ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਨੰਨੇ ਮੁੰਨੇ ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਕਰਵਾਏ
ਅਸ਼ੋਕ ਵਰਮਾ
ਭਗਤਾ ਭਾਈ, 20 ਅਪ੍ਰੈਲ 2024: ਭਗਤਾ ਭਾਈ ਇਲਾਕੇ ਦੀ ਮੋਹਰੀ ਵਿਦਿਅਕ ਸੰਸਥਾ ਦਾ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ਵਿਖੇ ਪ੍ਰੀ-ਨਰਸਰੀ ਅਤੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਫੈਨਸੀ ਡਰੈਸ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਨੰਨ੍ਹੇ- ਮੁੰਂਨ੍ਹੇ ਵਿਦਿਆਰਥੀ ਵੱਖੋ-ਵੱਖਰੀਆਂ ਡਰੈਸਾਂ ਵਿੱਚ ਬੜੇ ਹੀ ਪਿਆਰੇ ਲੱਗ ਰਹੇ ਸਨ।ਕੋਈ ਵਿਦਿਆਰਥੀ ਅੰਬ ਦੀ ਪੁਸ਼ਾਕ ਵਿੱਚ, ਕੋਈ ਬੱਤਖ ਦੀ, ਕੋਈ ਪਰੀ, ਕੋਈ ਸਿਪਾਹੀ, ਕੋਈ ਟੋਮ-ਜੈਰੀ ਦੀ ਪੁਸ਼ਾਕ ਵਿੱਚ ਆਪਣੀ-ਆਪਣੀ ਭੂਮਿਕਾ ਨਿਭਾ ਰਹੇ ਸੀ।
ਜ਼ਿਕਰਯੋਗ ਹੈ ਕਿ ਇੰਨੇ ਛੋਟੇ ਵਿਦਿਆਰਥੀ ਵੀ ਪੂਰੇ ਆਤਮਵਿਸ਼ਵਾਸ ਨਾਲ ਆਪਣੀ ਭੂਮਿਕਾ ਨਿਭਾ ਰਹੇ ਸਨ।ਇਸ ਪ੍ਰੋਗਰਾਮ ਦੌਰਾਨ ਮਾਪਿਆ ਲਈ ਵੀ ਮਨੋਰੰਜਕ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ।ਜਿਵੇਂ ਬੱਚਿਆਂ ਦੀਆਂ ਮਾਤਾਵਾਂ ਲਈ ਬਿਨਾਂ ਹੱਥ ਲਾਏ ਬਿਸਕੁਟ ਖਾਣ ਦੀ ਪ੍ਰਤੀਯੋਗਤਾ,ਪਿਤਾ ਲਈ ਬਿਨਾਂ ਦੇਖੇ ਸਿਰਫ਼ ਹੱਥਾਂ ਦੀ ਛੂਹ ਨਾਲ ਆਪਣੇ ਬੱਚੇ ਨੂੰ ਪਹਿਚਾਨਣ ਦੀ ਪ੍ਰਤੀਯੋਗਤਾ ਅਤੇ ਬੱਚੇ ਦੀ ਪੂਰੀ ਫੈਮਿਲੀ ਭਾਵ ਮੰੰਮੀ,ਪਾਪਾ ਅਤੇ ਬੱਚੇ ਦੀ ਸਮੂਹਿਕ ਪ੍ਰਤੀਯੋਗਤਾ ਕਰਵਾਈ ਗਈ। ਮਾਪਿਆਂ ਵੀ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਬੜਾ ਆਨੰਦ ਮਾਣਿਆ। ਇਸ ਤੋਂ ਬਾਅਦ ਫੈਨਸੀ ਡਰੈੱਸ ਮੁਕਾਬਲੇ ਸ਼ੋਅ ਵਿੱਚ ਪਹਿਲੀ,ਦੂਜੀ ਅਤੇ ਤੀਜੀ ਪੁਜ਼ੀਸ਼ਨ ਤੇ ਆਏ ਵਿਦਿਆਰਥੀਆਂ ਨਾਇਹਾ ਸਿੰਗਲਾ ,ਅਲੀਜ਼ਾ ਕੌਰ,ਫਤਿਹਵੀਰ ਸਿੰਘ ਅਤੇ ਪ੍ਰਭਨਦਰਵਰਦਾਨ ਸਿੰਘ ਨੂੰ ਇਨਾਮ ਦਿੱਤੇ ਗਏ।
ਇਸ ਮੌਕੇ ਮੈਡਮ ਅਮਨ ਸੰਧਰ ਨੇ ਦੱਸਿਆ ਕਿ ਇਸ ਫੈਨਸੀ ਡਰੈੱਸ ਮੁਕਾਬਲੇ ਨੂੰ ਰੱਖਣ ਦਾ ਮਕਸਦ ਸ਼ੁਰੂ ਤੋਂ ਹੀ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ,ਆਪਣਾ ਹੁਨਰ ਦੂਜਿਆਂ ਅੱਗੇ ਪੇਸ਼ ਕਰਨਾ ਆਦਿ ਗੁਣ ਵਿਕਸਿਤ ਕਰਨਾ ਹੈ।
ਇਸ ਮੌਕੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਮਾਪਿਆਂ ਨਾਲ ਵਾਅਦਾ ਕੀਤਾ ਕਿ ਉਹ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ ਤੇ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ।ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ),ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’(ਵਾਈਸ ਚੇਅਰਮੈਨ),ਗੁਰਮੀਤ ਸਿੰਘ ਗਿੱਲ ਸਰਪੰਚ(ਵਿੱਤ-ਸਕੱਤਰ) ਵੀ ਮੌਜੂਦ ਸਨ।