ਪ੍ਰਿੰਸ ਅਰਸ਼ਦੀਪ ਵਾਂਦਰ ਨੇ ਯੂ.ਪੀ.ਐਸ.ਸੀ. ਸਿਵਲ ਸਰਵਿਸਿਜ਼ ਪ੍ਰੀਖਿਆ ’ਚ ਓਵਰ ਆਲ 415 ਵਾਂ ਰੈਂਕ ਹਾਸਲ ਕੀਤਾ
ਦੀਪਕ ਗਰਗ
ਕੋਟਕਪੂਰਾ, 19 ਅਪ੍ਰੈਲ 2024 :- ਫ਼ਰੀਦਕੋਟ ਦੇ 28 ਸਾਲ ਨੌਜਵਾਨ ਪਿ੍ਰੰਸ ਅਰਸ਼ਦੀਪ ਵਾਂਦਰ ਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਦੇ ਰੁਝਾਨ ਦੇ ਉਲਟ ਚੱਲਦਿਆਂ, ਸਖ਼ਤ ਮਿਹਨਤ ਕਰਕੇ ਸਾਬਤ ਕਰ ਦਿੱਤਾ ਕਿ ਮਿਹਨਤੀ ਇਨਸਾਨ ਸਾਡੇ ਦੇਸ਼ ਅੰਦਰ ਵੀ ਸ਼ਾਨਦਾਰ ਭਵਿੱਖ ਬਣਾ ਸਕਦੇ ਹਨ। ਪਿ੍ਰੰਸ ਅਰਸ਼ਦੀਪ ਵਾਂਦਰ ਵਾਸੀ ਨਿਊ ਹਰਿੰਦਰਾ ਨਗਰ ਫ਼ਰੀਦਕੋਟ, ਜੋ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਫ਼ਰੀਦਕੋਟ ਦੇ ਸੇਵਾ ਮੁਕਤ ਅਕਾਊਂਟ ਅਫ਼ਸਰ/ ਅੱਜ ਵਕੀਲ ਵਜੋਂ ਜਾਣੇ ਜਾਂਦੇ ਰਣਧੀਰ ਸਿੰਘ ਵਾਂਦਰ, ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਰੀਦਕੋਟ ਦੇ ਨਾਮੀ ਸਾਇੰਸ ਮਿਸਟ੍ਰੈਸ ਵਰਿੰਦਰ ਕੌਰ ਵਾਂਦਰ ਦਾ ਲਾਡਲਾ ਬੇਟਾ ਹੈ। '
ਜਿਸ ਨੇ ਹਾਲ ਹੀ ਯੂ.ਪੀ.ਐਸ.ਸੀ ਸਿਵਲ ਪ੍ਰੀਖਿਆ 2023 ’ਚ ਆਲ ਓਵਰ 415 ਰੈਂਕ ਪ੍ਰਾਪਤ ਕਰਕੇ ਆਪਣਾ, ਆਪਣੇ ਮਾਤਾ-ਪਿਤਾ ਦਾ ਨਾਮ ਦੇਸ਼ ਅਤੇ ਦੁਨੀਆਂ ’ਚ ਰੌਸ਼ਨ ਕੀਤਾ ਹੈ। ਗੱਲਬਾਤ ਕਰਨ ਤੇ ਪਿ੍ਰੰਸ ਅਰਸ਼ਦੀਪ ਵਾਂਦਰ ਨੇ ਦੱਸਿਆ ਕਿ ਉਸ ਨੇ ਇਲਾਕੇ ਦੇ ਨਾਮੀ ਸਕੂਲ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਤੋਂ 10ਵੀਂ ਦੀ ਪ੍ਰੀਖਿਅ ਪਾਸ ਕੀਤੀ। ਫ਼ਿਰ ਗੁਰੂਤੇਗ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਤੋਂ 12 ਜਮਾਤ ਪਾਸ ਕੀਤੀ। ਇਸ ਉਪਰੰਤ ਗਰੈਜੂਏਸਨ ਬੀ. ਕਾਮ, ਐਲ ਐਲ ਬੀ (ਆਨਰਜ) ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਪਾਸ ਕੀਤੀ। ਉਨ੍ਹਾਂ ਦੱਸਿਆ ਕਿ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ’ਚ ਕਰੀਬ14 ਲੱਖ ਪ੍ਰੀਖਿਆਰਥੀ ਬੈਠੇ, ਜਿਨ੍ਹਾਂ ’ਚੋਂ 14624 ਮੇਨ ਪ੍ਰੀਖਿਆ ਲਈ ਸਫ਼ਲ ਹੋਏ। ਇਸ ਤੋਂ ਬਾਅਦ ਇੰਟਰਵਿਊ ਰਾਊਂਡ ’ਚ 2846 ਪਹੁੰਚੇ ਤੇ ਅੰਤਿਮ ਫ਼ਾਈਨਲ ਦੌਰ ’ਚ 1016 ਵਿਦਿਆਰਥੀ ਸਫ਼ਲ ਹੋਏ।
ਇਨ੍ਹਾਂ ’ਚੋਂ ਉਸ ਦਾ ਆਲ ਓਵਰ ਰੈਂਕ 415 ਹੈ। ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪਿ੍ਰੰਸ ਅਰਸ਼ਦੀਪ ਵਾਂਦਰ ਨੇ ਆਪਣੇ ਮਾਤਾ-ਪਿਤਾ ਸ਼੍ਰੀਮਤੀ ਵਰਿੰਦਰ ਕੌਰ-ਰਣਧੀਰ ਸਿੰਘ ਵਾਂਦਰ ਦੇ ਸਿਰ ਬੰਨਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਅਹਿਮ ਪ੍ਰਾਪਤੀ ਲਈ ਨਿਰੰਤਰ ਸਖ਼ਤ ਮਿਹਨਤ ਬੇਹੱਦ ਜ਼ਰੂਰੀ ਹੈ। ਰਸਤੇ ਦੀਆਂ ਰੁਕਾਵਟਾਂ ਦਿ੍ਰੜ ਇਰਾਦੇ ਅੱਗੇ ਨਹੀਂ ਟਿੱਕਦੀਆਂ ਜੇਕਰ ਲਗਨ ਸੱਚੀ ਹੋਵੇ। ਪਿ੍ਰੰਸ ਅਰਸ਼ਦੀਪ ਵਾਂਦਰ ਦੇ ਸ਼ੌਕ ਦੀ ਗੱਲ ਕਰੀਏ ਤਾਂ ਪੜ੍ਹਾਈ ਦੇ ਨਾਲ-ਨਾਲ ਸੈਰ ਕਰਨਾ, ਜਿੰਮ ਜਾਣਾ, ਪੰਜਾਬੀ ਸੰਗੀਤ ਸੁਨਣਾ ਤੇ ਆਪਣੇ ਸੱਭਿਆਚਾਰਕ ਦੇ ਹਰ ਰੰਗ ਨੂੰ ਜਾਨਣਾ ਉਸ ਦੇ ਪ੍ਰਮੁੱਖ ਸ਼ੌਕ ਹਨ। ਪਿ੍ਰੰਸ ਅਰਸ਼ਦੀਪ ਵਾਂਦਰ ਦੇ ਪਿਤਾ ਵਕੀਲ ਰਣਧੀਰ ਸਿੰਘ ਵਾਂਦਰ ਨੇ ਦੱਸਿਆ ਕਿ ਲੋਕ ਗਾਇਕ/ਸੰਗੀਤਕਾਰ ਕੁਲਵਿੰਦਰ ਕੰਵਲ ਹੋਰਾਂ ਨੇ ਉਸ ਨੂੰ ਸੰਗੀਤ ਅਤੇ ਸੱਭਿਆਚਾਰਕ ਬਾਰੇ ਕੁਝ ਸਮਾਂ ਅਗਵਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਪਿ੍ਰੰਸ ਅਰਸ਼ਦੀਪ ਵਾਂਦਰ ਦੀ ਪ੍ਰਾਪਤੀ ਦੇ ਖ਼ਬਰ ਆਉਣ ਤੇ ਕੁਲਵਿੰਦਰ ਕੰਵਲ ਹੋਰਾਂ ਦਾ ਧੰਨਵਾਦ ਵੀ ਕੀਤਾ ਹੈ, ਕਿਉਂਕਿ ਪਿ੍ਰੰਸ ਦੀ ਇੰਟਰਵਿਊ ’ਚ ਸੱਭਿਆਚਾਰ ਨਾਲ ਕੁਝ ਸੁਆਲ ਵੀ ਸ਼ਾਮਲ ਸਨ। ਪਿ੍ਰੰਸ ਅਰਸ਼ਦੀਪ ਵਾਂਦਰ ਨੇ ਇਹ ਪ੍ਰਾਪਤੀ ਲਗਾਤਾਰ ਸੈਲਫ਼ ਸਟੱਡੀ ਕਰਕੇ ਕੀਤੀ ਹੈ। ਪਿ੍ਰੰਸ ਦੀ ਮਾਣਮੱਤੀ ਪ੍ਰਾਪਤੀ ਤੇ ਅੱਜ ਹਰ ਪਾਸਿਓ ਪਿ੍ਰੰਸ ਅਰਸ਼ਦੀਪ ਵਾਂਦਰ, ਉਸ ਦੇ ਪਿਤਾ ਐਡਵੋਕੇਟ ਰਣਧੀਰ ਸਿੰਘ ਵਾਂਦਰ, ਮਾਤਾ ਵਰਿੰਦਰਪਾਲ ਕੌਰ ਨੂੰ ਵਧਾਈਆਂ ਮਿਲ ਰਹੀਆਂ ਹਨ।
ਅੱਜ ਵਾਦਰ ਪ੍ਰੀਵਾਰ ਨੂੰ ਵਧਾਈ ਦੇਣ ਲਈ ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਸਰਪ੍ਰਸਤ ਪਿ੍ਰੰਸੀਪਲ ਸੁਰੇਸ਼ ਅਰੋੜਾ, ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਭਾਣਾ ਅਨੀਤਾ ਅਰੋੜਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਦੇ ਨਾਲ ਹੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਬਿ੍ਰਜ ਮੋਹਨ ਸਿੰਘ ਬੇਦੀ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਜੂ ਸੇਠੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਪਵਨ ਕੁਮਾਰ, ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ, ਸਕੂਲ ਦੇ ਸਮੂਹ ਸਟਾਫ਼, ਸਰਕਾਰੀ ਮਿਡਲ ਸਕੂਲ ਪੱਕਾ ਦੇ ਮੁਖੀ ਜਸਬੀਰ ਸਿੰਘ ਜੱਸੀ, ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੇ ਜੂਨੀਅਰ ਸਹਾਇਕ ਅਮਰੀਕ ਸਿੰਘ ਸੰਧੂ, ਸਟੈਨੋ ਸਤਿਗੁਰ ਸਿੰਘ, ਮਾਲਵਾ ਵਿਰਾਸਤ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ, ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਜਗਜੀਤ ਸਿੰਘ ਚਾਹਲ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਲਾਇਨਜ਼ ਕਲੱਬਾਂ ਪੰਜਾਬ ਦੇ ਆਗੂ ਰਜਨੀਸ਼ ਗਰੋਵਰ, ਲਾਇਨ ਆਗੂ ਗੁਰਮੇਲ ਸਿੰਘ ਜੱਸਲ, ਸਮਾਜ ਸੇਵੀ ਡਾ.ਆਰ.ਕੇ.ਆਨੰਦ, ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕ ਡਾ.ਗੁਰਿੰਦਰ ਮੋਹਨ ਸਿੰਘ, ਸਹਾਰਾ ਸੇਵਾ ਸੁਸਾਇਟੀ ਦੇ ਚੇਅਰਮੈਨ ਪ੍ਰਵੀਨ ਕਾਲਾ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਸਮਾਜ ਸੇਵੀ ਗੁਰਿੰਦਰ ਸਿੰਘ ਗੋਰਾ ਅਤੇ ਲੋਕ ਗਾਇਕ ਕੁਲਵਿੰਦਰ ਕੰਵਲ ਨੇ ਵਧਾਈ ਦਿੱਤੀ ਹੈ।