ਸਰਕਾਰੀ ਸੀ.ਸੈ.ਸਕੂਲ ਝੱਖੜਵਾਲਾ ਵਿਖੇ ਮਾਪੇ-ਅਧਿਆਪਕ ਮਿਲਣੀ ਸਫ਼ਲਤਾ ਨਾਲ ਸੰਪੰਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਮਾਰਚ 2024 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਅੱਜ ਮਾਪੇ-ਅਧਿਆਪਕ ਮਿਲਣੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਬਿ੍ਰਜ ਮੋਹਨ ਸਿੰਘ ਬੇਦੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਅਗਵਾਈ ਅਤੇ ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਜਸਵਿੰਦਰਪਾਲ ਸਿੰਘ ਮਿੰਟੂ ਸਟੇਟ ਐਵਾਰਡੀ ਦੀ ਦੇਖ-ਰੇਖ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਦੇਖਣ ਸਬੰਧੀ ਸਕੂਲ ਪਹੁੰਚੇ। ਸਕੂਲ ਮੁਖੀ ਜਸਵਿੰਦਰ ਸਿੰਘ ‘ਮਿੰਟੂ’ ਨੇ ਦੱਸਿਆ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ ’ਚ ਨਾਨ ਬੋਰਡ ਜਮਾਤਾਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿਚ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸ਼ਾਨਦਾਰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ।
ਸਕੂਲ ਮੁੱਖੀ ਨੇ ਦੱਸਿਆ ਕਿ +1 ਜਮਾਤ ’ਚੋਂ ਜਸਪ੍ਰੀਤ ਕੌਰ,ਗੁਰਲੀਨ ਕੌਰ ਤੇ ਲਵਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕੀਤਾ। ਨੌਵੀਂ ਜਮਾਤ ਚੋਂ ਸੂਰਜ, ਸ਼ੁਭਦੀਪ, ਜਸਵਿੰਦਰ ਸਿੰਘ ਤੇ ਨੌਵੀਂ ਬੀ ਚੋਂ ਰਾਜਵੀਰ ਕੌਰ, ਅਕਾਸ਼ਦੀਪ ਸਿੰਘ ਤੇ ਹੁਸਨਦੀਪ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਜਮਾਤ ਚੋਂ ਤਰਨਪ੍ਰੀਤ ਸਿੰਘ, ਮਹਿਕਦੀਪ ਕੌਰ ਤੇ ਸਾਹਿਲਦੀਪ ਸਿੰਘ ਅਤੇ ਛੇਵੀਂ ਜਮਾਤ ਵਿਚੋਂ ਸਿਮਰਨ ਕੌਰ, ਐਸ਼ਵੀਰ ਕੌਰ ਤੇ ਗੁਰਵਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਮੰਚ ਸੰਚਾਲਨ ਦਰਸ਼ਨ ਵਰਮਾ ਤੇ ਰੁਪਿੰਦਰ ਮੈਡਮ ਨੇ ਬਾਖੂਬੀ ਕੀਤਾ। ਇਸ ਮੌਕੇ ਸਕੂਲ ਸਟਾਫ਼ ’ਚੋਂ ਲੈਕਚਰਾਰ ਮਨਜੀਤ ਕੁਮਾਰ, ਹਰਦੀਪ ਸਿੰਘ, ਊਸ਼ਾ ਰਾਣੀ, ਰੇਨੂੰ ਬਾਲਾ, ਗੁਰਪ੍ਰੀਤ ਕੌਰ ਸੁਖਵਿੰਦਰ ਕੌਰ ਗੁਰਮੀਤ ਸਿੰਘ ਤੇ ਤਰਸੇਮ ਸਿੰਘ ਹਾਜ਼ਰ ਸਨ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਪਹੁੰਚੇ ਮਾਪਿਆਂ ਨੂੰ ਲੋਕ ਸਭਾ ਚੋਣਾਂ ’ਚ ਆਪਣੀ ਵੋਟ ਦੇ ਹੱਕ ਦੇ ਇਸਤੇਮਾਲ ਵਾਸਤੇ ਵੀ ਉਤਸ਼ਾਹਿਤ ਕੀਤਾ ਗਿਆ।