ੍ਰੈਲ 2024 - ਅੱਠਵੀਂ ਜਮਾਤ ਦੇ ਨਤੀਜੇ 'ਚ ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ ਪੰਜਾਬ ਵਿਚ ਦੂਸਰਾ ਸਥਾਨ ਹਾਸਿਲ ਕੀਤਾ। ਗੁਰਲੀਨ ਕੌਰ ਨੇ 600 ਦੇ ਵਿਚੋਂ 598 ਅੰਕ 99.67% ਹਾਸਲ ਕਰ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਸਾਡੇ ਸਕੂਲ਼ ਦੀ ਗੁਰਲੀਨ ਕੌਰ ਪੰਜਾਬ ਵਿੱਚ ਦੂਸਰੇ ਸਥਾਨ ਤੇ ਰਹੀ ਤੇ ਚਾਰ ਹੋਰ ਸਟੂਡੈਂਟਸ ਨੇ ਜਿਨ੍ਹਾਂ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਗੁਰਲੀਨ ਕੌਰ ਦੇ ਪਰਿਵਾਰ ਅਤੇ ਸਕੂਲ ਸਟਾਫ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਸਕੂਲ ਸਟਾਫ ਵੱਲੋਂ ਢੋਲ ਦੀ ਥਾਪ ਤੇ ਭੰਗੜੇ ਵੀ ਪਾਏ ਗਏ।
ਅੰਮ੍ਰਿਤਸਰ ਅੱਜ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਬੋਰਡ ਵਿਭਾਗ ਵੱਲੋਂ ਅੱਠਵੀਂ ਤੇ ਬਾਰਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਗਏ। ਇਸ ਮੌਕੇ ਅੰਮ੍ਰਿਤਸਰ ਦੇ ਵਿੱਚ ਅੱਠਵੀਂ ਜਮਾਤ ਦੀ ਇੱਕ ਹੋਣਹਾਰ ਲੜਕੀ ਗੁਰਲੀਨ ਕੌਰ ਜਿਸਨੇ ਪੰਜਾਬ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ। ਉੱਥੇ ਹੀ ਇਸ ਮੌਕੇ ਸਕੂਲ ਤੇ ਪਰਿਵਾਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਮੀਡੀਆ ਟੀਮ ਗੁਰਲੀਨ ਕੌਰ ਦੇ ਸਕੂਲ ਨਿਊ ਫਲਾਵਰ ਪਬਲਿਕ ਸੀਨੀਅਰ ਸੈਕਡਰੀ ਸਕੂਲ ਵਿੱਖੇ ਪੁੱਜੀ। ਉਹਨਾਂ ਵੇਖਿਆ ਕਿ ਸਕੂਲ ਵਿੱਚ ਢੋਲ ਦੀ ਥਾਪ ਦੇ ਉੱਤੇ ਸਕੂਲ ਸਟਾਫ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਭੰਗੜੇ ਪਾਏ ਜਾ ਰਹੇ ਸਨ ਤੇ ਇੱਕ ਦੂਜੇ ਦਾ ਮੂੰਹ ਲੱਡੂਆਂ ਦੇ ਨਾਲ ਮਿੱਠਾ ਕਰਵਾਇਆ ਜਾ ਰਿਹਾ ਸੀ।
ਇਸ ਮੌਕੇ ਪੰਜਾਬ ਦੇ ਵਿੱਚ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਲੜਕੀ ਗੁਰਲੀਨ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂੰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਪੰਜਾਬ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ। ਉਸ ਨੇ ਕਿਹਾ ਕਿ ਮੇਰੀਆਂ ਟੀਚਰਾਂ ਦਾ ਮੈਨੂੰ ਬਹੁਤ ਸਹਿਯੋਗ ਰਿਹਾ ਜਿਨਾਂ ਦਿਨ ਰਾਤ ਇੱਕ ਕਰਕੇ ਮੈਨੂੰ ਪੜਾਇਆ ਤੇ ਲਿਖਾਇਆ ਅੱਜ ਇਸ ਕਾਬਲ ਬਣਾਇਆ ਉੱਥੇ ਹੀ ਉਸਨੇ ਆਪਣੇ ਪਰਿਵਾਰ ਦੀ ਵੀ ਤਾਰੀਫ ਕਰਦੇ ਹੋਏ ਕਿਹਾ ਕਿ ਮੇਰੇ ਮਾਪਿਆਂ ਦਾ ਵੀ ਮੈਨੂੰ ਕਾਫੀ ਸਹਿਯੋਗ ਰਿਹਾ ਜਿਨਾਂ ਨੇ ਮੈਨੂੰ ਪੜਨ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਉਹਨੇ ਕਿਹਾ ਕਿ ਮੈਂ ਬਾਕੀ ਬੱਚਿਆਂ ਨੂੰ ਵੀ ਅਪੀਲ ਕਰਦੀ ਹਾਂ ਦਿਨ ਰਾਤ ਪੜੋ ਤੇ ਚੰਗੇ ਨੰਬਰ ਲੈ ਕੇ ਆਪਣੇ ਸਕੂਲ ਦਾ ਤੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰੋ।
ਇਸ ਮੌਕੇ ਗੁਰਲੀਨ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉਹਨਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਬੱਚੀ ਨੇ ਪੰਜਾਬ ਭਰ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਲੜਕੇ ਨੇ ਵੀ ਵਧੀਆ ਨੰਬਰ ਲਿਆਂਦੇ ਸਨ ਤੇ ਉਸ ਤੋਂ ਬਾਅਦ ਅੱਜ ਸਾਡੀ ਲੜਕੀ ਨੇ ਦੂਸਰਾ ਸਥਾਨ ਪੰਜਾਬ ਵਿੱਚ ਹਾਸਿਲ ਕਰ ਸਾਡਾ ਸਿਰ ਹੋਰ ਉੱਚਾ ਕਰ ਦਿੱਤਾ ਹੈ। ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਕਿਹਾ ਕਿ ਇਹ ਪੜ੍ਹਾਈ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਦੀ ਸੀ ਤੇ ਪੜ੍ਹਦੀ ਵੀ ਸੀ ਅਸੀਂ ਇਹਨੂੰ ਕਦੀ ਕਿਸੇ ਗੱਲ ਤੋਂ ਮਨਾ ਨਹੀਂ ਕੀਤਾ ਤੇ ਇਹਦਾ ਪੜਾਈ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਉੱਥੇ ਹੀ ਉਹਨਾਂ ਟੀਚਰਾਂ ਦਾ ਵੀ ਧੰਨਵਾਦ ਕੀਤਾ ਜਿੰਨਾਂ ਇਸ ਨੂੰ ਪੜਾ ਲਿਖਾ ਕੇ ਅੱਜ ਇਸ ਕਾਬਲ ਬਣਾਇਆ।
ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦੀ ਸਕੂਲ ਦੀ ਗੁਰਲੀਨ ਕੌਰ ਨੇ ਪੰਜਾਬ ਭਰ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ ਤੇ ਉਹਨਾਂ ਦੇ ਸਕੂਲ ਦੇ ਚਾਰ ਹੋਰ ਸਟੂਡੈਂਟਸ ਨੇ ਮੈਰਿਟ ਲਿਸਟ ਵਿੱਚ ਸਥਾਨ ਹਾਸਿਲ ਕੀਤਾ ਹੈ। ਉਹਨਾਂ ਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਕਿ ਉਹਨਾਂ ਦੇ ਸਕੂਲ ਦੇ ਬੱਚੇ ਅੱਜ ਪੰਜਾਬ ਭਰ ਵਿੱਚ ਉਹਨਾਂ ਦੇ ਸਕੂਲ ਦਾ ਨਾਂ ਰੋਸ਼ਨ ਕਰ ਰਹੇ ਹਨ। ਉੱਥੇ ਹੀ ਸਕੂਲ ਦੇ ਚੇਅਰਮੈਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੇ ਬੱਚਿਆਂ ਨੇ ਪੰਜਾਬ ਭਰ ਵਿੱਚ ਚੰਗੇ ਨੰਬਰ ਲਿਆਂਦੇ ਹਨ ਤੇ ਸਾਡੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।